ਰੋਹਿਤ ਨੇ ਕੀਤਾ ਕਮਾਲ, ਟੈਸਟ ਕ੍ਰਿਕਟ 'ਚ ਦੋਹਰਾ ਸੈਂਕੜਾ ਲਗਾ ਬਣਾਏ ਕਈ ਵੱਡੇ ਰਿਕਾਰਡਜ਼

10/20/2019 2:45:08 PM

ਸਪੋਰਟਸ ਡੈਸਕ— ਰਾਂਚੀ ਦੇ ਜੇ ਐੱਸ. ਸੀ. ਏ ਕ੍ਰਿਕਟ ਸਟੇਡੀਅਮ 'ਚ ਖੇਡੇ ਜਾ ਰਹੇ ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਦੇ ਆਖਰੀ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਆਪਣੇ ਟੈਸਟ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਪੂਰਾ ਕੀਤਾ। ਰੋਹਿਤ ਦਾ ਇਹ ਟੈਸਟ ਕਰੀਅਰ 'ਚ ਪਹਿਲਾ ਦੋਹਰਾ ਸੈਂਕੜਾ ਹੈ ਅਤੇ ਉਸ ਨੇ ਇਸ ਪਾਰੀ ਦੌਰਾਨ ਕਈ ਵੱਡੇ ਰਿਕਾਰਡ ਆਪਣੇ ਨਾਂ ਵੀ ਕੀਤੇ।

PunjabKesari

ਖੇਡੀ 212 ਦੌੜਾਂ ਦੀ ਸ਼ਾਨਦਾਰ ਪਾਰੀ
32 ਸਾਲ ਦੇ ਰੋਹਿਤ ਸ਼ਰਮਾ ਨੇ ਇਸ ਸੀਰੀਜ਼ 'ਚ ਤਿੰਨ ਸੈਂਕੜੇ ਲਗਾਏ। ਰਾਂਚੀ ਟੈਸਟ ਦੇ ਦੂਜੇ ਦਿਨ ਰੋਹਿਤ ਨੇ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ । ਉਸ ਨੇ ਆਪਣੀ ਇਸ 212 ਦੌੜਾਂ ਦੀ ਪਾਰੀ ਦੌਰਾਨ 255 ਗੇਂਦਾਂ ਖੇਡੀਆਂ ਅਤੇ 28 ਚੌਕੇ 6 ਛੱਕੇ ਵੀ ਲਾਏ। ਇਸ ਤੋਂ ਬਾਅਦ ਰੋਹਿਤ ਸ਼ਰਮਾ 212 ਦੌੜਾਂ ਦੇ ਨਿਜੀ ਸਕੋਰ 'ਤੇ ਕਗਿਸੋ ਰਬਾਡਾ ਦੀ ਗੇਂਦ ਨੂੰ ਬਾਉਂਡਰੀ ਪਾਰ ਪਹੁੰਚਾਉਣ ਦੇ ਚੱਕਰ 'ਚ ਆਊਟ ਹੋ ਗਏ।PunjabKesari

ਔਸਤ ਦੇ ਮਾਮਲੇ 'ਚ ਡਾਨ ਬ੍ਰੈਡਮੈਨ ਨੂੰ ਵੀ ਪਿੱਛੇ ਛੱਡਿਆ
ਰੋਹਿਤ ਸ਼ਰਮਾ ਨੇ ਘਰੇਲੂ ਮੈਦਾਨ 'ਚ ਟੈਸਟ ਕ੍ਰਿਕਟ 'ਚ ਸਭ ਤੋਂ ਬਿਹਤਰੀਨ ਔਸਤ ਦੇ ਮਾਮਲੇ 'ਚ ਡਾਨ ਬ੍ਰੈਡਮੈਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਰੋਹਿਤ ਦੀ ਔਸਤ 99.84 ਹੈ। ਰੋਹਿਤ ਨੇ ਘਰੇਲੂ ਮੈਦਾਨ 'ਚ 12 ਟੈਸਟ ਮੈਚਾਂ ਦੀ 18 ਪਾਰੀਆਂ 'ਚ 99.84 ਦੀ ਔਸਤ ਨਾਲ 1298 ਦੌੜਾਂ ਹੋ ਬਣਾਈਆਂ ਹਨ। ਜਿਨਾਂ 'ਚੋਂ ਉਸ ਦੇ 6 ਸੈਂਕੜੇ ਅਤੇ 5 ਅਰਧ ਸੈਂਕੜੇ ਸ਼ਾਮਲ ਹਨ। ਇਸ ਤੋਂ ਪਹਿਲਾਂ ਟੈਸਟ ਕ੍ਰਿਕਟ 'ਚ ਮਹਾਨ ਆਸਟਰੇਲੀਆਈ ਕ੍ਰਿਕਟਰ ਡਾਨ ਬ੍ਰੈਡਮੈਨ ਨੇ 98.22 ਦੀ ਔਸਤ ਨਾਲ ਘਰੇਲੂ ਮੈਦਾਨ 'ਚ ਖੇਡੇ 33 ਟੈਸਟ ਮੈਚਾਂ 'ਚ 98.22 ਦੀ ਔਸਤ ਨਾਲ 4322 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਇਸ ਦੌਰਾਨ 18 ਸੈਂਕੜੇ ਅਤੇ 10 ਅਰਧ ਸੈਂਕੜੇ ਵੀ ਲਾਏ ਸੀ।PunjabKesari

