ਰੋਹਿਤ ਸ਼ਰਮਾ ਨੇ ਬਾਊਂਡਰੀ ''ਤੇ ਕੀਤਾ ਹੈਰਾਨ ਕਰਨ ਵਾਲਾ ਕੈਚ, ਦੇਖਦਾ ਰਹਿ ਗਿਆ ਬੱਲੇਬਾਜ਼ (Video)

01/25/2020 3:02:01 PM

ਸਪੋਰਟਸ ਡੈਸਕ : ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਖੇਡੀ ਜਾ ਰਹੀ 5 ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਟੀਮ ਇੰਡੀਆ ਨੇ 6 ਵਿਕਟਾਂ ਅਤੇ 1 ਓਵਰ ਬਾਕੀ ਰਹਿੰਦਿਆਂ 204 ਦੌੜਾਂ ਦੇ ਟੀਚੇ ਨੂੰ ਹਾਸਲ ਕਰ ਲਿਆ। ਇਸ ਮੈਚ ਵਿਚ ਕੇ. ਐੱਲ. ਰਾਹੁਲ ਅਤੇ ਸ਼੍ਰੇਅਸ ਅਈਅਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਹਾਲਾਂਕਿ ਟੀਮ ਇੰਡੀਆ ਦੇ ਹਿੱਟਮੈਨ ਰੋਹਿਤ ਸ਼ਕਮਾ 7 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਉਸ ਨੇ ਆਪਣੀ ਸ਼ਾਨਦਾਰ ਫੀਲਡਿੰਗ ਨਾਲ ਟੀਮ ਦੀ ਜਿੱਤ 'ਭੂਮਿਕਾ ਨਿਭਾਈ।

ਦਰਅਸਲ, ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਟੀਮ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗਪਟਿਲ ਅਤੇ ਕੌਲਿਨ ਮੁਨਰੋ ਇਕ ਸਮੇਂ ਭਾਰਤੀ ਟੀਮ ਲਈ ਖਤਰਨਾਕ ਸਾਬਤ ਹੋ ਰਹੇ ਸੀ। ਦੋਵੇਂ ਤੇਜ਼ੀ ਨਾਲ ਆਪਣੀ ਟੀਮ ਦਾ ਸਕੋਰ ਅੱਗੇ ਵਧਾ ਰਹੇ ਸੀ, ਤਦ 7ਵੇਂ ਓਵਰ ਦੀ 5ਵੀਂ ਗੇਂਦ 'ਤੇ ਮਾਰਟਿਨ ਗਪਟਿਲ ਨੇ ਛੱਕਾ ਲਾਉਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਗੇਂਦ ਛੱਕੇ ਲਈ ਜਾ ਰਹੀ ਹੈ ਪਰ ਬਾਊਂਡਰੀ 'ਤੇ ਫੀਲਡਿੰਗ ਕਰ ਰਹੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਡੀਪ ਸਕੁਏਅਰ ਲੈਗ ਦੀ ਬਾਊਂਡਰ 'ਤੇ ਬਿਹਤਰੀਨ ਕੈਚ ਕਰ ਵਿਕਟ ਦੂਬੇ ਦੀ ਝੋਲੀ ਵਿਚ ਪਾ ਦਿੱਤੀ।

PunjabKesari

ਗਪਟਿਲ ਨੇ 19 ਗੇਂਦਾਂ 'ਤੇ 30 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸ ਨੇ 4 ਚੌਕੇ ਅਤੇ 1 ਛੱਕਾ ਲਾਇਆ। ਆਕਲੇਂਡ ਈਡਨ ਪਾਰਕ ਦੇ ਮੈਦਾਨ 'ਤੇ ਗਪਟਿਲ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਕੌਲਿਨ ਮੁਨਰੋ ਨੇ 42 ਗੇਂਦਾਂ 'ਤੇ 59 ਦੌੜਾਂ ਦੀ ਪਾਰੀ ਖੇਡੀ। ਕਪਤਾਨ ਕੇਨ ਵਿਲੀਅਮਸਨ ਨੇ ਵੀ 51 ਦੌੜਾਂ ਅਤੇ ਰੌਸ ਟੇਲਰ ਨੇ ਅਜੇਤੂ 54 ਦੌੜਾਂ ਦੀ ਪਾਰੀ ਖੇਡੀ।


Related News