ਰੋਹਿਤ ਸ਼ਰਮਾ ਨੇ ਰੱਖਿਆ ਪੁੱਤਰ ਦਾ ਨਾਂ, ਪਤਨੀ ਨੇ ਸ਼ੇਅਰ ਕੀਤੀ ਖ਼ੂਬਸੂਰਤ ਪੋਸਟ
Sunday, Dec 01, 2024 - 01:42 PM (IST)
ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਪਿਛਲੇ ਮਹੀਨੇ ਵੱਡੀ ਖ਼ਬਰ ਮਿਲੀ ਹੈ। ਉਹ 15 ਨਵੰਬਰ ਨੂੰ ਆਪਣੇ ਦੂਜੇ ਬੱਚੇ ਦਾ ਪਿਤਾ ਬਣਿਆ। ਹਪਤਨੀ ਰਿਤਿਕਾ ਸਜਦੇਹ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਬੱਚੇ ਦੇ ਜਨਮ ਤੋਂ ਬਾਅਦ ਤੋਂ ਹੀ ਪ੍ਰਸ਼ੰਸਕ ਉਨ੍ਹਾਂ ਦੇ ਬੱਚੇ ਦਾ ਨਾਂ ਜਾਣਨ ਲਈ ਉਤਸੁਕ ਸਨ। ਹੁਣ ਰੋਹਿਤ ਸ਼ਰਮਾ ਤੇ ਰਿਤਿਕਾ ਨੇ ਆਪਣੇ ਪੁੱਤਰ ਦਾ ਨਾਂ ਰੱਖਿਆ ਹੈ। ਰਿਤਿਕਾ ਨੇ ਖੁਦ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਆਪਣੇ ਬੱਚੇ ਦੇ ਨਾਂ ਦਾ ਖੁਲਾਸਾ ਕੀਤਾ ਹੈ। ਰਿਤਿਕਾ ਦੀ ਪੋਸਟ ਮੁਤਾਬਕ ਉਸ ਦੇ ਬੇਟੇ ਦਾ ਨਾਂ 'ਅਹਾਨ' ਹੈ।
ਇਹ ਵੀ ਪੜ੍ਹੋ : ਵੈਭਵ ਸੂਰਿਆਵੰਸ਼ੀ ਨੇ ਬਣਾਇਆ ਜ਼ਬਰਦਸਤ ਰਿਕਾਰਡ, ਸਿਰਫ 13 ਸਾਲ ਦੀ ਉਮਰ 'ਚ ਕੀਤਾ ਵੱਡਾ ਕਾਰਨਾਮਾ
ਇੰਸਟਾਗ੍ਰਾਮ 'ਤੇ ਆਪਣੀ ਪੋਸਟ ਵਿੱਚ, ਰਿਤਿਕਾ ਨੇ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਦੇ ਉਪਨਾਮ ਨਾਲ ਫੋਟੋਆਂ ਨੂੰ ਖਾਸ ਤਰੀਕੇ ਨਾਲ ਸਾਂਝਾ ਕੀਤਾ। ਕ੍ਰਿਸਮਸ ਥੀਮ ਆਧਾਰਿਤ ਚਿੱਤਰ ਵਿੱਚ ਚਾਰ ਖਿਡੌਣੇ ਹਨ, ਜਿਨ੍ਹਾਂ ਉੱਤੇ ਚਾਰ ਲੋਕਾਂ ਦੇ ਉਪਨਾਮ ਲਿਖੇ ਹੋਏ ਸਨ। ਇਸ 'ਚ ਰੋਹਿਤ ਦਾ ਨਾਂ Ro, ਰਿਤਿਕਾ ਦਾ ਨਾਂ Rits, ਬੇਟੀ ਦਾ ਨਾਂ Sammy ਅਤੇ ਇਕ ਹੋਰ ਖਿਡੌਣਾ ਹੈ ਜਿਸ 'ਚ ਅਹਾਨ ਲਿਖਿਆ ਹੋਇਆ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਦੇ ਬੇਟੇ ਦਾ ਨਾਂ ਅਹਾਨ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8