ਸਾਉਦੀ ਅਰਬ ਦੇ ਕਲੱਬ ਨਾਲ ਜੁੜੇ ਰੋਨਾਲਡੋ, ਹਰ ਸਾਲ ਮਿਲਣਗੇ 1773 ਕਰੋੜ ਰੁਪਏ

Saturday, Dec 31, 2022 - 05:08 PM (IST)

ਸਪੋਰਟਸ ਡੈਸਕ- ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਹੁਣ ਸਾਊਦੀ ਅਰਬ ਦੀ ਅਲ ਨਾਸਰ ਐਫਸੀ ਦੀ ਜਰਸੀ ਵਿੱਚ ਨਜ਼ਰ ਆਉਣਗੇ। ਮਾਨਚੈਸਟਰ ਯੂਨਾਈਟਿਡ ਦੇ ਨਾਲ ਆਪਣੇ ਸਬੰਧ ਨੂੰ ਖਤਮ ਕਰਨ ਤੋਂ ਬਾਅਦ, ਤਜਰਬੇਕਾਰ ਖਿਡਾਰੀ ਨੇ ਸ਼ੁੱਕਰਵਾਰ ਨੂੰ ਇਸ ਵੱਡੇ ਸਾਊਦੀ ਕਲੱਬ ਦੇ ਨਾਲ ਸੌਦੇ ਨੂੰ ਅੰਤਿਮ ਰੂਪ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਇਹ ਡੀਲ 1773 ਕਰੋੜ ਰੁਪਏ ਦੀ ਹੈ। ਰੋਨਾਲਡੋ ਨਾਲ ਸਮਝੌਤੇ ਦੀ ਪੁਸ਼ਟੀ ਹੋਣ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਅਲ ਨਾਸਰ ਨੇ ਇੱਕ ਤਸਵੀਰ ਸਾਂਝੀ ਕੀਤੀ। ਇਸ ਤਸਵੀਰ 'ਚ ਪੰਜ ਵਾਰ ਦੇ ਬੈਲਨ ਡੀ'ਓਰ ਜੇਤੂ ਰੋਨਾਲਡੋ ਆਪਣੀ ਨਵੀਂ ਜਰਸੀ ਫੜੀ ਨਜ਼ਰ ਆ ਰਹੇ ਹਨ।

ਰੋਨਾਲਡੋ ਦੀ ਉਮਰ 37 ਸਾਲ ਹੈ। ਉਸ ਨੇ ਅਲ ਨਾਸਰ ਨਾਲ ਜੂਨ 2025 ਤੱਕ ਸਮਝੌਤਾ ਕੀਤਾ ਹੈ। ਭਾਵ ਕਿ 40 ਸਾਲ ਦੀ ਉਮਰ ਤੱਕ ਉਹ ਪੇਸ਼ੇਵਰ ਫੁੱਟਬਾਲ ਖੇਡਦਾ ਰਹੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਉਸ ਦੇ ਕਰੀਅਰ ਦੀ ਆਖਰੀ ਡੀਲ ਹੋਵੇਗੀ। ਦੱਸ ਦੇਈਏ ਕਿ ਅਲ ਨਾਸਰ ਹੁਣ ਤੱਕ 9 ਵਾਰ ਸਾਊਦੀ ਅਰਬ ਲੀਗ ਜਿੱਤ ਚੁੱਕਾ ਹੈ। ਪਿਛਲੀ ਵਾਰ ਇਹ ਕਲੱਬ 2019 ਵਿੱਚ ਚੈਂਪੀਅਨ ਬਣਿਆ ਸੀ।

ਇਹ ਵੀ ਪੜ੍ਹੋ : ਕ੍ਰਿਕਟ ਜਗਤ ਨੂੰ 'ਜ਼ਖ਼ਮ' ਦੇ ਗਿਆ 2022, ਵਾਰਨ-ਸਾਇਮੰਡਸ ਨੇ ਛੱਡੀ ਦੁਨੀਆ, ਪੰਤ ਨਾਲ ਵਾਪਰਿਆ ਭਿਆਨਕ ਹਾਦਸਾ

