ਰੋਹਿਤ ਸ਼ਰਮਾ ਵਨ ਡੇ ਵਿਚ 9000 ਦੌੜਾਂ ਬਣਾਉਣ ਵਾਲੇ ਤੀਜੇ ਸਭ ਤੋਂ ਤੇਜ਼ ਖਿਡਾਰੀ

01/19/2020 7:10:42 PM

ਬੈਂਗਲੁਰੂ : ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਐਤਵਾਰ ਨੂੰ ਇੱਥੇ ਆਸਟਰੇਲੀਆ ਖਿਲਾਫ ਸੀਰੀਜ਼ ਦੇ ਫੈਸਲਾਕੁੰਨ ਮੁਕਾਬਲੇ ਦੌਰਾਨ ਵਨ ਡੇ ਵਿਚ 9000 ਦੌੜਾਂ ਬਣਾਉਣ ਵਾਲੇ ਤੀਜੇ ਸਭ ਤੋਂ ਤੇਜ਼ ਖਿਡਾਰੀ ਬਣ ਗਏ ਹਨ। ਰੋਹਿਤ ਨੇ ਇਹ ਉਪਲੱਬਧੀ ਭਾਰਤੀ ਪਾਰੀ ਦੇ ਪਹਿਲੇ ਓਵਰ ਵਿਚ 2 ਦੌੜਾਂ ਬਣਾ ਕੇ ਹਾਸਲ ਕੀਤੀ। ਰੋਹਿਤ ਨੇ 9000 ਦੌੜਾਂ ਤਕ ਪਹੁੰਚਣ ਲਈ 217 ਪਾਰੀਆਂ ਖੇਡੀਆਂ ਜਦਕਿ ਉਸ ਦੇ ਕਪਤਾਨ ਵਿਰਾਟ ਕੋਹਲੀ ਨੇ 194 ਪਾਰੀਆਂ ਵਿਚ ਇਹ ਰਿਕਾਰਡ ਬਣਾਇਆ ਹੈ। ਉੱਥੇ ਹੀ ਏ. ਬੀ. ਡਿਵੀਲੀਅਰਜ਼ ਨੇ 208 ਪਾਰੀਆਂ ਵਿਚ ਅਜਿਹਾ ਕੀਤਾ ਜਿਸ ਨਾਲ ਉਹ ਦੂਜੇ ਨੰਬਰ 'ਤੇ ਹਨ। ਰੋਹਿਤ ਅਤੇ ਕੋਹਲੀ ਤੋਂ ਇਲਾਵਾ ਜਿਨ੍ਹਾਂ ਹੋਰਨਾਂ ਭਾਰਤੀ ਖਿਡਾਰੀਆਂ ਨੇ 9000 ਦੌੜਾਂ ਬਣਾਈਆਂ ਹਨ, ਉਨ੍ਹਾਂ ਵਿਚ ਸਚਿਨ ਤੇਂਦੁਲਕਰ (18,426), ਸੌਰਵ ਗਾਂਗੁਲੀ (11,221), ਰਾਹੁਲ ਦ੍ਰਾਵਿੜ (10,768), ਮਹਿੰਦਰ ਸਿੰਘ ਧੋਨੀ (10,599) ਅਤੇ ਮੁਹੰਮਦ ਅਜ਼ਹਰੂਦੀਨ (9,378) ਸ਼ਾਮਲ ਹਨ।

PunjabKesari

ਬੈਂਗਲੁਰੂ ਵਿਚ ਹੀ ਲਾਇਆ ਸੀ ਰੋਹਿਤ ਨੇ ਪਹਿਲਾ ਦੋਹਰਾ ਸੈਂਕੜਾ
ਬੈਂਗਲੁਰੂ ਦਾ ਮੈਦਾਨ ਰੋਹਿਤ ਸ਼ਰਮਾ ਲਈ ਕਾਫੀ ਲੱਕੀ ਰਿਹਾ ਹੈ। ਇਸੇ ਮੈਦਾਨ 'ਤੇ 2013 ਵਿਚ ਉਸ ਨੇ ਪਹਿਲਾ ਦੋਹਰਾ ਸੈਂਕੜਾ (209) ਵੀ ਲਾਇਆ ਸੀ। ਇੱਥੇ ਖੇਡੇ ਗਏ 3 ਮੁਕਾਬਲਿਆਂ ਵਿਚ ਉਸ ਦੇ ਨਾਂ 'ਤੇ ਹੀ ਪਹਿਲਾਂ ਹੀ 318 ਦੌੜਾਂ ਦਰਜ ਹਨ। ਉਸ ਦੀ ਇਸ ਗ੍ਰਾਊਂਡ 'ਤੇ ਔਸਤ 106 ਰਹਿੰਦੀ ਹੈ।


Related News