ਪੰਤ ਨੇ DRS ਨੂੰ ਲੈ ਕੇ ਕੀਤੀਆਂ ਗਲਤੀਆਂ, ਹੁਣ ਰੋਹਿਤ ਨੇ ਉਸ ਨੂੰ ਲੈ ਕਹੀ ਇਹ ਗੱਲ

Monday, Nov 04, 2019 - 03:14 PM (IST)

ਸਪੋਰਟਸ ਡੈਸਕ— ਬੰਗਲਾਦੇਸ਼ ਨੇ ਭਾਰਤ ਦੀ ਟੀਮ ਨੂੰ ਪਹਿਲੇ ਟੀ-20 ਮੈਚ 'ਚ 7 ਵਿਕਟ ਨਾਲ ਹਰਾ ਦਿੱਤਾ ਅਤੇ ਇਸ ਸੀਰੀਜ਼ 'ਚ 1-0  ਨਾਲ ਬੜ੍ਹਤ ਵੀ ਬਣਾ ਲਈ। ਇਸ ਮੈਚ 'ਚ ਰਹੀਮ ਦਾ ਕੈਚ ਛੁੱਟਣ,  ਡੀ. ਆਰ. ਐੱਸ. ਦੇ ਦੋ ਮੌਕੇ ਟੀਮ ਇੰਡੀਆ ਨੇ ਗੁਆਏ ਅਤੇ ਇਹੀ ਗੱਲ ਰੋਹਿਤ ਸ਼ਰਮਾ ਦੀ ਟੀਮ ਖਿਲਾਫ ਚੱਲੀ ਗਈ। ਇਸ ਮੈਚ ਤੋਂ ਬਾਅਦ ਰੋਹਿਤ ਸ਼ਰਮਾ ਨੇ ਪ੍ਰੈਸ ਕਾਨਫਰੰਸ ਕੀਤੀ, ਜਿੱਥੇ ਉਨ੍ਹਾਂ ਨੇ ਮੀਡੀਆ  ਦੇ ਸਵਾਲਾਂ ਦੇ ਜਵਾਬ ਦਿੱਤੇ ਹਨ। ਉਨ੍ਹਾਂ ਨੇ ਬੰਗਲਾਦੇਸ਼ ਦੀ ਖੇਡ ਦੀ ਤਾਰੀਫ ਕੀਤੀ ਹੈ। ਨਾਲ ਹੀ ਰਿਸ਼ਭ ਪੰਤ ਨੂੰ ਵੀ ਬੈਕ ਕੀਤਾ ਅਤੇ ਕਿਹਾ ਕਿ ਰਿਸ਼ਭ ਪੰਤ ਨੂੰ ਚੀਜਾਂ ਸਮਝਣ 'ਚ ਅਜੇ ਸਮਾਂ ਲੱਗੇਗਾ।

ਡੀ. ਆਰ. ਐੱਸ 'ਤੇ ਇਹ ਬੋਲੇ ਰੋਹਿਤ ਸ਼ਰਮਾ
ਰੋਹਿਤ ਸ਼ਰਮਾ ਨੇ ਮੈਚ ਤੋਂ ਬਾਅਦ ਜਦ ਡੀ. ਆਰ. ਐਸ ਦੇ ਫੈਸਲਿਆਂ 'ਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬੇਹੱਦ ਦਿਲਚਸਪ ਬਿਆਨ ਦਿੱਤਾ। ਰੋਹਿਤ ਨੇ ਕਿਹਾ, ਡੀ. ਆਰ. ਐੱਸ ਰੀਵੀਊ ਲੈਣ 'ਚ ਸਾਡੀ ਟੀਮ ਤੋਂ ਗਲਤੀ ਹੋਈ, ਮੈਂ ਇਸ 'ਤੇ ਇਹ ਗੱਲ ਨਹੀਂ ਕਰਣਾ ਚਾਹੁੰਦਾ। ਪਹਿਲੀ ਗੇਂਦ ਮੁਸ਼ਫਿਕੁਰ ਰਹੀਮ ਨੇ ਬੈਕਫੁੱਟ 'ਤੇ ਖੇਡੀ, ਸਾਨੂੰ ਲੱਗਾ ਗੇਂਦ ਲੈੱਗ ਸਾਈਡ ਤੋਂ ਬਾਹਰ ਜਾ ਰਹੀ ਹੈ। ਦੂਜੀ ਗੇਂਦ 'ਤੇ ਉਹ ਫਰੰਟ ਫੁੱਟ 'ਤੇ ਖੇਡੇ, ਪਰ ਅਸੀਂ ਭੁੱਲ ਗਏ ਕਿ ਮੁਸ਼ਫਿਕੁਰ ਰਹੀਮ ਦਾ ਕੱਦ ਛੋਟਾ ਹੈ। ਦੱਸ ਦੇਈਏ ਮੁਸ਼ਫਿਕੁਰ ਰਹੀਮ ਸਭ ਤੋਂ ਛੋਟੇ ਕੱਦ ਦੇ ਕ੍ਰਿਕਟਰਸ 'ਚੋਂ ਇਕ ਹਨ। ਉਹ ਸਿਰਫ਼ 5 ਫੀਟ 2 ਇੰਚ ਦੇ ਹਨ। ਅਜਿਹੇ 'ਚ ਜੇਕਰ ਗੇਂਦ ਉਨ੍ਹਾਂ ਦੇ ਪੈਡਸ ਦੇ ਉਪਰੀ ਹਿੱਸੇ 'ਚ ਵੀ ਲੱਗਦੀ ਹੈ ਤਾਂ ਵੀ ਉਹ LBW ਆਊਟ ਹੁੰਦੇ ਹਨ।

