ਧੋਨੀ ਦੀ ਟੀਮ ਇੰਡੀਆ ’ਚ ਵਾਪਸੀ ਨੂੰ ਲੈ ਕੇ ਰੋਹਿਤ ਸ਼ਰਮਾ ਨੇ ਦਿੱਤਾ ਵੱਡਾ ਬਿਆਨ

05/13/2020 1:46:01 PM

ਸਪੋਰਟਸ ਡੈਸਕ— ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ 2019 ਵਿਸ਼ਵ ਕੱਪ ਫਾਈਨਲ ਸੈਮੀਫਾਈਨਲ ਤੋਂ ਬਾਅਦ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ। ਉਨ੍ਹਾਂ ਨੇ ਉਦੋਂ ਤੋਂ ਹੁਣ ਤੱਕ ਕੋਈ ਵੀ ਮੈਚ ਨਹੀਂ ਖੇਡਿਆ ਹੈ। ਧੋਨੀ ਦੀ ਵਾਪਸੀ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ਸੰਕ ਕਾਫ਼ੀ ਪ੍ਰੇਸ਼ਾਨ ਹਨ। 29 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. (IPL) ਤੋਂ ਉਹ ਵਾਪਸੀ ਕਰਨ ਵਾਲੇ ਸਨ ਹਾਲਾਂਕਿ ਕੋਰੋਨਾ ਵਾਇਰਸ ਦੇ ਕਾਰਨ ਇਹ ਹੁਣ ਤਕ ਸੰਭਵ ਨਹੀਂ ਹੋ ਸਕਿਆ ਹੈ। ਟੀਮ ’ਚ ਉਨ੍ਹਾਂ ਦੀ ਵਾਪਸੀ ਅਤੇ ਰਿਟਾਇਰਮੈਂਟ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਭਾਰਤੀ ਟੀਮ ਦੇ ਉਪ-ਕਪਤਾਨ ਰੋਹਿਤ ਸ਼ਰਮਾ ਨੇ ਮਹਿੰਦਰ ਸਿੰਘ ਧੋਨੀ ਦੀ ਟੀਮ ’ਚ ਵਾਪਸੀ ਨੂੰ ਲੈ ਕੇ ਇਕ ਬਿਆਨ ਦਿੱਤਾ ਹੈ।PunjabKesari

ਰੋਹਿਤ ਸ਼ਰਮਾ ਬੀਤੇ ਦਿਨ ਮੰਗਲਵਾਰ ਨੂੰ ਸੁਰੇਸ਼ ਰੈਨਾ ਨਾਲ ਇੰਸਟਾਗ੍ਰਾਮ ’ਤੇ ਲਾਈਵ ਚੈਟ ਕੀਤੀ। ਇਸ ਸੈਸ਼ਨ ਦੇ ਦੌਰਾਨ ਰੋਹਿਤ ਨੇ ਰੈਨਾ ਤੋਂ ਕਿਹਾ, ‘ਭਰਾ ਮੇਰੇ ਤੋਂ ਤਾਂ ਸਭ ਪੁੱਛਦੇ ਹਨ ਅਤੇ ਮੈਨੂੰ ਪਤਾ ਨਹੀਂ ਤੁਹਾਨੂੰ ਪਤਾ ਹੋਵੇਗਾ ਕਿ ਧੋਨੀ ਟੀਮ ’ਚ ਕਦੋਂ ਵਾਪਸ ਆ ਰਹੇ ਹਨ।‘ ਇਸ ਦੇ ਜਵਾਬ ’ਚ ਰੈਨਾ ਕਿਹਾ ਕਿ ਆਈ. ਪੀ. ਐੱਲ ਦੇ ਮੁਲਤਵੀ ਹੋਣ ਤੋਂ ਪਹਿਲਾਂ ਚੱਲ ਰਹੇ ਸੀ. ਐੱਸ. ਕੇ. ਦੇ ਟ੍ਰੇਨਿੰਗ ਕੈਂਪ ’ਚ ਧੋਨੀ ਚੰਗੀ ਪਰਫਾਰਮੈਨਸ ਦੇਖਣ ਨੂੰ ਮਿਲੀ ਸੀ। ਉਨ੍ਹਾਂ ਦੀ ਫਿਟਨੈੱਸ ਸ਼ਾਨਦਾਰ ਸੀ ਉਹ ਚੰਗੀ ਬੱਲੇਬਾਜ਼ੀ ਵੀ ਕਰ ਰਹੇ ਸਨ।PunjabKesariਇਸ ਤੋਂ ਬਾਅਦ ਰੋਹਿਤ ਨੇ ਵੀ ਆਪਣੇ ਦਿਲ ਦੀ ਗੱਲ ਰੱਖਦੇ ਹੋਏ ਕਿਹਾ ਕਿ, ‘ਜੇਕਰ ਧੋਨੀ ਚੰਗੀ ਫ਼ਾਰਮ ’ਚ ਹਨ ਤਾਂ ਉਨ੍ਹਾਂ ਨੂੰ ਵਾਪਸੀ ਕਰਨੀ ਚਾਹੀਦੀ ਹੈ, ਉਨ੍ਹਾਂ ਨੂੰ ਟੀਮ ’ਚ ਹੋਣਾ ਚਾਹੀਦਾ ਹੈ। ‘ਹਾਲਾਂਕਿ ਧੋਨੀ ਦੀ ਟੀਮ ’ਚ ਵਾਪਸੀ ਨੂੰ ਲੈ ਕੇ ਰੈਨਾ ਨੇ ਕਿਹਾ ਕਿ, ‘ਧੋਨੀ ਕਦੋਂ ਵਾਪਸ ਆਉਣਗੇ ਇਹ ਸਿਰਫ ਉਹ ਹੀ ਦਸ ਸਕਦੇ ਹਨ। ਲਾਕਡਾਊਨ ਤੋਂ ਬਾਅਦ ਉਹ ਬਾਹਰ ਆਏ ਤਾਂ ਲੋਕਾਂ ਨੂੰ ਇਹ ਸਵਾਲ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ। ‘ ਹਾਲਾਂਕਿ ਉਨ੍ਹਾਂ ਦੇ ਪਲਾਨਸ ਦੇ ਬਾਰੇ ’ਚ ਗੱਲ ਨਹੀਂ ਕਰ ਸਕਦਾ ਪਰ ਇੰਨਾ ਕਹਿ ਸਕਦਾ ਹਾਂ ਕਿ ਉਨ੍ਹਾਂ ’ਚ ਅਜੇ ਕਾਫ਼ੀ ਕ੍ਰਿਕਟ ਬਾਕੀ ਹੈ। ਇਹ ਗੱਲ ਸਿਰਫ ਉਨ੍ਹਾਂ ਨੂੰ ਪਤਾ ਹੈ ਕਿ ਉਉਨ੍ਹਾਂ ਨੂੰ ਅੱਗੇ ਕੀ ਕਰਨਾ ਹੈ।PunjabKesari


Davinder Singh

Content Editor

Related News