AITA ਨੇ ਰੋਲਾਂ ਗੈਰੋਂ ਜੂਨੀਅਰ ਵਾਈਲਡ ਕਾਰਡ ਟੂਰਨਾਮੈਂਟ ਦੀ ਆਖਰੀ ਸੂਚੀ ਦਾ ਐਲਾਨ ਕੀਤਾ
Wednesday, Apr 17, 2019 - 06:24 PM (IST)

ਨਵੀਂ ਦਿੱਲੀ : ਅਖਿਲ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ਨੇ ਬੁੱਧਵਾਰ ਨੂੰ 8 ਲੜਕਿਆਂ ਦੇ ਨਾਂ ਦੀ ਸੂਚੀ ਜਾਰੀ ਕੀਤੀ ਜੋ 29 ਅਪ੍ਰੈਲ ਤੋਂ 1 ਮਈ ਤੱਕ ਡੀ. ਐੱਲ. ਟੀ. ਏ. ਕੰਪਲੈਕਸ ਵਿਚ ਹੋਣ ਵਾਲੀ ਰੋਲਾਂ ਗੈਰਾਂ ਜੂਨੀਅਰ ਵਾਈਲਡ ਕਾਰਡ ਪ੍ਰਤੀਯੋਗਿਤਾ ਵਿਚ ਹਿੱਸਾ ਲੈਣਗੇ। ਇਹ ਟੂਰਨਾਮੈਂਟ ਦੇਸ਼ ਵਿਚ ਲਗਾਤਾਰ 5ਵੇਂ ਸਾਲ ਆਯੋਜਿਤ ਹੋ ਰਿਹਾ ਹੈ ਅਤੇ ਜੇਤੂ ਪੈਰਿਸ ਵਿਚ ਹੋਣ ਵਾਲੀ ਮੁੱਖ ਪ੍ਰਤੀਯੋਗਿਤਾ ਵਿਚ ਜਗ੍ਹਾ ਬਣਾਏਗਾ ਜਿਸ ਵਿਚ ਚੀਨ ਅਤੇ ਬ੍ਰਾਜ਼ੀਲ ਦੇ ਜੇਤੂ ਵੀ ਹਿੱਸਾ ਲੈਣਗੇ। ਲੜਕਿਆਂ ਅਤੇ ਲੜਕੀਆਂ ਦੇ ਵਰਗ ਵਿਚ ਪੈਰਿਸ ਵਿਖੇ ਹੋਣ ਵਾਲੇ ਵਾਈਲਡ ਕਾਰਡ ਟੂਰਨਾਮੈਂਟ ਦਾ ਜੇਤੂ ਰੋਲਾਂ ਗੈਰਾਂ ਜੂਨੀਅਰ ਚੈਂਪੀਅਨਸ਼ਿਪ ਲਈ ਵਾਈਲਡ ਕਾਰਡ ਹਾਸਲ ਕਰੇਗਾ।