ਰੋਨਾਲਡੋ ਭੀੜ ਤੋਂ ਉਨ੍ਹਾਂ ਦੇ ਨੇੜੇ ਆਉਣ ਲਈ ਛਾਲ ਮਾਰਨ ਵਾਲੇ ਪ੍ਰਸ਼ੰਸਕ ਨਾਲ ਟਕਰਾਉਣ ਤੋਂ ਵਾਲ-ਵਾਲ ਬਚੇ

06/27/2024 5:29:48 PM

ਡਸੇਲਡੋਰਫ (ਜਰਮਨੀ)- ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਬੁੱਧਵਾਰ ਨੂੰ ਯੂਰਪੀਅਨ ਚੈਂਪੀਅਨਸ਼ਿਪ ਵਿੱਚ ਜਾਰਜੀਆ ਖ਼ਿਲਾਫ਼ ਪੁਰਤਗਾਲ ਦੇ ਮੈਚ ਦੌਰਾਨ ਭੀੜ 'ਚੋਂ ਉਨ੍ਹਾਂ ਦੇ ਕਰੀਬ ਆਉਣ ਦੀ ਕੋਸ਼ਿਸ਼ ਵਿੱਚ ਛਾਲ ਮਾਰਨ ਵਾਲੇ ਇੱਕ ਪ੍ਰਸ਼ੰਸਕ ਨਾਲ ਟਕਰਾਉਣ ਤੋਂ ਵਾਲ-ਵਾਲ ਬਚ ਗਏ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਜਦੋਂ ਰੋਨਾਲਡੋ ਲਾਕਰ ਰੂਮ ਵੱਲ ਵਧ ਰਹੇ ਸਨ ਤਾਂ ਕੋਈ ਵੈਲਟਿਨਸ ਏਰੀਨਾ 'ਚ ਖਿਡਾਰੀਆਂ ਦੀ ਟਨਲ ਦੇ ਉੱਪਰ ਤੋਂ ਛਾਲ ਮਾਰ ਰਿਹਾ ਹੈ।
ਰੀਅਲ ਮੈਡਰਿਡ ਅਤੇ ਮੈਨਚੈਸਟਰ ਯੂਨਾਈਟਿਡ ਦੇ ਸਾਬਕਾ ਸਟਾਰ ਨੂੰ ਬਚਾਉਣ ਲਈ ਸੁਰੱਖਿਆ ਕਰਮਚਾਰੀ ਅਤੇ ਹੋਰ ਸਟਾਫ ਪ੍ਰਸ਼ੰਸਕ ਵੱਲ ਭੱਜਦਾ ਦੇਖਿਆ ਗਿਆ ਪਰ ਉਹ ਨਜ਼ਰਾਂ ਤੋਂ ਗਾਇਬ ਹੋ ਗਿਆ। ਇਸ ਐਕਸ਼ਨ ਨੂੰ ਦੇਖ ਕੇ ਹੈਰਾਨ ਰੋਨਾਲਡੋ ਰੁਕ ਗਏ ਪਰ ਉਨ੍ਹਾਂ ਨੂੰ ਕੁਝ ਨੁਕਸਾਨ ਨਹੀਂ ਹੋਇਆ। ਪੁਰਤਗਾਲ ਇਹ ਮੈਚ 0-2 ਨਾਲ ਹਾਰ ਗਿਆ।
ਪੁਰਤਗਾਲ ਫੁੱਟਬਾਲ ਫੈਡਰੇਸ਼ਨ ਨੇ ਘਟਨਾ ਦੀ ਪੁਸ਼ਟੀ ਕੀਤੀ ਪਰ ਕੋਈ ਟਿੱਪਣੀ ਨਹੀਂ ਕੀਤੀ। ਯੂਰਪੀਅਨ ਫੁੱਟਬਾਲ ਸੰਚਾਲਨ ਸੰਸਥਾ ਯੂਈਐੱਫਏ ਨੇ ਕਿਹਾ ਕਿ ਉਸ ਨੂੰ ਇਸ ਘਟਨਾ ਦੀ ਜਾਣਕਾਰੀ ਹੈ।
ਦੁਨੀਆ ਦੇ ਖੇਡ ਸਿਤਾਰਿਆਂ ਵਿੱਚੋਂ ਇੱਕ ਰੋਨਾਲਡੋ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ।ਸ਼ਨੀਵਾਰ ਨੂੰ ਡਾਰਟਮੰਡ 'ਚ ਤੁਰਕੀ ਖਿਲਾਫ ਆਖਰੀ ਮੈਚ 'ਚ ਚਾਰ ਖੇਡ ਪ੍ਰੇਮੀ ਉਨ੍ਹਾਂ ਦੇ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਤੋਂ ਬਾਅਦ ਯੂਈਐੱਫਏ ਨੇ ਮੈਚ ਦੌਰਾਨ ਸੁਰੱਖਿਆ ਵਧਾਉਣ ਦੀ ਗੱਲ ਕਹੀ।


Aarti dhillon

Content Editor

Related News