ਮਾਡਲ ਨਾਲ ਰੇਪ ਮਾਮਲੇ ''ਚ ਰੋਨਾਲਡੋ ਪਹਿਲੀ ਵਾਰ ਤਲਬ

Thursday, Oct 11, 2018 - 02:31 AM (IST)

ਜਲੰਧਰ (ਜਸਮੀਤ)- ਰੀਅਲ ਮੈਡ੍ਰਿਡ ਨਾਲ ਰਿਕਾਰਡ 100 ਬਿਲੀਅਨ ਦੀ ਡੀਲ 'ਤੇ ਇਟਲੀ ਦੇ ਕਲੱਬ ਜੁਵੈਂਟਸ ਵਿਚ ਗਿਆ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਇਨ੍ਹੀਂ ਦਿਨੀਂ ਅਮਰੀਕੀ ਮਾਡਲ ਕੈਥਰੀਨ ਮਿਯੋਰਗਾ ਦੇ ਰੇਪ ਸਬੰਧੀ ਦੋਸ਼ਾਂ ਨਾਲ ਜੂਝ ਰਿਹਾ ਹੈ। ਕੈਥਰੀਨ ਦਾ ਦਾਅਵਾ ਹੈ ਕਿ 2009 ਵਿਚ ਰੋਨਾਲਡੋ ਨੇ ਉਸ  ਨਾਲ ਜ਼ਬਰੀ ਸਬੰਧ ਬਣਾਏ ਸਨ, ਜਦਕਿ ਉਹ ਉਸ ਨੂੰ ਮਨ੍ਹਾ ਕਰ ਰਹੀ ਸੀ। 
ਕੈਥਰੀਨ ਨੇ 'ਹੈਸ਼ਟੈਗ ਮੀ ਟੂ' ਅਭਿਆਨ ਤਹਿਤ ਇਸ ਦਾ ਖੁਲਾਸਾ ਕੀਤਾ ਸੀ। ਜਰਮਨੀ ਦੀ ਇਕ ਅਖਬਾਰ ਨੇ ਕੈਥਰੀਨ ਦੇ ਹਵਾਲੇ ਨਾਲ ਇਕ 5 ਪੇਜ਼ ਦਾ ਇਕ ਸੀਕਰੇਟ ਕੰਟਰੈਕਟ ਵੀ ਛਾਪਿਆ ਹੈ। ਉਸ ਵਿਚ ਰੋਨਾਲਡੋ ਵੱਲੋਂ 'ਕੁੱਝ ਵੀ ਨਾ ਬੋਲਣ' ਲਈ ਕੈਥਰੀਨ ਨੂੰ 2.87 ਲੱਖ ਪੌਂਡ ਦੇਣ ਦਾ ਜ਼ਿਕਰ ਹੈ। 
ਕੈਥਰੀਨ ਦਾ ਦਾਅਵਾ ਹੈ ਕਿ ਉਸ ਨੇ ਰੇਪ ਤੋਂ ਬਾਅਦ ਮੈਡੀਕਲ ਕਰਵਾਇਆ ਸੀ। ਇਹੀ ਉਹ ਵੱਡਾ ਸਬੂਤ ਹੈ, ਜਿਸ ਨਾਲ ਉਹ ਰੋਨਾਲਡੋ ਨੂੰ ਸਜ਼ਾ ਦਿਵਾ ਕੇ ਰਹੇਗੀ।
ਮਨ੍ਹਾ ਕੀਤਾ ਸੀ ਪਰ ਨਹੀਂ ਰੁਕਿਆ ਰੋਨਾਲਡੋ, ਮੈਡੀਕਲ ਹੈ ਸਬੂਤ : ਕੈਥਰੀਨ
80 ਮਿਲੀਅਨ ਪੌਂਡ 'ਚ
