ਫਰਜ਼ੀ ਪਾਸਪੋਰਟ ਮਾਮਲੇ 'ਚ ਰੋਨਾਲਡਿਨ੍ਹੋ ਗ੍ਰਿਫਤਾਰ

Friday, Mar 06, 2020 - 12:59 AM (IST)

ਫਰਜ਼ੀ ਪਾਸਪੋਰਟ ਮਾਮਲੇ 'ਚ ਰੋਨਾਲਡਿਨ੍ਹੋ ਗ੍ਰਿਫਤਾਰ

ਐਸੋਨਸ਼ਿਓਨ- ਬ੍ਰਾਜ਼ੀਲ ਫੁੱਟਬਾਲ ਟੀਮ ਦਾ ਸਾਬਕਾ ਧਾਕੜ ਖਿਡਾਰੀ ਰੋਨਾਲਡਿਨ੍ਹੋ ਤੇ ਉਸਦਾ ਭਰਾ ਰਾਬਰਟੋ ਅਸੀਸ ਨੂੰ ਪੈਰਾਗਵੇ ਦੀ ਰਾਜਧਾਨੀ ਐਸਨਸ਼ਿਓਨ ਵਿਚ ਫਰਜ਼ੀ ਪਾਸਪੋਰਟਸ ਨਾਲ ਘੁੰਮਣ ਦੇ ਮਾਮਲੇ ਵਿਚ ਬੁੱਧਵਾਰ ਦੇਰ ਰਾਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੈਰਾਗਵੇ ਦੇ ਗ੍ਰਹਿ ਮੰਤਰੀ ਯੂਕਿਲਡਸ ਐਸਵੇਡੋ ਨੇ ਦੱਸਿਆ ਕਿ 39 ਸਾਲਾ ਰੋਨਾਲਡਿਨ੍ਹੋ ਤੇ ਰਾਬਰਟੋ ਨੂੰ ਪੁਲਸ ਨੇ ਯਾਚ ਰਿਜ਼ੋਰਟ ਐਂਡ ਗੋਲਫ ਕਲੱਬ ਵਿਚ ਪ੍ਰਜ਼ੀਡੈਂਸ਼ੀਅਲ ਸੂਈਟ ਵਿਚ ਛਾਪਾ ਮਾਰ ਕੇ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਰੋਨਾਲਡਿਨ੍ਹੋ ਨੇ ਸਾਲ 2018 ਵਿਚ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਸੀ ਤੇ ਇਸ ਤੋਂ ਪਹਿਲਾਂ ਵੀ ਉਹ ਕਈ ਮਾਮਲਿਆਂ ਕਾਰਣ ਸੁਰਖੀਆਂ ਵਿਚ ਰਿਹਾ ਹੈ।

PunjabKesari


author

Gurdeep Singh

Content Editor

Related News