ਰੋਹਿਤ ਨੇ ਆਪਣੀ ਵਾਪਸੀ ’ਤੇ ਦਿੱਤਾ ਵੱਡਾ ਬਿਆਨ, ਕਿਹਾ- ਕੋਰੋਨਾ ਕਾਰਣ ਦੇਣਾ ਹੋਵੇਗਾ ਇਹ ਟੈਸਟ

Sunday, May 24, 2020 - 12:10 PM (IST)

ਰੋਹਿਤ ਨੇ ਆਪਣੀ ਵਾਪਸੀ ’ਤੇ ਦਿੱਤਾ ਵੱਡਾ ਬਿਆਨ, ਕਿਹਾ- ਕੋਰੋਨਾ ਕਾਰਣ ਦੇਣਾ ਹੋਵੇਗਾ ਇਹ ਟੈਸਟ

ਸਪੋਰਟਸ ਡੈਸਕ— ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਕਿਹਾ ਹੈ ਕਿ ਉਹ ਸੱਟ ਤੋਂ ਠੀਕ ਹੋ ਕੇ ਵਾਪਸੀ ਦੀ ਤਿਆਰੀ ’ਚ ਸਨ, ਪਰ ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਊਨ ਦੀ ਵਜ੍ਹਾ ਕਰਕੇ ਅਜਿਹਾ ਨਹੀਂ ਕਰ ਸਕਿਆ ਅਤੇ ਹੁਣ ਉਨ੍ਹਾਂ ਨੂੰ ਰਾਸ਼ਟਰੀ ਟੀਮ ’ਚ ਵਾਪਸੀ ਕਰਨ ਤੋਂ ਪਹਿਲਾਂ ਫਿਟਨੈੱਸ ਟੈਸਟ ਪਾਸ ਕਰਨਾ ਹੋਵੇਗਾ। ਰੋਹਿਤ ਨੂੰ ਫਰਵਰੀ ’ਚ ਨਿਊਜ਼ੀਲੈਂਡ ਦੌਰੇ ਦੇ ਵਿਚਾਲੇ ਹੀ ਆਪਣੇ ਦੇਸ਼ ਪਰਤਣਾ ਪਿਆ ਸੀ। ਇਸ ਤੋਂ ਬਾਅਦ ਦੱਖਣੀ ਅਫਰੀਕਾ ਖਿਲਾਫ ਘਰੇਲੂ ਸੀਰੀਜ਼ ’ਚ ਵੀ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਸੀ। ਹਾਲਾਂਕਿ, ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਪਹਿਲਾ ਮੈਚ ਮੀਂਹ ਦੀ ਵਜ੍ਹਾ ਕਰਕੇ ਧੁੱਲ ਗਿਆ ਸੀ।  ਇਸ ਤੋਂ ਬਾਅਦ ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਦੋਵੇਂ ਬਚੇ ਹੋਏ ਮੈਚ ਰੱਦ ਕਰ ਦਿੱਤੇ ਗਏ ਸਨ।

PunjabKesari

ਰੋਹਿਤ ਸ਼ਰਮਾ ਨੂੰ ਇਡੀਅਨ ਪ੍ਰੀਮੀਅਰ ਲੀਗ ਦੇ ਰਾਹੀਂ ਮੈਦਾਨ ’ਤੇ ਵਾਪਸੀ ਕਰਨੀ ਸੀ ਪਰ ਇਸ ਮਹਾਂਮਾਰੀ ਦੀ ਵਜ੍ਹਾ ਕਰਕੇ ਇਸ ਟੂਰਨਾਮੈਂਟ ਨੂੰ ਵੀ ਅਣਮਿੱਥੇ ਸਮੇਂ ਮੁਲਤਵੀ ਕੀਤਾ ਜਾ ਚੁੱਕਿਆ ਹੈ। ਚੀਨ ਦੇ ਬੁਹਾਨ ਤੋਂ ਆਈ ਮਹਾਂਮਾਰੀ ਕੋਵਿਡ-19 ਦੀ ਵਜ੍ਹਾ ਕਰਕੇ ਇਸ ਸਾਲ ਅਕਤੂਬਰ ’ਚ ਹੋਣ ਵਾਲੇ ਆਈ. ਸੀ. ਸੀ. ਟੀ-20 ਵਰਲਡ ਕੱਪ ’ਤੇ ਵੀ ਖਤਰੇ ਦੇ ਬੱਦਲ ਮੰਡਰਾ ਰਹੇ ਹਨ।PunjabKesari

ਉਨ੍ਹਾਂ ਨੇ ਕਿਹਾ, ਸਭ ਕੁਝ ਖੁੱਲਣ ਤੋਂ ਬਾਅਦ ਮੈਨੂੰ ਐੱਨ. ਸੀ. ਏ ਜਾ ਕੇ ਫਿਟਨੈੱਸ ਟੈਸਟ ਦੇਣਾ ਹੋਵੇਗਾ। ਉਸ ਨੂੰ ਪਾਸ ਕਰਕੇ ਹੀ ਮੈਂ ਟੀਮ ਦੇ ਨਾਲ ਅਭਿਆਸ ਸ਼ੁਰੂ ਕਰ ਸਕਾਂਗਾ। ਮਹਾਰਾਸ਼ਟਰ ਸਰਕਾਰ ਨੇ ਗ੍ਰੀਨ ਅਤੇ ਆਰੇਂਜ ਜ਼ੋਨ ’ਚ ਸਥਿਤ ਸਟੇਡੀਅਮਾਂ ’ਚ ਦਰਸ਼ਕਾਂ ਤੋਂ ਬਿਨਾਂ ਨਿਜੀ ਅਭਿਆਸ ਦੀ ਮਨਜ਼ੂਰੀ ਦੇ ਦਿੱਤੀ ਹੈ। ਰੋਹਿਤ ਸ਼ਰਮਾ ਨੇ ਕਿਹਾ, ਮੈਨੂੰ ਅਜਿਹਾ ਲੱਗਦਾ ਹੈ ਕਿ ਦੂਜੀ ਜਗ੍ਹਾ ਮੁੰਬਈ ਦੀ ਉਮੀਦ ਜਲਦੀ ਖੁੱਲ ਜਾਣਗੇ। ਮੈਂ ਜਿਸ ਸ਼ਹਿਰ ’ਚ ਰਹਿੰਦਾ ਹਾਂ, ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਮੈਨੂੰ ਲੱਗਦਾ ਹੈ ਕਿ ਹੋਰ ਸਾਥੀ ਇਕ ਦੂਜੇ ਦੇ ਨਾਲ ਟ੍ਰੇਨਿੰਗ ਦੀ ਵੀਡੀਓ ਮੇਰੀ ਤੁਲਨਾ ’ਚ ਕਾਫ਼ੀ ਪਹਿਲਾਂ ਦੇਣ ਲਗਣਗੇ।


author

Davinder Singh

Content Editor

Related News