ਯੁਵੇਂਟਸ ਨੂੰ ਛੱਡ ਮੈਨਚੈਸਟਰ 'ਚ ਵਾਪਸ ਪਹੁੰਚੇ ਰੋਨਾਲਡੋ

Sunday, Aug 29, 2021 - 10:30 PM (IST)

ਮੈਨਚੇਸਟਰ- ਕ੍ਰਿਸਟੀਆਨੋ ਰੋਨਾਲਡੋ ਫਿਰ ਉਸੇ ਮੈਨਚੈਸਟਰ ਯੂਨਾਈਟਿਡ ਦੇ ਲਈ ਖੇਡਣਗੇ, ਜਿਸ ਟੀਮ ਨੇ ਉਨ੍ਹਾਂ ਨੂੰ ਫੁੱਟਬਾਲ ਦਾ ਵਿਸ਼ਵ ਦਾ ਸੁਪਰ ਸਟਾਰ ਬਣਾਇਆ ਸੀ। ਵਿਸ਼ਵ ਫੁੱਟਬਾਲ ਜਗਤ ਨੂੰ ਹੈਰਾਨ ਕਰਨ ਵਾਲੇ ਇਕਰਾਰਨਾਮੇ ਦੇ ਤਹਿਤ ਸ਼ੁੱਕਰਵਾਰ ਨੂੰ ਰੋਨਾਲਡੋ ਦੀ ਮੈਨਚੈਸਟਰ ਯੂਨਾਈਟਿਡ ਵਿਚ ਵਾਪਸੀ ਤੈਅ ਹੋਈ। ਇਸ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੇ ਯੁਵੇਂਟਸ ਨੂੰ ਦੱਸ ਦਿੱਤਾ ਸੀ ਕਿ ਹੁਣ ਉਹ ਇਸ ਕਲੱਬ ਦੇ ਲਈ ਹੋਰ ਨਹੀਂ ਖੇਡਣਗੇ।

ਇਹ ਖ਼ਬਰ ਪੜ੍ਹੋ- ENG vs IND : ਘਰੇਲੂ ਧਰਤੀ 'ਤੇ ਐਂਡਰਸਨ ਦੇ ਨਾਂ ਦਰਜ ਹੋਇਆ ਇਹ ਵੱਡਾ ਰਿਕਾਰਡ

PunjabKesari
ਯੂਨਾਈਟਿਡ ਨੇ ਟਵੀਟ ਕੀਤਾ- 'ਵੇਲਕਮ ਬੈਕ ਕ੍ਰਿਸਟੀਆਨੋ।' ਇਸ ਦੇ ਕੁਝ ਮਿੰਟ ਦੇ ਅੰਦਰ ਹੀ ਕਲੱਬ ਦੀ ਅਧਿਕਾਰਤ ਵੈਬਸਾਈਟ ਕ੍ਰੈਸ਼ ਹੋ ਗਈ। ਰੋਨਾਲਡੋ ਨੇ ਪਹਿਲੀ ਵਾਰ 2003 'ਚ ਸਪੋਰਟਿੰਗ ਲਿਸਬਨ ਨਾਲ ਯੂਨਾਈਟਿਡ ਦੇ ਲਈ ਕਰਾਰ ਕੀਤਾ ਸੀ, ਜਦੋ ਉਹ 17 ਸਾਲ ਦੇ ਸਨ। ਅਗਲੇ 6 ਸਾਲਾਂ 'ਚ ਉਨ੍ਹਾਂ ਨੇ 292 ਮੈਚਾਂ ਵਿਚ 118 ਗੋਲ ਕੀਤੇ ਅਤੇ ਦੁਨੀਆ ਦੇ ਸਭ ਤੋਂ ਧਮਾਕੇਦਾਰ ਸਟ੍ਰਾਈਕਰਾਂ ਵਿਚ ਨਾਮ ਸ਼ਾਮਲ ਹੋਣ ਲੱਗਾ। ਉਨ੍ਹਾਂ ਨੇ ਪੰਜ 'ਚੋਂ ਪਹਿਲਾ ਫੀਫਾ ਸਰਵਸ੍ਰੇਸ਼ਠ ਖਿਡਾਰੀ ਦਾ ਪੁਰਸਕਾਰ ਜਿੱਤਿਆ ਸੀ।

ਇਹ ਖ਼ਬਰ ਪੜ੍ਹੋ- ENG v IND: ਜਡੇਜਾ ਦੇ ਲੱਗੀ ਸੱਟ, ਅਗਲੇ ਮੈਚ ਤੋਂ ਹੋ ਸਕਦੇ ਹਨ ਬਾਹਰ !

PunjabKesari
ਰੋਨਾਲਡੋ 17.7 ਮਿਲੀਅਨ ਡਾਲਰ ਦੀ ਫੀਸ ਅਤੇ 9.4 ਮਿਲੀਅਨ ਡਾਲਰ ਦੀ ਵਾਧੂ ਰਾਸ਼ੀ 'ਤੇ ਆਏ ਹਨ। ਇਸ ਤੋਂ ਠੀਕ ਪਹਿਲਾਂ ਰੋਨਾਲਡੋ ਦੇ ਵਿਰੋਧੀ ਲਿਓਨੇਲ ਮੇਸੀ ਨੇ ਬਾਰਸੀਲੋਨਾ ਦੇ ਨਾਲ ਕਰਾਰ ਖਤਮ ਹੋਣ 'ਤੇ ਪੈਰਿਸ-ਸੇਂਟ-ਜਰਮਨ ਨਾਲ ਜੁੜਨ ਦਾ ਐਲਾਨ ਕੀਤਾ ਸੀ। ਪੀ. ਐੱਸ. ਜੀ. ਦੇ ਫਾਰਵਰਡ ਕਾਈਲਨ ਐਮਬਾਪੇ ਹੁਣ ਰੀਅਲ ਮੈਡ੍ਰਿਡ ਦੇ ਲਈ ਖੇਡਣਗੇ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News