ਅਲ ਨਾਸਰ ਨਾਲ ਜੁੜਨ ਤੋਂ ਬਾਅਦ ਰੋਨਾਲਡੋ ਨੇ ਕਿਹਾ, 'ਮੈਂ ਕਿਸੇ ਵੱਖਰੇ ਦੇਸ਼ 'ਚ ਨਵੀਂ ਫੁੱਟਬਾਲ ਲੀਗ ਖੇਡਣ ਲਈ ਉਤਸੁਕ ਹਾਂ। ਅਲ ਨਾਸਰ ਦੇ ਸੰਚਾਲਨ ਦੇ ਤਰੀਕੇ ਲਈ ਦ੍ਰਿਸ਼ਟੀਕੋਣ ਬਹੁਤ ਪ੍ਰੇਰਣਾਦਾਇਕ ਹੈ ਅਤੇ ਮੈਂ ਆਪਣੇ ਨਵੇਂ ਸਾਥੀਆਂ ਨਾਲ ਜੁੜ ਕੇ ਬਹੁਤ ਖੁਸ਼ ਹਾਂ। ਅਸੀਂ ਇਕੱਠੇ ਮਿਲ ਕੇ ਟੀਮ ਨੂੰ ਵੱਡੀ ਸਫਲਤਾ ਦਿਵਾ ਸਕਦੇ ਹਾਂ।

ਇੰਗਲਿਸ਼ ਪ੍ਰੀਮੀਅਰ ਲੀਗ, ਲਾ ਲੀਗਾ ਅਤੇ ਸੀਰੀ-ਏ ਵਰਗੀਆਂ ਵੱਡੀਆਂ ਯੂਰਪੀਅਨ ਲੀਗਾਂ ਵਿੱਚ ਖੇਡਣ ਤੋਂ ਬਾਅਦ ਰੋਨਾਲਡੋ ਦਾ ਹੇਠਲੇ ਪੱਧਰ ਦੀ ਲੀਗ ਵਿੱਚ ਜਾਣ ਦਾ ਫੈਸਲਾ ਥੋੜਾ ਹੈਰਾਨੀਜਨਕ ਹੈ, ਪਰ ਉਸਦੀ ਤਾਜ਼ਾ ਫਾਰਮ ਅਤੇ ਉਮਰ ਨੂੰ ਦੇਖਦੇ ਹੋਏ ਵੱਡੇ ਕਲੱਬਾਂ ਵਿੱਚ ਉਸਦੀ ਜਗ੍ਹਾ ਦੀ ਸੰਭਾਵਨਾ ਨਹੀਂ ਹੈ। ਇਹ ਮੁਸ਼ਕਲ ਲੱਗ ਰਿਹਾ ਸੀ। ਮੌਜੂਦਾ ਸੀਜ਼ਨ 'ਚ ਮਾਨਚੈਸਟਰ ਯੂਨਾਈਟਿਡ ਨਾਲ ਉਹਨਾਂ ਦਾ ਵਿਵਾਦ ਵੀ ਵਧ ਗਿਆ ਕਿਉਂਕਿ ਉਸ ਨੂੰ ਬਦਲ ਵਜੋਂ ਮੈਦਾਨ 'ਚ ਉਤਾਰਿਆ ਜਾ ਰਿਹਾ ਸੀ। ਹਾਲ ਹੀ ਵਿੱਚ ਸਮਾਪਤ ਹੋਏ ਫੀਫਾ ਵਿਸ਼ਵ ਕੱਪ 2022 ਵਿੱਚ, ਉਸਨੂੰ ਨਾਕਆਊਟ ਪੜਾਅ ਵਿੱਚ ਬਦਲ ਵਜੋਂ ਮੈਦਾਨ ਵਿੱਚ ਉਤਾਰਿਆ ਗਿਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News