ਰੋਨਾਲਡੋ ਮੈਨਚੈਸਟਰ ਯੂਨਾਈਟਿਡ ਨਹੀਂ ਛੱਡ ਰਹੇ, ਕਲੱਬ ਦੇ ਮੈਨੇਜਰ ਨੇ ਦਿੱਤਾ ਬਿਆਨ
Wednesday, Aug 31, 2022 - 07:50 PM (IST)

ਮੈਨਚੈਸਟਰ: ਮੈਨਚੈਸਟਰ ਯੂਨਾਈਟਿਡ ਦੇ ਮੈਨੇਜਰ ਏਰਿਕ ਟੈਨ ਹੈਗ ਨੇ ਬੁੱਧਵਾਰ ਨੂੰ ਦੁਹਰਾਇਆ ਕਿ ਸਟਾਰ ਫਾਰਵਰਡ ਕ੍ਰਿਸਟੀਆਨੋ ਰੋਨਾਲਡੋ 'ਟ੍ਰਾਂਸਫਰ ਵਿੰਡੋ' (ਖਿਡਾਰੀਆਂ ਦੀ ਅਦਲਾ-ਬਦਲੀ ਦਾ ਸਮਾਂ) ਦੇ ਆਖਰੀ ਦਿਨਾਂ ਵਿੱਚ ਟੀਮ ਨੂੰ ਨਹੀਂ ਛੱਡਣਗੇ।
ਕਲੱਬ ਦੇ ਨਾਲ ਰੋਨਾਲਡੋ ਦੇ ਭਵਿੱਖ ਬਾਰੇ ਬੇਯਕੀਨੀ ਮੰਗਲਵਾਰ ਨੂੰ ਉਦੋਂ ਵਧ ਗਈ ਜਦੋਂ ਇੱਕ ਹੋਰ ਫਾਰਵਰਡ ਐਜਾਕਸ ਦੇ ਬ੍ਰਾਜ਼ੀਲ ਦੇ ਅੰਤਰਰਾਸ਼ਟਰੀ ਖਿਡਾਰੀ ਐਂਟੋਨੀ ਨਾਲ ਕਰਾਰ ਕੀਤਾ ਗਿਆ। ਇਹ ਪੁੱਛੇ ਜਾਣ 'ਤੇ ਕਿ ਕੀ ਐਂਟੋਨੀ ਨਾਲ ਕਰਾਰ ਦੇ ਬਾਅਦ ਰੋਨਾਲਡੋ ਉਸ ਦੀਆਂ ਯੋਜਨਾਵਾਂ ਦਾ ਹਿੱਸਾ ਬਣੇ ਰਹਿਣਗੇ ਤਾਂ ਟੇਨ ਹੈਗ ਨੇ ਕਿਹਾ, 'ਬੇਸ਼ਕ, ਇਹ ਬਿਲਕੁਲ ਸਪੱਸ਼ਟ ਹੈ।'
ਉਨ੍ਹਾਂ ਕਿਹਾ, 'ਸਾਨੂੰ ਹੁਨਰਮੰਦ ਖਿਡਾਰੀਆਂ ਦੀ ਲੋੜ ਹੈ। ਤੁਹਾਨੂੰ ਸਾਰੇ ਮੈਚਾਂ ਵਿੱਚ ਨਿਰੰਤਰਤਾ ਬਣਾਈ ਰੱਖਣ ਲਈ ਹੋਰ ਖਿਡਾਰੀਆਂ ਦੀ ਲੋੜ ਹੁੰਦੀ ਹੈ। ਅਸੀਂ ਇਹੋ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।'ਟ੍ਰਾਂਸਫਰ ਵਿੰਡੋ ਵੀਰਵਾਰ ਰਾਤ ਨੂੰ ਖਤਮ ਹੋ ਜਾਵੇਗੀ।