ਰੋਹਿਤ ਸ਼ਰਮਾ ਬਣੇ ਭਾਰਤ ਦੇ ਨਵੇਂ ਟੈਸਟ ਕਪਤਾਨ, ਪੁਜਾਰਾ-ਰਹਾਣੇ ਦੀ ਹੋਈ ਛੁੱਟੀ

Saturday, Feb 19, 2022 - 05:31 PM (IST)

ਰੋਹਿਤ ਸ਼ਰਮਾ ਬਣੇ ਭਾਰਤ ਦੇ ਨਵੇਂ ਟੈਸਟ ਕਪਤਾਨ, ਪੁਜਾਰਾ-ਰਹਾਣੇ ਦੀ ਹੋਈ ਛੁੱਟੀ

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਬੋਰਡ ਭਾਵ ਬੀ. ਸੀ. ਸੀ. ਆਈ. ਨੇ ਟੈਸਟ ਟੀਮ ਦੇ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਟੈਸਟ ਟੀਮ ਦੇ ਨਵੇਂ ਸਲਾਮੀ ਕਪਤਾਨ ਰੋਹਿਤ ਸ਼ਰਮਾ ਹੋਣਗੇ। ਇਸ ਦਾ ਐਲਾਨ ਮੁੱਖ ਚੋਣਕਰਤਾ ਚੇਤਨ ਸ਼ਰਮਾ ਨੇ ਕੀਤਾ। ਚੇਤਨ ਸ਼ਰਮਾ ਨੇ ਰੋਹਿਤ ਸ਼ਰਮਾ ਨੂੰ ਤਿੰਨੇ ਫਾਰਮੈਟ ਦਾ ਕਪਤਾਨ ਬਣਾਉਣ ਦੇ ਨਾਲ ਹੀ ਸ਼੍ਰੀਲੰਕਾ ਖ਼ਿਲਾਫ਼ ਸੀਰੀਜ਼ ਦੇ ਲਈ ਟੀਮ ਦਾ ਐਲਾਨ ਵੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਇੰਟਰਨੈਸ਼ਨਲ ਓਲੰਪਿਕ ਕਮੇਟੀ ਦੀ ਮੇਜ਼ਬਾਨੀ ਕਰੇਗਾ ਭਾਰਤ, ਨੀਤਾ ਅੰਬਾਨੀ ਨੇ ਕੀਤੀ ਜ਼ੋਰਦਾਰ ਪੈਰਵੀ

PunjabKesari

ਸ਼੍ਰੀਲੰਕਾ ਖ਼ਿਲਾਫ਼ ਟੈਸਟ ਸੀਰੀਜ਼ ਦੇ ਲਈ ਖ਼ਰਾਬ ਫਾਰਮ ਤੋਂ ਗੁਜ਼ਰ ਰਹੇ ਅਜਿੰਕਯ ਰਹਾਣੇ ਤੇ ਚੇਤੇਸ਼ਵਰ ਪੁਜਾਰਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਦੋਵੇਂ ਹੀ ਬੱਲੇਬਾਜ਼ਾਂ ਨੂੰ ਘਰੇਲੂ ਕ੍ਰਿਕਟ ਖੇਡਣ ਦੀ ਸਲਾਹ ਦਿੱਤੀ ਗਈ ਹੈ। ਜਦਕਿ ਟੀ-20 ਸੀਰੀਜ਼ ਲਈ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਮੌਕਾ ਦਿੱਤਾ ਗਿਆ ਹੈ।

ਭਾਰਤੀ ਟੈਸਟ ਟੀਮ : ਰੋਹਿਤ ਸ਼ਰਮਾ (ਕਪਤਾਨ), ਮਯੰਕ ਅਗਰਵਾਲ, ਪ੍ਰਿਆਂਕ ਪਾਂਚਾਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਹਨੁਮਾ ਵਿਹਾਰੀ, ਸ਼ੁਭਮਨ ਗਿੱਲ, ਰਿਸ਼ਭ ਪੰਤ (ਵਿਕਟਕੀਪਰ), ਕੇ. ਐੱਸ. ਭਰਤ (ਵਿਕਟਕੀਪਰ), ਰਵਿੰਦਰ ਜਡੇਜਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ (ਉਪ ਕਪਤਾਨ), ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਉਮੇਸ਼ ਯਾਦਵ, ਸੌਰਵ ਕੁਮਾਰ।

ਭਾਰਤੀ ਟੀ20 ਟੀਮ : ਰੋਹਿਤ ਸ਼ਰਮਾ (ਕਪਤਾਨ), ਰਿਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਯਕੁਮਾਰ ਯਾਦਵ, ਸ਼੍ਰੇਅਸ ਅਈਅਰ, ਵੈਂਕਟੇਸ਼ ਅਈਅਰ, ਦੀਪਕ ਹੁੱਡਾ, ਜਸਪ੍ਰੀਤ ਬੁਮਰਾਹ (ਉਪ ਕਪਤਾਨ), ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਸੰਜੂ ਸੈਮਸਨ , ਰਵਿੰਦਰ ਜਡੇਜਾ, ਰਵੀ ਬਿਸ਼ਨੋਈ, ਕੁਲਦੀਪ ਯਾਦਵ, ਆਵੇਸ਼ ਖ਼ਾਨ।

ਇਹ ਵੀ ਪੜ੍ਹੋ : ਆਸਟ੍ਰੇਲੀਅਨ ਕ੍ਰਿਕਟਰ ਗਲੇਨ ਮੈਕਸਵੈੱਲ ਜਲਦ ਬਣੇਗਾ ‘ਭਾਰਤ ਦਾ ਜਵਾਈ’, ਵਾਇਰਲ ਹੋਇਆ ਵਿਆਹ ਦਾ ਕਾਰਡ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News