ਰੋਨਾਲਡੋ ਦੇ ਗੋਲਾਂ ਦੀ ਬਦੌਲਤ ਅਟਲਾਂਟਾ ਨੂੰ ਡਰਾਅ ’ਤੇ ਰੋਕਿਆ
Monday, Jul 13, 2020 - 03:22 AM (IST)
ਤੂਰਿਨ- ਕ੍ਰਿਸਟਿਆਨੋ ਰੋਨਾਲਡੋ ਦੇ ਪੈਨਲਟੀ ’ਤੇ ਕੀਤੇ ਗਏ 2 ਗੋਲਾਂ ਦੀ ਮਦਦ ਨਾਲ ਯੁਵੈਂਟਸ ਨੇ ਸੀਰੀ ਏ ਫੁੱਟਬਾਲ ਚੈਂਪੀਅਨਸ਼ਿਪ ’ਚ ਸ਼ਨੀਵਾਰ ਨੂੰ ਅਟਲਾਂਟਾ ਦੇ ਖਿਲਾਫ ਮੁਕਾਬਲਾ 2-2 ਨਾਲ ਡਰਾਅ ਕਰਾ ਲਿਆ। ਯੂਵੈਂਟਸ ਨੂੰ ਦੋਵਾਂ ਪੈਨਲਟੀ ਹੈਂਡਬਾਲ ਦੇ ਕਾਰਨ ਮਿਲੀ। ਯੁਵੈਂਟਸ ਨੇ ਦੋਵਾਂ ਪੈਨਲਟੀ ਨੂੰ ਗੋਲ ’ਚ ਬਦਲ ਕੇ ਆਪਣੀ ਟੀਮ ਨੂੰ ਬਰਾਬਰੀ ਦਿਵਾਈ, ਜਿਸ ਤੋਂ ਬਾਅਦ ਯੂਵੈਂਟਸ ਲਗਾਤਾਰ 9ਵÄ ਵਾਰ ਸੀਰੀ ਏ ਖਿਤਾਬ ਜਿੱਤਣ ਵੱਲ ਵੱਧ ਗਿਆ ਹੈ। ਪੁਰਤਗਾਲ ਦੇ ਰੋਨਾਲਡੋ ਨੇ ਇਨ੍ਹਾਂ ਦੋਵਾਂ ਗੋਲਾਂ ਨਾਲ ਇਸ ਸੈਸ਼ਨ ’ਚ ਉਸ ਦੇ ਗੋਲਾਂ ਦੀ ਗਿਣਤੀ 28 ਪਹੁੰਚ ਗਈ ਤੇ ਯੂਵੈਂਟਸ ਅੰਕ ਸੂਚੀ ’ਚ ਦੂਜੇ ਸਥਾਨ ਦੇ ਲਾਜੀਓ ਤੋਂ ਅੱਠ ਅੰਕ ਅੱਗੇ ਹੋ ਗਏ ਹਨ ਜਦਕਿ ਹੁਣ 6 ਮੈਚ ਖੇਡੇ ਜਾਣੇ ਬਾਕੀ ਹੈ। ਅਟਲਾਂਟਾ ਤੀਜੇ ਸਥਾਨ ’ਤੇ ਹੈ।