ਰੋਹਿਤ ਨੂੰ ਫੈਸਲਾ ਕਰਨਾ ਪਵੇਗਾ : ਸ਼ਾਸਤਰੀ
Tuesday, Dec 31, 2024 - 10:44 AM (IST)
ਸਪੋਰਟਸ ਡੈਸਕ- ਸਾਬਕਾ ਭਾਰਤੀ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਵਿਚ ਅਜੇ ਤਿੰਨ ਤੋਂ ਚਾਰ ਸਾਲ ਦੀ ਕ੍ਰਿਕਟ ਬਚੀ ਹੈ ਪਰ ਕਪਤਾਨ ਰੋਹਿਤ ਸ਼ਰਮਾ ਨੂੰ ਖੇਡ ਦੇ ਰਵਾਇਤੀ ਰੂਪ ਵਿਚ ਫਾਰਮ ਤੇ ਤਕਨੀਕ ਦੇ ਨਾਲ ਲੰਬੇ ਸਮੇਂ ਤੋਂ ਸੰਘਰਸ਼ ਨੂੰ ਦੇਖਦੇ ਹੋਏ ਆਸਟ੍ਰੇਲੀਆ ਵਿਰੁੱਧ ਚੱਲ ਰਹੀ ਲੜੀ ਤੋਂ ਬਾਅਦ ਆਪਣੇ ਭਵਿੱਖ ਦਾ ਮੁਲਾਂਕਣ ਕਰਨ ਦੀ ਲੋੜ ਪੈ ਸਕਦੀ ਹੈ। ਰੋਹਿਤ ਸ਼ਰਮਾ ਨੇ 5 ਪਾਰੀਆਂ ਵਿਚ ਸਿਰਫ 6.20 ਦੀ ਔਸਤ ਨਾਲ ਤੇ ਇਸ ਦੌਰਾਨ ਉਸ ਨੇ 3,6,10,3 ਤੇ 9 ਦੌੜਾਂ ਬਣਾਈਆਂ ਜਿਹੜੀ ਆਸਟ੍ਰੇਲੀਆਈ ਧਰਤੀ ’ਤੇ ਕਿਸੇ ਵਿਦੇਸ਼ੀ ਕਪਤਾਨ ਦੀ ਸਭ ਤੋਂ ਘੱਟ ਔਸਤ ਹੈ।