ਰੋਨਾਲਡੋ ਨੇ ਮਾਨਚੈਸਟਰ ਯੂਨਾਈਟਿਡ ਨਾਲ ਰੀਅਲ ਮੈਡ੍ਰਿਡ ਕਲੱਬ ਵਿਚ ਆਉਣ ਲਈ ਕਰਾਰ ਕੀਤਾ ਸੀ। ਰੋਨਾਲਡੋ ਨੇ ਇੰਨੀ ਵੱਡੀ ਡੀਲ ਸੈਲੀਬ੍ਰੇਟ ਕਰਨ ਲਈ ਪਾਲਮਸ ਕੈਸਿਨੋ ਵਿਚ ਇਕ ਸੁਈਟ ਕਿਰਾਏ 'ਤੇ ਵੀ ਲਿਆ ਸੀ।
2009 ਵਿਚ ਕੈਥਰੀਨ ਲਾਸ ਵੇਗਾਸ ਦੇ ਪਾਲਮ ਕੈਸੀਨੋ ਰਿਜ਼ਾਰਟ 'ਚ ਕੰਮ ਕਰਦੀ ਸੀ। ਇਥੇ ਰੋਨਾਲਡੋ ਨਾਲ ਮੁਲਾਕਾਤ ਹੋਈ। ਡਾਂਸ ਤੋਂ ਬਾਅਦ ਉਹ ਰੋਨਾਲਡੋ ਨਾਲ ਕਮਰੇ ਵਿਚ ਗਈ। ਦੋਸ਼ ਲਾਇਆ-ਉਸ ਨਾਲ ਜ਼ਬਰਦਸਤੀ ਹੋਈ।
ਮੈਂ ਬੇਗੁਨਾਹ
ਮਾਡਲ ਦੇ ਰੇਪ ਸਬੰਧੀ ਦੋਸ਼ਾਂ ਨੂੰ ਰੋਨਾਲਡੋ ਨੇ ਸਿਰੇ ਤੋਂ ਨਕਾਰਿਆ ਹੈ। ਰੋਨਾਲਡੋ ਨੇ ਸਟੇਟਮੈਂਟ ਜਾਰੀ ਕਰ ਕੇ ਕਿਹਾ ਕਿ ਸਾਰੀਆਂ ਖਬਰਾਂ ਝੂਠੀਆਂ ਹਨ। ਮੈਂ ਬੇਗੁਨਾਹ ਹਾਂ। ਮੈਨੂੰ ਫਸਾਇਆ ਜਾ ਰਿਹਾ ਹੈ। ਅਦਾਲਤ 'ਤੇ ਪੂਰਾ ਭਰੋਸਾ ਹੈ। (ਦੱਸ ਦੇਈਏ ਕਿ ਰੋਨਾਲਡੋ ਦੇ ਵਕੀਲਾਂ ਨੇ ਉਕਤ ਜਰਮਨ ਅਖਬਾਰ ਨੂੰ ਵੀ ਨੋਟਿਸ ਭੇਜਿਆ ਹੈ, ਜਿਸ ਨੇ ਇਹ ਮਾਮਲਾ ਚੁੱਕਿਆ ਸੀ)
ਜਨਤਕ ਬਦਨਾਮੀ ਤੋਂ ਡਰ ਗਈ ਸੀ
ਕੈਥਰੀਨ ਨੇ ਦਾਅਵਾ ਕੀਤਾ ਕਿ ਉਦੋਂ ਦੇਰ ਰਾਤ ਰੋਨਾਲਡੋ ਉਸ ਨੂੰ ਕਮਰੇ ਵਿਚ ਲੈ ਗਿਆ ਅਤੇ ਹਾਟ ਟੱਬ ਵਿਚ ਨਹਾਉਣ ਦਾ ਸੱਦਾ ਦਿੱਤਾ। ਉਸ ਦੇ ਕੋਲ ਵਾਧੂ ਕੱਪੜੇ ਨਹੀਂ ਸਨ, ਇਸ ਲਈ ਉਸ ਨੇ ਮਨ੍ਹਾ ਕਰ ਦਿੱਤਾ। ਉਦੋਂ ਰੋਨਾਲਡੋ ਨੇ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਥੇ ਵਾਧੂ ਕੱਪੜੇ ਪਏ ਹਨ। ਮੈਂ ਕਮਰੇ ਵਿਚ ਗਈ ਤਾਂ ਪਿੱਛੇ ਰੋਨਾਲਡੋ ਵੀ ਆ ਗਿਆ। ਉਸ ਨੇ ਜ਼ਬਰਦਸਤੀ ਕੀਤੀ। ਮੈਂ ਕਈ ਵਾਰ ਮਨ੍ਹਾ ਕੀਤਾ ਪਰ ਉਹ ਨਹੀਂ ਮੰਨਿਆ। ਮੈਂ ਉਕਤ ਮਾਮਲੇ ਦਾ ਉਦੋਂ ਹੀ ਖੁਲਾਸਾ ਕਰਨਾ ਚਾਹੁੰਦੀ ਸੀ ਪਰ ਜਨਤਕ ਬਦਨਾਮੀ ਹੋਣ ਕਾਰਨ ਡਰ ਗਈ ਸੀ। ਹੁਣ ਮੈਨੂੰ ਇਨਸਾਫ ਚਾਹੀਦਾ ਹੈ। ਹੋਰ ਕੁੜੀਆਂ ਨੇ ਰੋਨਾਲਡੋ 'ਤੇ ਰੇਪ ਦਾ ਦੋਸ਼ ਲਾਇਆ ਹੈ। ਇਨ੍ਹਾਂ ਵਿਚੋਂ ਇਕ ਉਦੋਂ 17 ਸਾਲ ਦੀ ਸੀ।
402 ਕਲੱਬ ਪੱਧਰੀ ਗੋਲ ਕਰ ਚੁੱਕਾ ਹੈ ਰੋਨਾਲਡੋ, ਮੈਸੀ 400 ਗੋਲਾਂ ਦੇ ਨਾਲ ਹੈ ਦੂਸਰੇ ਨੰਬਰ 'ਤੇ। 05 ਵਾਰ ਬੈਲੇਨ ਡਿ ਅਤੇ ਅਵਾਰਡ ਹਾਸਲ ਕਰ ਚੁੱਕਾ ਹੈ ਰੋਨਾਲਡੋ। 450 ਮਿਲੀਅਨ ਹੈ ਰੋਨਾਲਡੋ ਦੀ ਨੈੱਟ ਵਰਥ, ਇਸ ਵਿਚ ਵੱਖ-ਵੱਖ ਬਿਜ਼ਨੈੱਸ ਅਤੇ ਸਪਾਂਸਰਾਂ ਕੋਲੋਂ ਆਉਣ ਵਾਲੀ ਆਮਦਨ ਮਿਲਾ ਕੇ।
ਤੁਸੀਂ ਹਮੇਸ਼ਾ ਉਨ੍ਹਾਂ ਮੁਸ਼ਕਲਾਂ ਨੂੰ ਬਦਲਦੇ ਹੋ ਜੋ ਤੁਹਾਡੇ ਰਸਤੇ ਵਿਚ ਆਉਂਦੀਆਂ ਹਨ ਅਤੇ ਇਹ ਦਿਖਾਉਣ ਲਈ ਤੁਸੀਂ ਕਿੰਨੇ ਮਹਾਨ ਹੋ। ਮੇਰੇ ਪਾਰਟਨਰ 'ਤੇ ਜੋ ਵੀ ਦੋਸ਼ ਲਾਏ ਜਾ ਰਹੇ ਹਨ, ਉਹ ਝੂਠੇ ਹਨ। ਜੇਕਰ ਉਨ੍ਹਾਂ ਦੋਵਾਂ ਵਿਚ ਕੋਈ ਸਬੰਧ ਬਣੇ ਵੀ ਸਨ ਤਾਂ ਇਹ ਪੂਰੀ ਸਹਿਮਤੀ ਨਾਲ ਸਨ।