ਘਰੇਲੂ ਮੈਦਾਨ 'ਤੇ ਟੈਸਟ ਮੈਚਾਂ 'ਚ ਸਭ ਤੋਂ ਵੱਧ ਔਸਤ
99.84- ਰੋਹਿਤ ਸ਼ਰਮਾ (ਭਾਰਤ), 12 ਟੈਸਟ
98.22 -ਡਾਨ ਬਰੈਡਮੈਨ (ਆਸਟਰੇਲੀਆ) 50 ਟੈਸਟ
77.56- ਜਾਰਜ ਹੈਡਲੀ (ਵੈਸਟਇੰਡੀਜ਼), 10 ਟੈਸਟ
77.25- ਸਟੀਵ ਸਮਿਥ (ਆਸਟਰੇਲੀਆ), 29 ਟੈਸਟPunjabKesari

ਸਹਿਵਾਗ ਨੂੰ ਛੱਡਿਆ ਪਿੱਛੇ
ਦੱ. ਅਫਰੀਕਾ ਖਿਲਾਫ ਇਸ ਸੀਰੀਜ਼ 'ਚ ਰੋਹਿਤ ਸ਼ਰਮਾ ਨੇ 500 ਤੋਂ ਜ਼ਿਆਦਾ ਦੌੜਾਂ ਬਣਾ ਲਈਆਂ ਹਨ। ਰੋਹਿਤ ਅਜਿਹਾ ਕਰਨ ਵਾਲੇ ਪੰਜਵੇਂ ਭਾਰਤੀ ਸਲਾਮੀ ਬੱਲੇਬਾਜ਼ ਬਣ ਗਏ ਹਨ। ਆਖਰੀ ਵਾਰ ਅਜਿਹਾ ਕਮਾਲ ਵਰਿੰਦਰ ਸਹਿਵਾਗ ਨੇ 2005 'ਚ ਪਾਕਿਸਤਾਨ ਖਿਲਾਫ ਸੀਰੀਜ 'ਚ ਨੇ 500 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ। ਰੋਹਿਤ ਨੇ ਦੱ. ਅਫਰੀਕਾ ਖਿਲਾਫ ਦੋ ਵਾਰ 150 ਤੋਂ ਜ਼ਿਆਦਾ ਦੌੜਾਂ ਦੀ ਪਾਰੀ ਖੇਡਣ ਵਾਲੇ ਪਹਿਲੇ ਭਾਰਤੀ ਸਲਾਮੀ ਬੱਲੇਬਾਜ਼ ਅਤੇ ਓਵਰਆਲ ਅੱਠਵੇਂ ਖਿਡਾਰੀ ਬਣ ਗਏ। ਮਾਈਕਲ ਕਲਾਰਕ ਤੋਂ ਬਾਅਦ ਅਜਿਹਾ ਕਰਨ ਵਾਲੇ ਉਹ ਦੁਨੀਆ ਦੇ ਪਹਿਲੇ ਖਿਡਾਰੀ ਹਨ। ਕਲਾਰਕ ਨੇ 2012-2013 'ਚ ਅਜਿਹਾ ਕੀਤਾ ਸੀ।PunjabKesari

ਟੈਸਟ ਅਤੇ ਅੰਤਰਰਾਸ਼ਟਰੀ ਵਨ-ਡੇ 'ਚ ਦੋਹਰਾ ਸੈਂਕੜਾ ਲਾਉਣ ਵਾਲਾ ਚੌਥਾ ਬੱਲੇਬਾਜ਼
ਰੋਹਿਤ ਟੈਸਟ ਅਤੇ ਅੰਤਰਰਾਸ਼ਟਰੀ ਵਨ-ਡੇ ਕ੍ਰਿਕਟ 'ਚ ਦੋਹਰਾ ਸੈਂਕੜਾ ਲਾਉਣ ਵਾਲਾ ਦੁਨੀਆ ਦਾ ਚੌਥਾ ਬੱਲੇਬਾਜ਼ ਬਣ ਗਿਆ ਹੈ। ਉਸ ਤੋਂ ਪਹਿਲਾਂ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ ਅਤੇ ਕ੍ਰਿਸ ਗੇਲ ਨੇ ਇਹ ਕਮਾਲ ਕਰ ਚੁੱਕੇ ਹਨ। ਰੋਹਿਤ ਅੰਤਰਰਾਸ਼ਟਰੀ ਵਨ-ਡੇ 'ਚ ਤਿੰਨ ਦੋਹਰੇ ਸੈਂਕੜੇ ਲਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਹਨ।


Related News