ਵਿਦੇਸ਼ੀ ਦੌਰਿਆਂ ''ਤੇ ਵੀ ਇਸ ਲੈਅ ਨੂੰ ਬਰਕਰਾਰ ਰੱਖਾਂਗੇ : ਰੋਹਿਤ ਸ਼ਰਮਾ

Monday, Dec 18, 2017 - 11:36 AM (IST)

ਵਿਦੇਸ਼ੀ ਦੌਰਿਆਂ ''ਤੇ ਵੀ ਇਸ ਲੈਅ ਨੂੰ ਬਰਕਰਾਰ ਰੱਖਾਂਗੇ : ਰੋਹਿਤ ਸ਼ਰਮਾ

ਵਿਸ਼ਾਖਾਪਟਨਮ (ਬਿਊਰੋ)— ਭਾਰਤ ਨੇ ਸ਼੍ਰੀਲੰਕਾ ਖਿਲਾਫ ਤੀਸਰੇ ਅਤੇ ਆਖਰੀ ਵਨਡੇ ਵਿਚ 8 ਵਿਕਟ ਨਾਲ ਵੱਡੀ ਜਿੱਤ ਨਾਲ ਲਗਾਤਾਰ 8ਵੀਂ ਦੋ-ਪੱਖੀ ਸੀਰੀਜ਼ ਜਿੱਤੀ ਅਤੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਟੀਮ ਨੂੰ ਵਿਦੇਸ਼ੀ ਦੌਰਿਆਂ ਵਿਚ ਲਗਾਤਾਰਤਾ ਨੂੰ ਬਰਕਰਾਰ ਰੱਖਣ ਦੀ ਜ਼ਰੂਰਤ ਹੈ।

ਡੇਢ ਸਾਲ ਚੁਣੌਤੀ ਭਰਪੂਰ
ਧਵਨ ਨੇ ਨਾਟਆਊਟ ਰਹਿੰਦੇ ਸੈਂਕੜਾ ਲਗਾਇਆ ਜਿਸਦੇ ਨਾਲ ਭਾਰਤ ਨੇ ਇਹ ਮੈਚ ਆਸਾਨੀ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਮ ਕੀਤੀ। ਭਾਰਤ ਹੁਣ ਸ਼੍ਰੀਲੰਕਾ ਨਾਲ ਤਿੰਨ ਮੈਚਾਂ ਦੀ ਟੀ20 ਸੀਰੀਜ਼ ਖੇਡੇਗਾ ਅਤੇ ਫਿਰ ਦੱਖਣ ਅਫਰੀਕਾ ਦੌਰੇ ਉੱਤੇ ਜਾਵੇਗਾ। ਰੋਹਿਤ ਦਾ ਮੰਨਣਾ ਹੈ ਕਿ ਇਹ ਯੁਵਾ ਟੀਮ ਅੱਗੇ ਦੀ ਸਖਤ ਚੁਣੌਤੀ ਲਈ ਤਿਆਰ ਹੈ। ਉਨ੍ਹਾਂ ਨੇ ਮੈਚ ਦੇ ਬਾਅਦ ਕਿਹਾ ਕਿ ਸਾਨੂੰ ਇਹ ਲਗਾਤਾਰਤਾ ਬਰਕਰਾਰ ਰੱਖਣ ਦੀ ਜ਼ਰੂਰਤ ਹੈ। ਅਸੀ ਹੁਣ ਵਿਦੇਸ਼ ਦੌਰੇ ਉੱਤੇ ਜਾਵਾਂਗੇ ਤੇ ਅਗਲੇ ਡੇਢ ਸਾਲ ਚੁਣੌਤੀ ਭਰਪੂਰ ਹੋਣਗੇ ਅਤੇ ਸਾਨੂੰ ਇਸਦੇ ਲਈ ਤਿਆਰ ਰਹਿਨਾ ਹੋਵੇਗਾ।

ਦਬਾਅ ਦੇ ਬਾਅਦ ਟੀਮ ਦੀ ਜ਼ਬਰਦਸਤ ਵਾਪਸੀ
ਉਨ੍ਹਾਂ ਨੇ ਕਿਹਾ ਕਿ ਧਰਮਸ਼ਾਲਾ ਵਿਚ ਪਹਿਲੇ ਮੈਚ ਵਿਚ ਹਾਰ ਦੇ ਬਾਅਦ ਅਸੀਂ ਵਧੀਆ ਵਾਪਸੀ ਕੀਤੀ। ਸਾਡੇ ਖਿਡਾਰੀਆਂ ਨੇ ਆਪਣਾ ਜਜ਼ਬਾ ਵਿਖਾਇਆ। ਇਕ ਸਮੇਂ ਉਹ (ਸ਼੍ਰੀਲੰਕਾ) 6 ਦੌੜਾਂ ਪ੍ਰਤੀ ਓਵਰ ਦੀ ਦਰ ਨਾਲ ਸਕੋਰ ਬਣਾ ਰਹੇ ਸਨ ਪਰ ਅਸੀਂ ਵਧੀਆ ਵਾਪਸੀ ਕੀਤੀ। ਇਹ ਇਸ ਟੀਮ ਦੀ ਪਛਾਣ ਹੈ ਕਿ ਜਦੋਂ ਸਾਡੇ ਤੇ ਦਬਾਅ ਬਣਾਇਆ ਜਾਂਦਾ ਹੈ ਤਦ ਅਸੀ ਸ਼ਾਨਦਾਰ ਵਾਪਸੀ ਕਰਦੇ ਹਾਂ। ਵਿਰਾਟ ਕੋਹਲੀ ਨੂੰ ਅਰਾਮ ਦਿੱਤੇ ਜਾਣ ਕਾਰਨ ਰੋਹਿਤ ਇਸ ਸੀਰੀਜ਼ ਵਿਚ ਭਾਰਤ ਦੀ ਕਪਤਾਨੀ ਕਰ ਰਹੇ ਸਨ।


Related News