ਰੋਹਿਤ ਨੂੰ ਟੈਸਟ ਕ੍ਰਿਕਟ ’ਚ ਖੁਦ ਨੂੰ ਕਰਨਾ ਪਵੇਗਾ ਸਾਬਤ : ਰਮੀਜ਼ ਰਾਜਾ

Wednesday, Jun 09, 2021 - 07:56 PM (IST)

ਰੋਹਿਤ ਨੂੰ ਟੈਸਟ ਕ੍ਰਿਕਟ ’ਚ ਖੁਦ ਨੂੰ ਕਰਨਾ ਪਵੇਗਾ ਸਾਬਤ : ਰਮੀਜ਼ ਰਾਜਾ

ਸਪੋਰਟਸ ਡੈਸਕ : ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵਨ ਡੇ ਅਤੇ ਟੀ​​-20 ਵਿਚ ਆਪਣੀ ਬੱਲੇਬਾਜ਼ੀ ਨਾਲ ਸਭ ਨੂੰ ਦੱਸ ਚੁੱਕੇ ਹਨ ਕਿ ਉਹ ਕਿੰਨੇ ਹਮਲਾਵਰ ਬੱਲੇਬਾਜ਼ ਹਨ ਪਰ ਟੈਸਟ ਮੈਚਾਂ ’ਚ ਵੀ ਮੌਕਾ ਮਿਲਣ ’ਤੇ ਰੋਹਿਤ ਸ਼ਰਮਾ ਨੇ ਆਪਣੀ ਪ੍ਰਤਿਭਾ ਵਿਖਾਈ। ਜਦੋਂ ਤੋਂ ਉਨ੍ਹਾਂ ਨੂੰ ਟੈਸਟ ਮੈਚਾਂ ’ਚ ਓਪਨਿੰਗ ਕਰਵਾਈ ਗਈ ਹੈ, ਉਨ੍ਹਾਂ ਦੇ ਅੰਕੜੇ ਹੋਰ ਵੀ ਸ਼ਾਨਦਾਰ ਹਨ ਪਰ ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਕੁਮੈਂਟੇਟਰ ਰਮੀਜ਼ ਰਾਜਾ ਰੋਹਿਤ ਬਾਰੇ ਵੱਖਰੀ ਰਾਏ ਰੱਖਦੇ ਹਨ।

PunjabKesari

ਰਮੀਜ਼ ਰਾਜਾ ਨੇ ਰੋਹਿਤ ਸ਼ਰਮਾ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬੱਲੇਬਾਜ਼ੀ ਨੂੰ ਵੇਖਣਾ ਇਕ ਖੂਬਸੂਰਤ ਪਲ ਹੁੰਦਾ ਹੈ ਪਰ ਅਜੇ ਵੀ ਉਨ੍ਹਾਂ ਨੂੰ ਟੈਸਟ ਕ੍ਰਿਕਟ ਵਿਚ ਆਪਣੇ ਆਪ ਨੂੰ ਸਾਬਤ ਕਰਨਾ ਹੋਵੇਗਾ। ਜੇ ਰੋਹਿਤ ਸ਼ਰਮਾ ਨੇ ਇੰਗਲੈਂਡ ਵਿਚ ਸਫਲ ਹੋਣਾ ਹੈ ਤਾਂ ਉਨ੍ਹਾਂ ਨੂੰ ਬੱਲੇਬਾਜ਼ੀ ਕਰਦਿਆਂ ਕ੍ਰੀਜ਼ ’ਤੇ ਵੱਧ ਤੋਂ ਵੱਧ ਸਮਾਂ ਬਿਤਾਉਣਾ ਅਤੇ ਠੰਡਾ ਰਹਿਣਾ ਪਵੇਗਾ।

PunjabKesari

ਰਮੀਜ਼ ਰਾਜਾ ਨੇ ਅੱਗੇ ਕਿਹਾ ਕਿ ਰੋਹਿਤ ਸ਼ਰਮਾ ਮੇਰੇ ਮਨਪਸੰਦ ਖਿਡਾਰੀ ਹਨ ਅਤੇ ਉਹ ਇਕ ਮੈਚ ਜਿਤਾਉਣ ਵਾਲੇ ਖਿਡਾਰੀ ਵੀ ਹਨ। ਮੌਜੂਦਾ ਕ੍ਰਿਕਟ ਜਗਤ ’ਚ ਸਿਰਫ ਕੁਝ ਬੱਲੇਬਾਜ਼ ਹਨ, ਜਿਨ੍ਹਾਂ ਦੀ ਬੱਲੇਬਾਜ਼ੀ ਦੇਖ ਕੇ ਤੁਹਾਨੂੰ ਮਜ਼ਾ ਆਉਂਦਾ ਹੈ। ਰਮੀਜ਼ ਰਾਜਾ ਨੇ ਇੰਗਲੈਂਡ ਖ਼ਿਲਾਫ਼ ਦੋਹਰਾ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਡੇਵੋਨ ਕਾਨਵੇ ਦੀ ਮਿਸਾਲ ਦਿੰਦਿਆਂ ਕਿਹਾ ਕਿ ਭਾਵੇਂ ਉਸ ਨੇ ਦੋਹਰਾ ਸੈਂਕੜਾ ਲਗਾਇਆ ਹੈ ਪਰ ਉਸ ਦੀ ਬੱਲੇਬਾਜ਼ੀ ਇੰਨੀ ਖੂਬਸੂਰਤ ਨਹੀਂ ਹੈ, ਜਦਕਿ ਰੋਹਿਤ ਸ਼ਰਮਾ ਦੀ ਬੱਲੇਬਾਜ਼ੀ ਤੁਹਾਨੂੰ ਖੁਸ਼ ਕਰਦੀ ਹੈ।

PunjabKesari

ਰੋਹਿਤ ਸ਼ਰਮਾ ਦੀ ਪ੍ਰਸ਼ੰਸਾ ਕਰਦਿਆਂ ਰਮੀਜ਼ ਰਾਜਾ ਨੇ ਕਿਹਾ ਕਿ ਇਕ ਵਾਰ ਜਦੋਂ ਉਹ ਕ੍ਰੀਜ਼ ’ਤੇ ਟਿਕ ਜਾਂਦੇ ਹਨ ਤਾਂ ਵੱਡੀਆਂ ਪਾਰੀਆਂ ਖੇਡਦੇ ਹਨ। ਇੰਗਲੈਂਡ ’ਚ ਉਨ੍ਹਾਂ ਨੂੰ ਨਵੀਂ ਗੇਂਦ ਵਿਰੁੱਧ ਆਪਣੇ ਕਦਮਾਂ ਨੂੰ ਸਹੀ ਢੰਗ ਨਾਲ ਵਰਤਣਾ ਹੋਵੇਗਾ। ਭਾਰਤੀ ਟੀਮ ਨੂੰ ਇੰਗਲੈਂਡ ’ਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੋਹਿਤ ’ਚ ਪ੍ਰਤਿਭਾ ਹੈ ਕਿ ਉਹ ਟੈਸਟ ਕ੍ਰਿਕਟ ਵਿਚ ਵੀ ਇਕ ਮਹਾਨ ਬੱਲੇਬਾਜ਼ ਬਣ ਸਕਦਾ ਹੈ ਪਰ ਉਹ ਅਜੇ ਤੱਕ ਇਸ ਫਾਰਮੈੱਟ ਦੇ ਕੋਡ ਨੂੰ ਕ੍ਰੈਕ ਨਹੀਂ ਕਰ ਸਕਿਆ ਹੈ।


author

Manoj

Content Editor

Related News