ਟੀ20 ਦੇ ਕਿੰਗ ਬਣੇ ਰੋਹਿਤ ਸ਼ਰਮਾ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਕਪਤਾਨ
Thursday, Feb 24, 2022 - 11:31 PM (IST)
ਲਖਨਊ- ਭਾਰਤ ਨੇ ਲਖਨਊ ਵਿਚ ਖੇਡੇ ਗਏ ਪਹਿਲੇ ਟੀ-20 ਮੈਚ ਵਿਚ ਸ਼੍ਰੀਲੰਕਾ ਦੀ ਟੀਮ ਨੂੰ 62 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ਾਂ ਦੇ ਲਈ ਆਈ ਭਾਰਤੀ ਟੀਮ ਨੇ 2 ਵਿਕਟਾਂ ਦੇ ਨੁਕਸਾਨ 'ਤੇ 199 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਆਈ ਸ਼੍ਰੀਲੰਕਾ ਦੀ ਟੀਮ 20 ਓਵਰਾਂ ਵਿਚ 137 ਦੌੜਾਂ ਹੀ ਬਣਾ ਸਕੀ ਅਤੇ 62 ਦੌੜਾਂ ਨਾਲ ਮੈਚ ਹਾਰ ਗਈ। ਇਸ ਜਿੱਤ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਲਗਾਤਾਰ 10 ਟੀ-20 ਜਿੱਤ ਆਪਣੇ ਨਾਂ ਦਰਜ ਕਰ ਲਈ ਹੈ। ਉਹ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ ਹਨ। ਦੇਖੋ ਰੋਹਿਤ ਸ਼ਰਮਾ ਦੇ ਰਿਕਾਰਡ-
ਇਹ ਖ਼ਬਰ ਪੜ੍ਹੋ- NZW v INDW : ਨਿਊਜ਼ੀਲੈਂਡ ਨੂੰ ਆਖਰੀ ਵਨ ਡੇ 'ਚ ਹਰਾ ਕੇ ਕਲੀਨ ਸਵੀਪ ਤੋਂ ਬਚਿਆ ਭਾਰਤ
ਟੀ-20 ਵਿਚ ਘਰੇਲੂ ਕਪਤਾਨਾਂ ਵਲੋਂ ਸਭ ਤੋਂ ਜ਼ਿਆਦਾ ਜਿੱਤ
15- ਇਯੋਨ ਮੋਰਗਨ
15- ਰੋਹਿਤ ਸ਼ਰਮਾ
15- ਕੇਨ ਵਿਲੀਅਮਸਨ
ਇਹ ਖ਼ਬਰ ਪੜ੍ਹੋ-ਇਸ ਕਾਰਨ ਨਹੀਂ ਖੇਡੇ ਰਿਤੂਰਾਜ ਗਾਇਕਵਾੜ ਪਹਿਲਾ ਮੈਚ, BCCI ਨੇ ਦੱਸੀ ਵਜ੍ਹਾ
ਭਾਰਤ ਦੇ ਲਈ ਲਗਾਤਾਰ ਜਿੱਤ ਹਾਸਲ ਕਰਨ ਵਾਲੇ ਕਪਤਾਨ
10: ਰੋਹਿਤ ਸ਼ਰਮਾ (2019/22)*
08: ਵਿਰਾਟ ਕੋਹਲੀ (2020)
07: ਰੋਹਿਤ ਸ਼ਰਮਾ (2018)
07: ਐੱਮ. ਐੱਸ. ਧੋਨੀ (2012/14)
ਟੀ-20 ਵਿਚ ਸਭ ਤੋਂ ਜ਼ਿਆਦਾ 60 ਪਲਸ ਦੌੜਾਂ ਨਾਲ ਜਿੱਤ
6- ਵਿਰਾਟ ਕੋਹਲੀ
5- ਰੋਹਿਤ ਸ਼ਰਮਾ
5- ਸਰਫਰਾਜ ਅਹਿਮਦ
5- ਕੇਨ ਵਿਲੀਅਮਸਨ
5- ਅਰੋਨ ਫਿੰਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।