ਰੋਹਿਤ ਸ਼ਰਮਾ ਨੇ ਰਿਸ਼ਭ ਪੰਤ ਨੂੰ ਲੈ ਕੇ ਆਪਣੇ ਬਿਆਨ 'ਚ ਕਿਹਾ, ਜਦ ਤੁਸੀਂ ਸਹੀ ਹਾਲਤ 'ਚ ਨਹੀਂ ਹੁੰਦੇ ਹੋ, ਤਾਂ ਤੁਹਾਨੂੰ ਡੀ. ਆਰ. ਐੱਸ ਲਈ ਆਪਣੇ ਗੇਂਦਬਾਜ਼ ਅਤੇ ਵਿਕਟਕੀਪਰ 'ਤੇ ਭਰੋਸਾ ਕਰਨਾ ਹੁੰਦਾ ਹੈ, ਤਾਂ ਜੋ ਫੈਸਲਾ ਲਿਆ ਜਾ ਸਕੇ। ਰਿਸ਼ਭ ਅਜੇ ਕਾਫ਼ੀ ਨੌਜਵਾਨ ਹੈ। ਉਸ ਨੇ 10-12 ਟੀ20 ਮੈਚ ਹੀ ਖੇਡੇ ਹਨ। ਉਸ ਨੂੰ ਚੀਜਾਂ ਸਮਝਣ 'ਚ ਅਜੇ ਥੋੜਾ ਸਮਾਂ ਲੱਗੇਗਾ। ਅਜੇ ਇਹ ਕਹਿਣਾ ਕਾਫ਼ੀ ਜਲਦਬਾਜ਼ੀ ਹੋਵੋਗਾ, ਕਿ ਰਿਸ਼ਭ ਪੰਤ ਇਸ ਤਰ੍ਹਾਂ ਦੇ ਫੈਸਲੇ ਲੈਣ 'ਚ ਅਜੇ ਸਮਰਥਾਵਾਨ ਹਨ ਜਾਂ ਨਹੀਂ। ਸਾਨੂੰ ਉਨ੍ਹਾਂ ਨੂੰ ਸਮਾਂ ਦੇਣਾ ਹੋਵੇਗਾ। ਸਾਨੂੰ ਗੇਂਦਬਾਜ਼ ਨੂੰ ਵੀ ਸਮੇਂ ਦੇਣਾ ਹੋਵੇਗਾ, ਕਿਉਂਕਿ ਡੀ. ਆਰ. ਐੱਸ 'ਚ ਗੇਂਦਬਾਜ ਅਤੇ ਵਿਕਟਕੀਪਰ ਦੇ ਵਿਚਾਲੇ ਸਮਝ ਹੋਣਾ ਬੇਹੱਦ ਜਰੂਰੀ ਹੈ।  

ਰੋਹਿਤ ਸ਼ਰਮਾ ਨੇ ਅੱਗੇ ਆਪਣੇ ਬਿਆਨ 'ਚ ਕਿਹਾ, ਕਿ ਇਸ ਫਾਰਮੈਟ 'ਚ ਤੁਸੀਂ ਕਿਸੇ ਵੀ ਟੀਮ ਨੂੰ ਹਲਕੇ 'ਚ ਨਹੀਂ ਲੈ ਸਕਦੇ ਹੋ। ਇਸ ਫਾਰਮੈਟ 'ਚ ਜਰੂਰੀ ਹੁੰਦਾ ਹੈ, ਕਿ ਤੁਸੀਂ ਆਪਣੀ ਟੀਮ 'ਚ ਫੋਕਸ ਰੱਖੋ, ਚਾਹੇ ਸਾਹਮਣੇ ਆਸਟਰੇਲੀਆ, ਦੱ. ਅਫਰੀਕਾ ਜਾਂ ਬੰਗਲਾਦੇਸ਼ ਹੋਵੇ। ਰਿਕਾਰਡ ਇਕ ਵੱਖਰੀ ਚੀਜ਼ ਹੈ ਪਰ ਜਦੋਂ ਤੁਸੀਂ ਗਰਾਊਂਡ 'ਤੇ ਜਾਂਦੇ ਹੋ, ਤਾਂ ਤੁਸੀਂ ਰਿਕਾਰਡਜ਼ ਨੂੰ ਯਾਦ ਨਹੀਂ ਰੱਖਦੇ ਹੋ। ਅੱਜ ਅਸੀਂ ਆਪਣੀਆਂ ਯੋਜਨਾਵਾਂ ਨੂੰ ਠੀਕ ਤਰੀਕੇ ਨਾਲ ਮੈਦਾਨ 'ਤੇ ਲਾਗੂ ਨਹੀਂ ਕਰ ਸਕੇ ਹਾਂ।


Related News