ਐਤਵਾਰ ਨੂੰ ਰੋਹਿਤ ਬਣਾ ਸਕਦੈ ਅਜਿਹਾ 'ਮਹਾ ਰਿਕਾਰਡ' ਜੋ ਕੋਈ ਭਾਰਤੀ ਕ੍ਰਿਕਟਰ ਨਹੀਂ ਬਣਾ ਸਕਿਆ

11/09/2019 3:02:08 PM

ਨਵੀਂ ਦਿੱਲੀ— ਬੰਗਲਾਦੇਸ਼ ਖਿਲਾਫ ਟੀ-20 ਸੀਰੀਜ਼ 'ਚ ਟੀਮ ਇੰਡੀਆ ਦੀ ਕਪਤਾਨੀ ਕਰ ਰਹੇ ਰੋਹਿਤ ਸ਼ਰਮਾ ਇਕ ਤੋਂ ਬਾਅਦ ਇਕ ਨਵਾਂ ਰਿਕਾਰਡ ਬਣਾਉਂਦੇ ਜਾ ਰਹੇ ਹਨ। ਸ਼ਾਨਦਾਰ ਲੈਅ 'ਚ ਚਲ ਰਹੇ ਰੋਹਿਤ ਦਾ ਬੱਲਾ 2019 'ਚ ਕਮਾਲ ਕਰ ਰਿਹਾ ਹੈ। ਇਸ ਸਾਲ ਸਭ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਰੋਹਿਤ ਸ਼ਰਮਾ ਕੋਲ ਨਾਗਪੁਰ 'ਚ ਖੇਡੇ ਜਾਣ ਵਾਲੇ ਫੈਸਲਾਕੁੰਨ ਟੀ-20 ਮੈਚ 'ਚ ਭਾਰਤ ਵੱਲੋਂ ਸਭ ਤੋਂ ਪਹਿਲਾਂ 400 ਛੱਕੇ ਜੜਨ ਦਾ ਮੌਕਾ ਹੈ।  
PunjabKesari
ਭਾਰਤ ਨੇ ਰਾਜਕੋਟ ਟੀ-20 'ਚ ਰੋਹਿਤ ਸ਼ਰਮਾ ਦੇ 43 ਗੇਂਦਾਂ 'ਤੇ ਖੇਡੀ ਗਈ 85 ਦੌੜਾਂ ਦੀ ਪਾਰੀ ਦੇ ਦਮ 'ਤੇ ਜਿੱਤ ਹਾਸਲ ਕੀਤੀ ਸੀ। ਇਸ ਪਾਰੀ 'ਚ ਭਾਰਤੀ ਕਪਤਾਨ ਨੇ 6 ਛੱਕੇ ਅਤੇ 6 ਚੌਕੇ ਲਾਏ। ਇਸ ਸ਼ਾਨਦਾਰ ਪਾਰੀ ਦੇ ਦਮ 'ਤੇ ਭਾਰਤ ਨੇ ਸੀਰੀਜ਼ 'ਚ ਬੰਗਲਾਦੇਸ਼ ਖਿਲਾਫ 1-1 ਨਾਲ ਬਰਾਬਰੀ ਕੀਤੀ। ਰੋਹਿਤ ਨੇ ਇਸ ਮੈਚ ਦੇ ਦੌਰਾਨ ਬਤੌਰ ਕਪਤਾਨ ਟੀ-20 ਕੌਮਾਂਤਰੀ ਮੈਚ 'ਚ 37ਵਾਂ ਛੱਕਾ ਜੜਿਆ ਸੀ। ਛੱਕੇ ਮਾਰਨ ਦੇ ਮਾਮਲੇ 'ਚ ਰੋਹਿਤ ਨੇ ਬਤੌਰ ਕਪਤਾਨ ਮਹਿੰਦਰ ਸਿੰਘ ਧੋਨੀ ਦੇ 34 ਛੱਕਿਆਂ ਦੇ ਰਿਕਾਰਡ ਨੂੰ ਤੋੜਿਆ।

ਰੋਹਿਤ ਬਣਨਗੇ 400 ਕੌਮਾਂਤਰੀ ਛੱਕੇ ਮਾਰਨ ਵਾਲੇ ਪਹਿਲੇ ਭਾਰਤੀ
PunjabKesari
ਭਾਰਤ ਵੱਲੋਂ ਖੇਡਦੇ ਹੋਏ ਰੋਹਿਤ ਸ਼ਰਮਾ ਨੇ ਅਜੇ ਤਕ ਕੁਲ 398 ਕੌਮਾਂਤਰੀ ਛੱਕੇ ਲਾਏ ਹਨ। ਸਿਰਫ 2 ਛੱਕੇ ਜੜਨ ਦੇ ਨਾਲ ਹੀ ਉਹ 400 ਦੇ ਵੱਡੇ ਸਕੋਰ ਤਕ ਪਹੁੰਚ ਜਾਣਗੇ। ਰੋਹਿਤ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਸਕਦੇ ਹਨ। ਰੋਹਿਤ ਨੇ ਟੈਸਟ ਕ੍ਰਿਕਟ 'ਚ 51 ਛੱਕੇ ਲਾਏ ਹਨ ਤਾਂ ਉਨ੍ਹਾਂ ਦੇ ਨਾਂ ਵਨ-ਡੇ 'ਚ ਸਭ ਤੋਂ ਜ਼ਿਆਦਾ 232 ਛੱਕੇ ਹਨ। 100 ਟੀ-20 ਕੌਮਾਂਤਰੀ ਮੈਚ ਖੇਡ ਚੁੱਕੇ ਰੋਹਿਤ ਨੇ ਅਜੇ ਤਕ ਇਸ ਫਾਰਮੈਟ 'ਚ 115 ਛੱਕੇ ਲਾਏ ਹਨ।


Tarsem Singh

Content Editor

Related News