ਵਿਰਾਟ ਕੋਹਲੀ ''ਤੇ ਉੱਠ ਰਹੇ ਸਵਾਲਾਂ ''ਤੇ ਮੁੜ ਭੜਕੇ ਰੋਹਿਤ ਸ਼ਰਮਾ, ਕਿਹਾ- ਉਨ੍ਹਾਂ ਦੀ ਟੀਮ ''ਚ ਜਗ੍ਹਾ ਸੁਰੱਖਿਅਤ

07/16/2022 11:43:01 AM

ਸਪੋਰਟਸ ਡੈਸਕ- ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਖ਼ਰਾਬ ਫ਼ਾਰਮ ਨਾਲ ਜੂਝ ਰਹੇ ਵਿਰਾਟ ਕੋਹਲੀ ਦਾ ਇਕ ਵਾਰ ਮੁੜ ਬਚਾਅ ਕੀਤਾ ਹੈ ਜੋ ਇੰਗਲੈਂਡ ਦੇ ਖ਼ਿਲਾਫ਼ ਦੂਜੇ ਵਨ-ਡੇ 'ਚ 16 ਦੌੜਾਂ ਬਣਾ ਆਊਟ ਹੋ ਗਏ। ਰੋਹਿਤ ਨੇ ਉਨ੍ਹਾਂ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਮਝ ਤੋਂ ਪਰ੍ਹੇ ਹੈ ਕਿ ਇਸ 'ਤੇ ਇੰਨੀ ਗੱਲ ਕਿਉਂ ਹੋ ਰਹੀ ਹੈ।

ਇਹ ਵੀ ਪੜ੍ਹੋ : ਸਿੰਗਾਪੁਰ ਓਪਨ : ਸਿੰਧੂ ਨੇ ਹਾਨ ਨੂੰ ਰੋਮਾਂਚਕ ਮੁਕਾਬਲੇ 'ਚ ਹਰਾਇਆ, ਸੈਮੀਫਾਈਨਲ 'ਚ ਪੁੱਜੀ

ਭਾਰਤ ਦੀ ਇੰਗਲੈਂਡ ਖ਼ਿਲਾਫ਼ ਦੂਜੇ ਵਨ ਡੇ ਵਿਚ 100 ਦੌੜਾਂ ਦੀ ਹਾਰ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਚ ਰੋਹਿਤ ਨੇ ਕੋਹਲੀ ਦੀ ਖ਼ਰਾਬ ਲੈਅ ਬਾਰੇ ਸਵਾਲ ਪੁੱਛਣ ਜਾ ਰਹੇ ਇਕ ਪੱਤਰਕਾਰ ਨੂੰ ਵਿਚਾਲੇ ਹੀ ਟੋਕ ਦਿੱਤਾ। ਰੋਹਿਤ ਨੇ ਕਿਹਾ ਕਿ ਇਸ ਮਾਮਲੇ 'ਤੇ ਇੰਨੀ ਗੱਲਬਾਤ ਕਿਉਂ ਹੋ ਰਹੀ ਹੈ। ਮਤਲਬ ਸਮਝ ਵਿਚ ਨਹੀਂ ਆਉਂਦਾ ਭਰਾ। ਕੋਹਲੀ ਨੇ ਇੰਨੇ ਲੰਬੇ ਸਮੇਂ ਤਕ ਇੰਨੇ ਸਾਰੇ ਮੈਚ ਖੇਡੇ ਹਨ। ਉਹ ਇੰਨੇ ਮਹਾਨ ਬੱਲੇਬਾਜ਼ ਹਨ ਤੇ ਉਸ ਨੂੰ ਕਿਸੇ ਤਰ੍ਹਾਂ ਦੀ ਸਲਾਹ ਦੀ ਲੋੜ ਨਹੀਂ ਹੈ।