ਵਿਵਾਦਾਂ ਨਾਲ ਪੁਰਾਣਾ ਨਾਤਾ ਹੈ ਰੋਨਾਲਡੋ ਦਾ : 2005 'ਚ ਰੇਪ ਸਬੰਧੀ ਮਾਮਲੇ ਵਿਚ ਹੋ ਚੁੱਕੀ ਹੈ ਗ੍ਰਿਫਤਾਰੀ, ਜਾਣੋ ਟਾਪ-5 ਵਿਵਾਦ
1. 2005 'ਚ ਰੋਨਾਲਡੋ 'ਤੇ ਸੈਂਟਰਲ ਲੰਡਨ ਦੇ ਇਕ ਹੋਟਲ ਵਿਚ ਮਹਿਲਾ ਨੇ ਜਬਰ-ਜ਼ਨਾਹ ਦਾ ਦੋਸ਼ ਲਾਇਆ ਸੀ। ਉਦੋਂ ਰੋਨਾਲਡੋ ਦੀ ਗ੍ਰਿਫਤਾਰੀ ਵੀ ਹੋਈ ਸੀ।
2. 2009 ਵਿਚ ਉਸ 'ਤੇ ਨਾਈਟ ਕਲੱਬ ਵਿਚ ਜ਼ਿਆਦਾ ਸ਼ਰਾਬ ਪੀ ਕੇ ਹੁੱਲੜਬਾਜ਼ੀ ਕਰਨ ਦਾ ਦੋਸ਼ ਲੱਗਾ ਸੀ। ਹਾਲਾਂਕਿ ਰੋਨਾਲਡੋ ਮੀਟ-ਸ਼ਰਾਬ ਤੋਂ ਦੂਰ ਰਹਿੰਦਾ ਹੈ, ਇਹ ਗੱਲ ਪਹਿਲਾਂ ਹੀ ਪ੍ਰਚੱਲਿਤ ਹੈ।
3. ਰੋਨਾਲਡੋ ਦੇ ਬੇਟੇ ਰੋਨਾਲਡੋ ਜੂਨੀਅਰ ਦੀ ਮਾਂ ਕੌਣ ਹੈ, ਇਸ ਦੇ ਬਾਰੇ ਕੋਈ ਨਹੀਂ ਜਾਣਦਾ। ਕਹਿੰਦੇ ਹਨ-ਵਨ ਨਾਈਟ ਸਟੈਂਡ ਦੌਰਾਨ ਇਕ ਮਹਿਲਾ ਨੇ ਰੋਨਾਲਡੋ ਦੇ ਬੱਚੇ ਨੂੰ ਜਨਮ ਦਿੱਤਾ ਸੀ। ਹਾਲਾਂਕਿ ਉਹ ਮਹਿਲਾ ਕੌਣ ਹੈ, ਕਦੇ ਸਾਹਮਣੇ ਨਹੀਂ ਆ ਸਕੀ।
4. ਬਾਕਸਰ ਬ੍ਰਦਰਰਹੀ ਦੇ ਨਾਲ ਰੋਨਾਲਡੋ ਦੇ ਰਿਲੇਸ਼ਨ ਹੋਣ ਦੀ ਗੱਲ ਵੀ ਉੱਠੀ ਸੀ। 
5. ਰੋਨਾਲਡੋ ਦੇ 30ਵੇਂ ਬਰਥਡੇ 'ਤੇ ਪਾਰਟੀ ਵੀ ਵਿਵਾਦਾਂ ਵਾਲੀ ਰਹੀ ਸੀ। ਅਸਲ ਵਿਚ ਉਸ ਦਿਨ ਉਸ ਦਾ ਕਲੱਬ ਮਹੱਤਵਪੂਰਨ ਮੈਚ ਹਾਰ ਗਿਆ ਸੀ। ਰੋਨਾਲਡੋ ਇਸ ਦੇ ਬਾਵਜੂਦ ਪਾਰਟੀ ਵਿਚ ਰੁੱਝਿਆ ਸੀ। ਇਸ ਕਾਰਨ ਉਸ ਦੀ ਖੂਬ ਆਲੋਚਨਾ ਹੋਈ।

 


Related News