ਬੁਮਰਾਹ ਵਲੋਂ ਨੌ ਬਾਲ ਸੁੱਟਣ 'ਤੇ ਰੋਹਿਤ ਸ਼ਰਮਾ ਨੇ ਲੁਕਾਇਆ ਮੂੰਹ (ਵੀਡੀਓ)

04/23/2018 3:07:27 PM

ਜੈਪੁਰ (ਬਿਊਰੋ)— ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ 'ਚ ਐਤਵਾਰ ਨੂੰ ਖੇਡੇ ਗਏ ਮੁਕਾਬਲੇ 'ਚ ਮੁੰਬਈ ਟੀਮ ਨੂੰ ਰਾਜਸਥਾਨ ਰਾਇਲਸ ਦੇ ਹਥੋਂ ਤਿਨ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟੂਰਨਾਮੈਂਟ 'ਚ ਮੁੰਬਈ ਦੀ ਚੌਥੀ ਹਾਰ ਹੈ। ਟੀਮ ਦੇ ਸਭ ਤੋਂ ਭਰੋਸੇਮੰਦ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 17ਵੇਂ ਉਵਰ 'ਚ ਸ਼ਾਨਦਾਰ ਗੇਂਦਬਾਜ਼ੀ ਨਾਲ ਮੈਚ 'ਚ ਕੁਝ ਉਮੀਦ ਜਗ੍ਹਾ ਦਿੱਤੀ ਸੀ। ਹਾਲਾਂਕਿ 19ਵੇਂ ਓਵਰ 'ਚ ਉਹ ਇਕ ਵਾਰ ਫਿਰ ਵਿਲਮ ਸਾਬਦ ਹੋਏ ਅਤੇ ਇਕ ਓਵਰ 'ਚ 18 ਦੌੜਾਂ ਖਰਚ ਕਰ ਦਿੱਤੀਆਂ। ਬੁਮਰਾਹ ਨੇ ਇਸ ਦੌਰਾਨ ਇਕ ਨੌ ਬਾਲ ਵੀ ਸੁੱਟੀ ਜਿਸ ਨੂੰ ਦੇਖ ਕੇ ਦਰਸ਼ਕ ਹੈਰਾਨ ਰਹਿ ਗਏ। ਬੁਮਰਾਹ ਦੀ ਗੇਂਦਬਾਜ਼ੀ ਦੇਖ ਰੋਹਿਤ ਸ਼ਰਮਾ ਆਪਣਾ ਮੁੰਹ ਲੁਕਾਉਂਦੇ ਹੋਏ ਦਿਸੇ ਅਤੇ ਦਰਸ਼ਕਾਂ ਨੇ ਵੀ ਆਪਣਾ ਸਿਰ ਫੜ ਲਿਆ।
 


ਮੈਚ ਦੇ ਜ਼ਰੂਰੀ ਮੋੜ 'ਤੇ ਬੁਮਰਾਹ ਵਲੋਂ ਨੌ ਬਾਲ ਸੁਟਣਾ ਮੈਚ ਦੀ ਹਾਰ ਦੀ ਵਜ੍ਹਾ ਬਣਿਆ। ਬੁਮਰਾਹ ਦੇ ਇਸ ਨੌ ਬਾਲ ਕਾਰਨ ਸੋਸ਼ਲ ਮੀਡੀਆ 'ਤੇ ਵੀ ਉਸ ਦਾ ਖੂਬ ਮਜ਼ਾਕ ਉਡਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਸੀ। ਸਲਾਮੀ ਬੱਲੇਬਾਜ਼ ਏਵਿਨ ਲੇਵਿਸ ਬਿਨਾ ਖਾਤਾ ਖੋਲੇ ਪਵੇਲੀਅਨ ਪਰਤ ਗਏ। ਸੁਰਯਾ ਕੁਮਾਰ ਅਤੇ ਇਸ਼ਾਨ ਕਿਸ਼ਨ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ ਟੀਮ ਨੇ 167 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਨੂੰ ਰਾਜਸਥਾਨ ਨੇ ਤਿਨ ਵਿਕਟਾਂ ਰਹਿੰਦੇ ਹਾਸਲ ਕਰ ਲਿਆ ਸੀ।

 


Related News