IND vs AUS: ਭਾਰਤ ਨੂੰ Follow-on ਤੋਂ ਬਚਾਉਣ ਵਾਲੇ 2 ਖਿਡਾਰੀ ਜ਼ਖ਼ਮੀ, ਰੋਹਿਤ ਸ਼ਰਮਾ ਦੇ ਵੀ ਲੱਗੀ ਸੱਟ

Sunday, Dec 22, 2024 - 12:26 PM (IST)

IND vs AUS: ਭਾਰਤ ਨੂੰ Follow-on ਤੋਂ ਬਚਾਉਣ ਵਾਲੇ 2 ਖਿਡਾਰੀ ਜ਼ਖ਼ਮੀ, ਰੋਹਿਤ ਸ਼ਰਮਾ ਦੇ ਵੀ ਲੱਗੀ ਸੱਟ

ਮੈਲਬੋਰਨ- ਭਾਰਤ ਤੇ ਆਸਟ੍ਰੇਲੀਆ ਦਰਮਿਆਨ ਬਾਰਡਰ ਗਾਵਸਕਰ ਟਰਾਫੀ ਦੀ ਸੀਰੀਜ਼ ਦੇ ਚੌਥੇ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਖੱਬੇ ਗੋਡੇ 'ਤੇ ਸੱਟ ਲੱਗ ਗਈ ਜਦਕਿ ਆਕਾਸ਼ ਦੀਪ ਨੂੰ ਨੈੱਟ 'ਤੇ ਦੇ ਹੱਥ 'ਚ ਸੱਟ ਲੱਗ ਗਈ। ਚੌਥਾ ਟੈਸਟ, ਇੱਥੇ 26 ਦਸੰਬਰ ਤੋਂ ਸ਼ੁਰੂ ਹੋਵੇਗਾ। ਦੋਵੇਂ ਖਿਡਾਰੀ ਮੈਲਬੋਰਨ ਕ੍ਰਿਕਟ ਮੈਦਾਨ 'ਤੇ ਆਊਟਡੋਰ ਅਭਿਆਸ ਖੇਤਰ ਵਿੱਚ ਥ੍ਰੋਡਾਊਨ ਦਾ ਸਾਹਮਣਾ ਕਰਦੇ ਹੋਏ ਜ਼ਖਮੀ ਹੋ ਗਏ ਸਨ ਜਿਸ ਨਾਲ ਟੀਮ ਨੂੰ ਇਸ ਦੋਹਰੀ ਸੱਟ ਨੇ ਚਿੰਤਾ 'ਚ ਪਾ ਦਿੱਤਾ ਹੈ। 

ਇਹ ਵੀ ਪੜ੍ਹੋ : ਨਸ਼ੇ ਦੀ ਦਲਦਲ 'ਚ ਫਸਿਆ ਦਿੱਗਜ ਭਾਰਤੀ ਕ੍ਰਿਕਟਰ, ਸਾਥੀਆਂ ਨੇ ਵਧਾਇਆ ਮਦਦ ਦਾ ਹੱਥ

ਆਪਣੇ ਖੱਬੇ ਗੋਡੇ 'ਤੇ ਸੱਟ ਲੱਗਣ ਤੋਂ ਬਾਅਦ, ਰੋਹਿਤ ਨੇ ਬੱਲੇਬਾਜ਼ੀ ਕਰਨਾ ਜਾਰੀ ਰੱਖਿਆ ਪਰ ਬਾਅਦ ਵਿੱਚ ਇੱਕ ਫਿਜ਼ੀਓਥੈਰੇਪਿਸਟ ਤੋਂ ਉਸ ਦਾ ਇਲਾਜ ਕਰਵਾਇਆ ਗਿਆ। ਉਹ ਥੋੜੀ ਦੇਰ ਲਈ ਕੁਰਸੀ 'ਤੇ ਪੈਰ ਪਸਾਰ ਕੇ ਬੈਠ ਗਿਆ, ਗੋਡਿਆਂ 'ਤੇ ਬਰਫ਼ ਲਗਾਈ ਤੇ ਫਿਰ ਸਾਵਧਾਨੀ ਨਾਲ ਚਲਾ ਗਿਆ। ਹਾਲਾਂਕਿ ਉਸਦੀ ਸਥਿਤੀ ਬਾਰੇ ਕੋਈ ਅਧਿਕਾਰਤ ਅਪਡੇਟ ਨਹੀਂ ਹੈ। ਪਰ ਹੱਥ 'ਤੇ ਸੱਟ ਲੱਗਣ ਵਾਲੇ ਆਕਾਸ਼ ਕਿਹਾ ਕਿ ਦੋਵੇਂ ਨਿਯਮਤ ਸੱਟਾਂ ਸਨ। ਉਸ ਨੇਕਿਹਾ ਕਿ ਜਦੋਂ ਤੁਸੀਂ ਕ੍ਰਿਕਟ ਖੇਡਦੇ ਹੋ ਤਾਂ ਅਜਿਹੇ ਝਟਕੇ ਆਮ ਹੁੰਦੇ ਹਨ। ਮੈਨੂੰ ਲੱਗਦਾ ਹੈ ਕਿ ਇਹ (ਅਭਿਆਸ ਪਿੱਚ) ਵਿਕਟ ਚਿੱਟੀ ਗੇਂਦ ਲਈ ਸੀ, ਜਿਸ ਕਾਰਨ ਕਈ ਵਾਰ ਗੇਂਦ ਹੇਠਾਂ ਰਹਿੰਦੀ ਹੈ। ਆਕਾਸ਼ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਪਰ ਸਿਖਲਾਈ ਵਿੱਚ ਇਹ ਝਟਕੇ ਆਮ ਹਨ। ਇਸ ਕਾਰਨ ਕੋਈ ਵੱਡੀ ਚਿੰਤਾ ਦੀ ਗੱਲ ਨਹੀਂ ਹੈ।"

ਇਹ ਵੀ ਪੜ੍ਹੋ : ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ

37 ਸਾਲਾ ਰੋਹਿਤ, ਜੋ ਆਪਣੇ ਨਵਜੰਮੇ ਪੁੱਤਰ ਨਾਲ ਸਮਾਂ ਬਿਤਾਉਣ ਲਈ ਪਰਥ ਵਿੱਚ ਸੀਰੀਜ਼ ਦੇ ਓਪਨਰ ਤੋਂ ਖੁੰਝ ਗਿਆ ਸੀ, ਫਾਰਮ ਨਾਲ ਸੰਘਰਸ਼ ਕਰ ਰਿਹਾ ਹੈ। ਐਡੀਲੇਡ ਅਤੇ ਬ੍ਰਿਸਬੇਨ ਵਿੱਚ ਓਪਨਿੰਗ ਕਰਨ ਦੀ ਬਜਾਏ ਹੇਠਲੇ ਕ੍ਰਮ ਵਿੱਚ ਬੱਲੇਬਾਜ਼ੀ ਕਰਦੇ ਹੋਏ ਰੋਹਿਤ ਨੇ 3, 6, 10 ਦੇ ਸਕੋਰ ਬਣਾਏ ਹਨ। ਸ਼ਨੀਵਾਰ ਨੂੰ ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ ਦੇ ਵੀ ਨੈੱਟ 'ਤੇ ਬੱਲੇਬਾਜ਼ੀ ਕਰਦੇ ਹੋਏ ਹੱਥ 'ਤੇ ਸੱਟ ਲੱਗੀ ਸੀ। ਤਿੰਨ ਟੈਸਟ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News