ਗ੍ਰੋਇਨ ਦੀ ਸੱਟ ਕਾਰਨ ਪਹਿਲੇ ਵਨ ਡੇ 'ਚੋਂ ਬਾਹਰ ਰਹਿਣ ਤੋਂ ਬਾਅਦ ਕੋਹਲੀ ਨੇ ਦੂਜੇ ਵਨ ਡੇ ਵਿਚ ਵਾਪਸੀ ਕੀਤੀ ਪਰ 16 ਦੌੜਾਂ ਹੀ ਬਣਾ ਸਕੇ। ਇਸ ਤੋਂ ਪਹਿਲਾਂ ਟੀ-20 ਸੀਰੀਜ਼ ਵਿਚ ਉਨ੍ਹਾਂ ਨੇ ਇਕ ਤੇ 11 ਦੌੜਾਂ ਬਣਾਈਆਂ ਸਨ ਜਿਸ ਤੋਂ ਬਾਅਦ ਕਪਿਲ ਦੇਵ ਵਰਗੇ ਦਿੱਗਜਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਟੀਮ 'ਚੋਂ ਬਾਹਰ ਕਿਉਂ ਨਹੀਂ ਕੀਤਾ ਜਾ ਸਕਦਾ।

ਰੋਹਿਤ ਨੇ ਕਿਹਾ ਕਿ ਕੋਹਲੀ ਦੀ ਟੀਮ ਵਿਚ ਥਾਂ ਸੁਰੱਖਿਅਤ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਹੈ ਕਿ ਲੈਅ ਉੱਪਰ ਹੇਠਾਂ ਹੁੰਦੀ ਰਹਿੰਦੀ ਹੈ। ਇਹ ਹਰ ਕ੍ਰਿਕਟਰ ਨਾਲ ਹੁੰਦਾ ਹੈ। ਮਹਾਨ ਕ੍ਰਿਕਟਰਾਂ ਦੇ ਕਰੀਅਰ ਵਿਚ ਉਤਰਾਅ-ਚੜ੍ਹਾਅ ਆਏ। ਉਨ੍ਹਾਂ ਨੇ ਭਾਰਤ ਲਈ ਇੰਨੇ ਮੈਚ ਜਿੱਤੇ ਹਨ ਤੇ ਉਨ੍ਹਾਂ ਨੂੰ ਲੈਅ ਵਿਚ ਵਾਪਸੀ ਲਈ ਇਕ ਜਾਂ ਦੋ ਪਾਰੀਆਂ ਦੀ ਲੋੜ ਹੈ। ਅਜਿਹਾ ਮੇਰਾ ਮੰਨਣਾ ਹੈ ਤੇ ਮੈਨੂੰ ਯਕੀਨ ਹੈ ਕਿ ਕ੍ਰਿਕਟ ਦੇਖਣ ਵਾਲੇ ਵੀ ਅਜਿਹਾ ਹੀ ਸੋਚਦੇ ਹੋਣਗੇ।

ਇਹ ਵੀ ਪੜ੍ਹੋ : ਉਡੀਕਾਂ ਹੋਣਗੀਆਂ ਖ਼ਤਮ ! ਇਸ ਸਾਲ ਤਿੰਨ ਵਾਰ ਆਹਮੋ-ਸਾਹਮਣੇ ਹੋ ਸਕਦੀਆਂ ਨੇ ਭਾਰਤ-ਪਾਕਿ ਕ੍ਰਿਕਟ ਟੀਮਾਂ

ਉਨ੍ਹਾਂ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਇਸ 'ਤੇ ਗੱਲ ਹੋ ਰਹੀ ਹੈ ਪਰ ਸਾਨੂੰ ਸਮਝਣਾ ਪਵੇਗਾ ਕਿ ਇੰਨੇ ਸਾਲ ਵਿਚ ਇੰਨੇ ਖਿਡਾਰੀਆਂ ਨੇ ਉਤਰਾਅ-ਚੜ੍ਹਾਅ ਦਾ ਸਾਹਮਣਾ ਕੀਤਾ ਪਰ ਸ਼੍ਰੇਸ਼ਠਤਾ ਕਾਇਮ ਰਹਿੰਦੀ ਹੈ। ਇਸ ਨੂੰ ਧਿਆਨ ਵਿਚ ਰੱਖਣਾ ਪਵੇਗਾ। ਉਨ੍ਹਾਂ ਦਾ ਪਿਛਲਾ ਰਿਕਾਰਡ ਦੇਖੋ। ਉਨ੍ਹਾਂ ਦੇ ਸੈਂਕੜੇ, ਉਨ੍ਹਾਂ ਦੀ ਔਸਤ, ਉਨ੍ਹਾਂ ਦਾ ਤਜਰਬਾ। ਨਿੱਜੀ ਜੀਵਨ ਵਿਚ ਵੀ ਤਾਂ ਖ਼ਰਾਬ ਦੌਰ ਆਉਂਦਾ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


Tarsem Singh

Content Editor

Related News