ਰੋਹਿਤ ਨੇ ਸ਼ੁਰੂ ਕੀਤੀ ਟ੍ਰੇਨਿੰਗ, ਬੋਲੇ- ਲੰਮੇ ਸਮੇਂ ਬਾਅਦ ਖੁਦ ਨੂੰ ਮਹਿਸੂਸ ਕੀਤਾ

06/25/2020 8:28:18 PM

ਮੁੰਬਈ- ਭਾਰਤੀ ਸੀਮਿਤ ਓਵਰ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਮੈਦਾਨ 'ਤੇ ਉਤਰੇ ਅਤੇ ਕੋਵਿਡ-19 ਲਾਕਡਾਊਨ ਤੋਂ ਬਾਅਦ ਆਪਣੀ ਪਹਿਲੀ ਆਊਟਡੋਰ ਟ੍ਰੇਨਿੰਗ ਕੀਤੀ। ਰੋਹਿਤ ਨੇ ਆਪਣਾ ਆਖਰੀ ਮੁਕਾਬਲਾ ਨਿਊਜ਼ੀਲੈਂਡ 'ਚ ਟੀ-20 ਸੀਰੀਜ਼ ਦੇ ਦੌਰਾਨ ਖੇਡਿਆ ਸੀ ਤੇ ਫਿਰ ਸੱਟ ਦੇ ਕਾਰਨ ਬਾਹਰ ਹੋ ਗਏ ਸਨ। ਰੋਹਿਤ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਲਿਖਿਆ- ਪਾਰਕ 'ਚ ਵਾਪਸੀ ਕਰਨਾ ਵਧੀਆ ਰਿਹਾ, ਕੁਝ ਟ੍ਰੇਨਿੰਗ ਕੀਤੀ, ਬਹੁਤ ਲੰਮੇ ਸਮੇਂ ਬਾਅਦ ਖੁਦ ਨੂੰ ਮਹਿਸੂਸ ਕੀਤਾ। ਹਾਲਾਂਕਿ ਪੋਸਟ ਤੋਂ ਇਹ ਪਤਾ ਨਹੀਂ ਚੱਲ ਸਕਿਆ ਕਿ ਉਨ੍ਹਾਂ ਨੇ ਕਿਸ ਮੈਦਾਨ 'ਤੇ ਟ੍ਰੇਨਿੰਗ ਕੀਤੀ। ਟੀਮ ਦੇ ਹੋਰ ਸਾਥੀ ਖਿਡਾਰੀਆਂ ਦੀ ਤਰ੍ਹਾਂ ਰੋਹਿਤ ਵੀ ਕੋਵਿਡ-19 ਮਹਾਮਾਰੀ ਨੂੰ ਰੋਕਣ ਦੇ ਲਈ 25 ਮਾਰਚ ਨੂੰ ਲੱਗੇ ਦੇਸ਼ 'ਚ ਲਾਕਡਾਊਨ ਤੋਂ ਬਾਅਦ ਆਪਣੇ ਘਰ 'ਚ ਹੀ ਹਨ।

 
 
 
 
 
 
 
 
 
 
 
 
 
 

Good to be back on the park getting some work done 🤩 felt like myself after a long time ✅

A post shared by Rohit Sharma (@rohitsharma45) on Jun 24, 2020 at 7:04am PDT


ਟੈਸਟ ਟੀਮ ਦੇ ਉਸ ਦੇ ਸਾਥੀ ਚੇਤੇਸ਼ਵਰ ਪੁਜਾਪਾ ਨੇ ਹਾਲ 'ਚ ਰਾਜਕੋਟ 'ਚ ਨੈੱਟ 'ਤੇ ਬੱਲੇਬਾਜ਼ੀ ਅਭਿਆਸ ਸ਼ੁਰੂ ਕੀਤਾ। ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਪਿਛਲੇ ਮਹੀਨੇ ਟ੍ਰੇਨਿੰਗ ਸ਼ੁਰੂ ਕਰਨ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਸਨ, ਉਨ੍ਹਾਂ ਨੇ ਪਾਲਘਰ ਜ਼ਿਲ੍ਹੇ 'ਚ ਬੋਈਸਰ 'ਚ ਨੈੱਟ 'ਤੇ ਗੇਂਦਬਾਜ਼ੀ ਕੀਤੀ।


Gurdeep Singh

Content Editor

Related News