ਰੋਹਿਤ ਸ਼ਰਮਾ ਨੇ ਮੈਚ ਦੌਰਾਨ ਇਸ਼ਾਰਿਆ ''ਚ ਫੈਨਜ਼ ਨੂੰ ਕਹੀ ਇਹ ਗੱਲ, ਵੀਡੀਓ ਵਾਇਰਲ

Wednesday, Oct 31, 2018 - 12:52 PM (IST)

ਰੋਹਿਤ ਸ਼ਰਮਾ ਨੇ ਮੈਚ ਦੌਰਾਨ ਇਸ਼ਾਰਿਆ ''ਚ ਫੈਨਜ਼ ਨੂੰ ਕਹੀ ਇਹ ਗੱਲ, ਵੀਡੀਓ ਵਾਇਰਲ

ਨਵੀਂ ਦਿੱਲੀ — ਕਿਸੇ ਵੀ ਖਿਡਾਰੀ ਲਈ ਸਭ ਤੋਂ ਖਾਸ ਪਲ ਉਹ ਹੁੰਦਾ ਹੈ ਜਦੋਂ ਉਹ ਆਪਣੇ ਦੇਸ਼ ਦੀ ਜਰਸੀ ਪਹਿਣ ਕੇ ਦਰਸ਼ਕਾਂ  ਵਿਚਕਾਰ ਉਤਰਦਾ ਹੈ। ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਨੇ ਇਹ ਸਾਬਿਤ ਵੀ ਕਰ ਦਿੱਤਾ ਕਿ ਦੇਸ਼ ਉਸ ਦੇ ਨਾਂ ਤੋਂ ਕਿਤੇ ਉੁੱਪਰ ਹੈ। ਰੋਹਿਤ ਜਦੋਂ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਵੈਸਟ ਇੰਡੀਜ਼ ਖਿਲਾਫ ਸੀਰੀਜ਼ ਦੇ ਚੌਥੇ ਵਨ-ਡੇ 'ਚ ਫਿਲਡਿੰਗ ਕਰ ਰਹੇ ਸਨ, ਉਦੋਂ ਹੀ ਕੁਝ ਅਜਿਹਾ ਹੋਇਆ ਕਿ ਲੋਕ ਹੁਣ ਸ਼ੋਸ਼ਲ ਮੀਡੀਆ 'ਤੇ ਉਨ੍ਹਾਂ ਬਾਰੇ  ਸਨਮਾਨ ਦੇ ਤੌਰ 'ਤੇ ਕਾਫੀ ਕੁਝ ਲਿਖ ਰਹੇ ਹਨ।

ਰੋਹਿਤ ਸ਼ਰਮਾ ਨੇ ਬ੍ਰੇਬੋਰਨ ਸਟੇਡੀਅਮ 'ਚ ਵੈਸਟਇੰਡੀਜ਼ ਖਿਲਾਫ 162 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਅੰਬਾਤੀ ਰਾਇਡੂ (100) ਨੇ ਵੀ ਸੈਂਕੜਾ ਲਗਾਇਆ ਜਿਸ ਦੀ ਬਦੌਲਤ ਭਾਰਤ ਨੇ 5 ਵਿਕਟਾਂ ਨਾਲ 377 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਅਤੇ ਮਹਿਮਾਨ ਵੈਸਟਇੰਡੀਜ਼ ਟੀਮ ਨੂੰ 152 ਦੌੜਾਂ ਨਾਲ ਆਲਆਊਟ ਕਰ 224 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ। ਰੋਹਿਤ ਜਦੋਂ ਬ੍ਰੇਬੋਰਨ ਸਟੇਡੀਅਮ 'ਚ ਫੀਲਡਿੰਗ ਕਰ ਰਹੇ ਸਨ ਕੁਝ ਫੈਨਜ਼ ਨੇ ਉਨ੍ਹਾਂ ਨੂੰ ਦੇਖ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੋਹਿਤ ਨੇ ਜਦੋਂ ਇਹ ਸੁਣਿਆ ਤਾਂ ਉਹ ਪਿੱਛੇ ਮੁੜੇ ਅਤੇ ਆਪਣੀ ਜਰਸੀ 'ਤੇ ਲਿਖੇ ' ਇੰਡੀਆ' ਵੱਲ ਹੱਥ ਲਗਾ ਕੇ ਇਸ਼ਾਰਾ ਕਰਨ ਲੱਗੇ। ਇਸ ਨੂੰ ਦੇਖਦੇ ਹੀ ਉਨ੍ਹਾਂ ਦੇ ਫੈਨਜ਼ ਨੇ 'ਇੰਡੀਆ' ਦਾ ਸ਼ੌਰ ਮਚਾਉਣਾ ਸ਼ੁਰੂ ਕਰ ਦਿੱਤਾ। ਰੋਹਿਤ ਨੇ ਵੀ ਇਸ ਨੂੰ ਦੇਖ ਕੇ ਗਰਦਨ ਹਿਲਾਈ।
 

ਟੀਮ ਇੰਡੀਆ ਦੇ 'ਹਿਟਮੈਨ' ਰੋਹਿਤ ਦੇ ਇਸ ਵੀਡੀਓ ਨੂੰ ਉੱਥੇ ਮੌਜੂਦਾ ਕ੍ਰਿਕਟ ਫੈਨਜ਼ ਨੇ ਆਪਣੇ ਕੈਮਰੇ 'ਚ ਕੈਦ ਕਰ ਲਿਆ। ਹੁਣ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਈਰਲ ਹੋ ਰਿਹਾ ਹੈ। ਵਨ-ਡੇ 'ਚ 3 ਵਾਰ 200 ਤੋਂ ਜ਼ਿਆਦਾ ਦਾ ਨਿੱਜੀ ਸਕੋਰ ਬਣਾਉਣ ਵਾਲੇ ਰੋਹਿਤ ਨੇ ਇਸ ਮੈਚ 'ਚ 137 ਗੇਂਦਾਂ ਦੀ ਆਪਣੀ ਪਾਰੀ 'ਚ 20 ਚੌਕੇ ਅਤੇ 4 ਛੱਕੇ ਲਗਾਏ। ਰੋਹਿਤ ਨੇ ਇਸ ਦੌਰਾਨ ਵਨ-ਡੇ ਕਰੀਅਰ ਦਾ 21 ਵਾਂ ਸੈਂਕੜਾ ਲਗਾਇਆ ਅਤੇ ਭਾਰਤ ਦੀ 224 ਦੌੜਾਂ ਨਾਲ ਵੱਡੀ ਜਿੱਤ 'ਚ ਅਹਿਮ ਭੂਮਿਕਾ ਅਦਾ ਕੀਤੀ । ਉਨ੍ਹਾਂ ਨੇ 7ਵੀਂ ਵਾਰ ਵਨ-ਡੇ 'ਚ 150 ਪਲੱਸ ਦਾ ਸਕੋਰ ਬਣਾਇਆ ਅਤੇ ਆਪਣੇ ਮੌਜੂਦਾ ਰਿਕਾਰਡ ਨੂੰ ਹੋਰ ਮਜ਼ਬੂਤ ਕੀਤਾ।

 


author

suman saroa

Content Editor

Related News