ਬੰਗਲਾਦੇਸ਼ ਖਿਲਾਫ ਡੇਅ-ਨਾਈਟ ਟੈਸਟ ਤੋਂ ਪਹਿਲਾਂ ਰੋਹਿਤ ਸ਼ਰਮਾ ਹੋਏ ਜ਼ਖਮੀ, ਮੈਦਾਨ ਛੱਡ ਜਾਣਾ ਪਿਆ ਬਾਹਰ (Video)

11/21/2019 11:51:36 AM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ 22 ਨਵੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨ 'ਚ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ਼ ਦਾ ਦੂਜਾ ਟੈਸਟ ਮੈਚ ਖੇਡਣ ਲਈ ਉਤਰੇਗੀ। ਇਹ ਦਿਨ ਭਾਰਤੀ ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਖਾਸ ਦਿਨ ਹੋਵੇਗਾ,ਕਿਉਂਕਿ ਭਾਰਤ ਪਹਿਲੀ ਵਾਰ ਡੇਅ-ਨਾਈਟ ਟੈਸਟ ਖੇਡਣ ਲਈ ਮੈਦਾਨ ਤੇ ਉਤਰੇਗਾ। ਇਸ ਦੇ ਲਈ ਦੋਵਾਂ ਟੀਮਾਂ ਕਾਫ਼ੀ ਉਤਸ਼ਾਹ ਨਾਲ ਅਭਿਆਸ ਸੈਸ਼ਨ 'ਚ ਹਿੱਸਾ ਲੈ ਰਹੀਆਂ ਹਨ। ਇਸ ਦੌਰਾਨ ਬੀਤੇ ਦਿਨ ਮੰਗਲਵਾਰ ਨੂੰ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਮੈਦਾਨ 'ਚ ਅਭਿਆਸ ਦੇ ਦੌਰਾਨ ਜ਼ਖਮੀ ਹੋ ਗਏ ਹਨ। 

PunjabKesari
ਰੋਹਿਤ ਸ਼ਰਮਾ ਨੂੰ ਅਭਿਆਸ ਦੇ ਦੌਰਾਨ ਲੱਗੀ ਸੱਟ
ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ ਰੋਹਿਤ ਸ਼ਰਮਾ ਮੰਗਲਵਾਰ ਨੂੰ ਆਪਣੀ ਟੀਮ ਦੇ ਖਿਡਾਰੀਆਂ ਦੇ ਨਾਲ ਗੁਲਾਬੀ ਗੇਂਦ ਨਾਲ ਸਲੀਪ ਕੈਚ ਦਾ ਅਭਿਆਸ ਕਰ ਰਹੇ ਸਨ। ਉਦੋਂ ਕੈਚ ਅਭਾਸ ਦੌਰਾਨ ਉਨ੍ਹਾਂ ਤੋਂ ਇਕ ਕੈਚ ਛੁੱਟ ਗਿਆ ਅਤੇ ਗੇਂਦ ਉਂਗਲ 'ਤੇ ਜਾ ਲੱਗੀ ਅਤੇ ਉਸ ਤੋਂ ਬਾਅਦ ਉਹ ਦਰਦ ਨਾਲ ਤਕਲੀਫ ਦਿਖਾਈ ਦਿੱਤੇ। ਹਾਲਾਂਕਿ ਟ੍ਰੇਨਿੰਗ ਸੈਸ਼ਨ ਛੱਡ ਕੇ ਬਾਹਰ ਜਾਣ ਤੋਂ ਪਹਿਲਾਂ ਰੋਹਿਤ ਡਾਕਟਰਜ਼ ਦੇ ਨਾਲ ਨਜ਼ਰ ਆਏ। ਫੈਨਜ਼ ਉਮੀਦ ਕਰ ਰਹੇ ਹਨ ਕਿ ਅਭਿਆਸ ਦੇ ਦੌਰਾਨ ਹੋਈ ਇੰਜਰੀ ਜ਼ਿਆਦ ਗੰਭੀਰ ਨਾਂ ਹੋਵੇ ਅਤੇ ਉਨ੍ਹਾਂ ਨੂੰ ਪਲੇਇੰਗ ਇਲੈਵਨ 'ਚ ਖੇਡਣ ਦਾ ਮੌਕਾ ਮਿਲ ਸਕੇ। ਪਹਿਲੇ ਮੈਚ 'ਚ ਰੋਹਿਤ 6 ਦੌੜਾਂ ਬਣਾ ਕੇ ਹੀ ਪਵੇਲੀਅਨ ਪਰਤ ਗਏ ਸਨ। ਹੁਣ ਸੀਰੀਜ਼ ਦੇ ਦੂਜੇ ਅਤੇ ਭਾਰਤ ਦੇ ਪਹਿਲੇ ਡੇਅ-ਨਾਈਟ ਟੈਸਟ 'ਚ ਉਹ ਆਪਣੇ ਬੱਲੇ ਦਾ ਜਾਦੂ ਦਿਖਾਉਣ ਦੀ ਕੋਸ਼ਿਸ਼ ਕਰਣਗੇ।

ਰੋਹਿਤ ਦੀ ਜਗ੍ਹਾ ਸ਼ੁੱਭਮਨ ਗਿਲ ਨੂੰ ਮਿਲ ਸਕਦਾ ਹੈ ਮੌਕਾ
ਬੰਗਲਾਦੇਸ਼ ਦੇ ਨਾਲ ਇੰਦੌਰ 'ਚ ਖੇਡੇ ਗਏ ਪਹਿਲੇ ਟੈਸਟ 'ਚ ਵੀ ਗਿਲ ਨੂੰ ਬੈਂਚ 'ਤੇ ਹੀ ਰਹਿਣਾ ਪਿਆ ਪਰ ਹੁਣ ਜੇਕਰ ਰੋਹਿਤ ਸ਼ਰਮਾ ਦੀ ਇੰਜਰੀ ਗੰਭੀਰ ਹੁੰਦੀ ਹੈ ਤਾਂ ਈਡਨ ਗਾਰਡਨ 'ਚ ਖੇਡੇ ਜਾਣ ਵਾਲੇ ਪਹਿਲੇ ਡੇ-ਨਾਈਟ ਟੈਸਟ 'ਚ ਡੈਬਿਊ ਕਰ ਕਰ ਸਕਦੇ ਹਨ। ਭਾਰਤੀ ਕ੍ਰਿਕਟ ਟੀਮ ਦੇ ਉਭਰਦੇ ਸਟਾਰ ਖਿਡਾਰੀ ਸ਼ੁਭਮਨ ਗਿਲ ਨੂੰ ਦੱ. ਅਫਰੀਕਾ ਖਿਲਾਫ 3 ਮੈਚਾਂ ਦੀ ਟੈਸਟ ਸੀਰੀਜ਼ 'ਚ 15 ਮੈਂਮਬਰੀ ਟੀਮ 'ਚ ਬਤੌਰ ਰਿਜ਼ਰਵ ਓਪਨਿੰਗ-ਮਿਡਲ ਆਰਡਰ ਬੱਲੇਬਾਜ਼ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਦੱ. ਅਫਰੀਕਾ ਖਿਲਾਫ ਉਨ੍ਹਾਂ ਨੂੰ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲ ਸਕਿਆ ਸੀ।PunjabKesari

 


Related News