ਵੀਡੀਓ ''ਚ ਦੇਖੋ ਭਾਰਤੀ ਧਾਕੜ ਖਿਡਾਰੀ ਰੋਹਿਤ ਸ਼ਰਮਾ ਕਿਉਂ ਸਿਖ ਰਹੇ ਹਨ ਸ਼੍ਰੀਲੰਕਾਈ ਭਾਸ਼ਾ

Saturday, Mar 17, 2018 - 04:48 PM (IST)

ਵੀਡੀਓ ''ਚ ਦੇਖੋ ਭਾਰਤੀ ਧਾਕੜ ਖਿਡਾਰੀ ਰੋਹਿਤ ਸ਼ਰਮਾ ਕਿਉਂ ਸਿਖ ਰਹੇ ਹਨ ਸ਼੍ਰੀਲੰਕਾਈ ਭਾਸ਼ਾ

ਨਵੀਂ ਦਿੱਲੀ (ਬਿਊਰੋ)— ਸ਼੍ਰੀਲੰਕਾ ਵਿਚ ਖੇਡੀ ਜਾ ਰਹੀ ਤਿੰਨ ਦੇਸ਼ਾਂ ਦੀ ਟੀ20 ਟਰਾਈ ਸੀਰੀਜ਼ ਦੇ ਫਾਈਨਲ ਵਿਚ ਟੀਮ ਇੰਡੀਆ ਜਗ੍ਹਾ ਬਣਾ ਚੁੱਕੀ ਹੈ। ਹੁਣ ਉਸਦਾ ਫਾਈਨਲ ਵਿਚ ਮੁਕਾਬਲਾ ਬੰਗਲਾਦੇਸ਼ ਦੀ ਟੀਮ ਨਾਲ ਹੋਵੇਗਾ। ਇੱਧਰ, ਫਾਈਨਲ ਤੋਂ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਕੁਝ ਅਲੱਗ ਕਰਨ ਦੇ ਮੂਡ ਵਿਚ ਨਜ਼ਰ ਆ ਰਹੇ ਹਨ। ਇਸ ਕਾਰਨ ਉਹ ਆਪਣੇ ਖਾਲੀ ਸਮੇਂ ਵਿਚ ਸ਼੍ਰੀਲੰਕਾ ਦੀ ਸਿੰਹਲੀ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਨ।

ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਫਾਈਨਲ ਮੈਚ ਤੋਂ ਪਹਿਲਾਂ ਸ਼੍ਰੀਲੰਕਾਈ ਟੀਮ ਦੇ ਦੋ ਸਮਰਥਕਾਂ ਨਾਲ ਮਿਲੇ। ਨਿਲਾਮ ਅਤੇ ਗਯਾਨ ਨਾਮ  ਦੇ ਇਨ੍ਹਾਂ ਦੋ ਸ਼੍ਰੀਲੰਕਾਈ ਸਮਰਥਕਾਂ ਨਾਲ ਮਿਲਦੇ ਹੋਏ ਰੋਹਿਤ ਨੇ ਦੱਸਿਆ ਕਿ ਇਹ ਦੋਨੋਂ ਹਮੇਸ਼ਾ ਸ਼੍ਰੀਲੰਕਾ ਦੇ ਮੈਚਾਂ ਵਿਚ ਮੌਜੂਦ ਰਹਿੰਦੇ ਹਨ।

ਇਸ ਵਿਚ ਰੋਹਿਤ ਸ਼ਰਮਾ ਨੇ ਕਿਹਾ, ''ਅਜੋਕਾ ਦਿਨ ਮੇਰੇ ਲਈ ਕਾਫ਼ੀ ਖਾਸ ਹੈ। ਮੈਂ ਅੱਜ ਇਨ੍ਹਾਂ ਤੋਂ ਸਿੰਹਲੀ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕਰਾਂਗਾ। ਇਸਦੇ ਬਾਅਦ ਰੋਹਿਤ ਸ਼ਰਮਾ ਨੇ ਸ਼੍ਰੀਲੰਕਾ ਦੇ ਇਨ੍ਹਾਂ ਦੋ ਪ੍ਰਸ਼ੰਸਕਾਂ ਤੋਂ ਸਿੰਹਲੀ ਭਾਸ਼ਾ ਦੇ ਕੁਝ ਸ਼ਬਦ ਸਿੱਖਣ ਦੀ ਕੋਸ਼ਿਸ਼ ਕੀਤੀਸ਼ ਇਸਦੇ ਬਾਅਦ ਸ਼੍ਰੀਲੰਕਾ ਦੇ ਇਨ੍ਹਾਂ ਦੋ ਪ੍ਰਸ਼ੰਸਕਾਂ ਨੇ ਰੋਹਿਤ ਨੂੰ ਕੁਝ ਸ਼ਬਦ ਰੋਹਿਤ ਸ਼ਰਮਾ ਨੂੰ ਸਿਖਾਏ ਵੀ।''

ਹਾਲਾਂਕਿ ਇਸ ਵਿਚ ਰੋਹਿਤ ਸ਼ਰਮਾ ਨੇ ਇਹ ਵੀ ਕਿਹਾ, ''ਇਹ ਕੰਮ ਥੋੜ੍ਹਾ ਔਖਾ ਹੈ। ਇਸਨੂੰ ਸਿੱਖਣਾ ਥੋੜ੍ਹਾ ਔਖਾ ਹੈ, ਪਰ ਮੈਂ ਇਹ ਕਹਿਣਾ ਚਾਹਾਂਗਾ ਕਿ ਮੈਨੂੰ ਕਾਫ਼ੀ ਮਜ਼ਾ ਆਇਆ।


Related News