ਰੋਨਾਲਡੋ ਬਣਵਾ ਰਿਹੈ ਦੁਨੀਆ ਦਾ ਸਭ ਤੋਂ ਮਹਿੰਗਾ ਹੋਟਲ, ਪ੍ਰੇਮਿਕਾ ਨਾਲ ਪੁੱਜਾ ਨਿਰਮਾਣ ਦੇਖਣ

05/09/2019 5:08:41 AM

ਨਵੀਂ ਦਿੱਲੀ - ਫੁੱਟਬਾਲ ਜਗਤ ਦਾ ਸਭ ਤੋਂ ਵੱਡਾ ਸਿਤਾਰਾ ਕ੍ਰਿਸਟੀਆਨੋ ਰੋਨਾਲਡੋ ਬੀਤੇ ਦਿਨੀਂ ਆਪਣਾ ਨਿਰਮਾਣ ਅਧੀਨ ਹੋਟਲ ਦੇਖਣ ਪੁੱਜਾ। 5 ਵਾਰ ਦੇ ਬੈਲਨ ਡੀ'ਓਰ ਜੇਤੂ ਰੋਨਾਲਡੋ ਨੇ ਪ੍ਰੇਮਿਕਾ ਜਾਰਜੀਆ ਰੋਡ੍ਰਿਗਜ਼ ਅਤੇ ਵੱਡੇ ਬੇਟੇ ਕ੍ਰਿਸਟੀਆਨੋ ਜੂਨੀਅਰ ਦੇ ਨਾਲ ਨਿਰਮਾਣ ਅਧੀਨ ਹੋਟਲ ਵਿਚ ਫੋਟੋਆਂ ਵੀ ਖਿਚਵਾਈਆਂ।  ਰੋਨਾਲਡੋ ਨੇ ਮਾਰਕੇਸ਼ ਵਿਚ ਬਣ ਰਹੇ ਇਸ ਹੋਟਲ ਲਈ ਪੁਰਤਗਾਲੀ ਸਮੂਹ ਪੋਸਟਾਨਾ  ਨਾਲ 50-50 ਦਾ ਕਰਾਰ ਕੀਤਾ ਹੈ। ਇਸ ਦਾ ਨਿਰਮਾਣ 2018 ਵਿਚ ਸ਼ੁਰੂ ਹੋਇਆ ਸੀ। ਇਸ ਵਿਚ 168 ਕਮਰੇ ਅਤੇ 2 ਰੈਸਟੋਰੈਂਟ ਹਨ। ਇਸ ਤੋਂ ਇਲਾਵਾ ਇਕ ਬਿਜ਼ਨੈੱਸ ਅਤੇ ਫਿੱਟਨੈੱਸ ਸੈਂਟਰ ਦੇ ਨਾਲ ਸਵਿਮਿੰਗ ਪੂਲ ਵੀ ਟੂਰਿਸਟਾਂ ਦਾ ਧਿਆਨ ਖਿੱਚੇਗਾ। ਪੇਸਟਾਨਾ ਉਨ੍ਹਾਂ 3 ਵੱਡੇ ਲਗਜ਼ਰੀ ਹੋਟਲਾਂ ਦੀ ਇਕ ਸੀਰੀਜ਼ ਵਿਚੋਂ ਹੈ, ਜਿਸ ਦਾ ਨਿਰਮਾਣ ਰੋਨਾਲਡੋ ਨੇ ਪਿਛਲੇ ਸਾਲ ਸ਼ੁਰੂ ਕਰਵਾਇਆ ਸੀ। ਰੋਨਾਲਡੋ ਦੇ ਹੋਰ ਹੋਟਲ ਮੈਡ੍ਰਿਡ ਅਤੇ ਨਿਊਯਾਰਕ ਵਿਚ ਹਨ।

PunjabKesariPunjabKesari
ਰੋਨਾਲਡੋ ਨੇ ਹੋਟਲ ਵਪਾਰ ਵਿਚ 2016 ਨੂੰ ਪ੍ਰਵੇਸ਼ ਕੀਤਾ ਸੀ। ਉਸ ਨੇ ਬੀਤੇ ਦਿਨੀਂ ਟਰੰਪ ਟਾਵਰ ਵਿਚ 12 ਮਿਲੀਅਨ ਪੌਂਡ ਦਾ ਇਕ ਅਪਾਰਟਮੈਂਟ ਖਰੀਦ ਕੇ ਸਾਰਿਆਂ ਦੀ ਚਰਚਾ ਬਟੋਰੀ ਸੀ। ਇਸ ਦੇ ਨਾਲ ਹੀ ਰੋਨਾਲਡੋ ਨੇ ਆਪਣੀਆਂ ਪੁਰਾਣੀਆਂ ਯੋਜਨਾਵਾਂ ਨੂੰ ਵੀ ਅੱਗੇ ਵਧਾਉਣ ਦਾ ਫੈਸਲਾ ਕੀਤਾ। 

PunjabKesari
ਬੀਤੇ ਦਿਨੀਂ ਰੋਨਾਲਡੋ ਨੇ ਕਿਹਾ ਸੀ ਕਿ ਵਪਾਰ ਚਾਹੇ ਉਨ੍ਹਾਂ ਲਈ ਜ਼ਰੂਰੀ ਹੈ ਪਰ ਉਹ ਸੰਨਿਆਸ ਤੋਂ ਬਾਅਦ ਵੀ ਫੁੱਟਬਾਲ ਜਗਤ ਨਾਲ ਜੁੜਿਆ ਰਹੇਗਾ। ਰੋਨਾਲਡੋ ਦਾ ਅਗਲਾ ਕਰਾਰ 2022 ਤੱਕ ਹੈ ਪਰ ਉਸ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਹ ਰਿਟਾਇਰਡ ਹੋਵੇਗਾ ਤਾਂ ਉਹ ਕੋਚ ਦੀ ਭੂਮਿਕਾ 'ਤੇ ਵਿਚਾਰ ਕਰੇਗਾ।

PunjabKesari


Gurdeep Singh

Content Editor

Related News