ਰੋਹਿਤ-ਧਵਨ ਦੀ ਜੋੜੀ ਨੇ ਹਾਸਲ ਕੀਤੀ ਖ਼ਾਸ ਉਪਲਬਧੀ, ਸਚਿਨ-ਗਾਂਗੁਲੀ ਦੇ ਖ਼ਾਸ ਕਲੱਬ ’ਚ ਹੋਏ ਸ਼ਾਮਲ
Sunday, Mar 28, 2021 - 04:33 PM (IST)
ਸਪੋਰਟਸ ਡੈਸਕ— ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੀ ਸਟਾਰ ਓਪਨਿੰਗ ਜੋੜੀ ਇਕ ਵਾਰ ਫਿਰ ਤੋਂ ਸੈਂਕੜੇ ਵਾਲੀ ਸਾਂਝੇਦਾਰੀ ਬਣਾਉਣ ’ਚ ਸਫਲ ਰਹੀ। ਇਸ ਤਜਰਬੇਕਾਰ ਭਾਰਤੀ ਜੋੜੀ ਨੇ ਇੰਗਲੈਂਡ ਵਿਰੁੱਧ ਤੀਜੇ ਵਨ-ਡੇ ’ਚ ਪਹਿਲੇ ਵਿਕਟ ਲਈ 103 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ ਤੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਇਸ ਦੌਰਾਨ ਦੋਹਾਂ ਦੀ ਜੋੜੀ ਨੇ ਇਕ ਖ਼ਾਸ ਉਪਲਬਧੀ ਵੀ ਆਪਣੇ ਨਾਂ ਕੀਤੀ।
ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ ਤੋਂ ਬਾਅਦ ਹੁਣ ਯੁਸੂਫ ਪਠਾਨ ਨੂੰ ਵੀ ਹੋਇਆ ਕੋਰੋਨਾ, ਖ਼ੁਦ ਟਵੀਟ ਕਰ ਦਿੱਤੀ ਜਾਣਕਾਰੀ
ਰੋਹਿਤ-ਧਵਨ ਦੀ ਜੋੜੀ ਨੇ ਵਨ-ਡੇ ’ਚ ਇੱਕਠੇ ਮਿਲ ਕੇ 5000 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੇ ਨਾਲ ਉਹ ਇਹ ਉਪਲਬਧੀ ਹਾਸਲ ਕਰਨ ਵਾਲੀ ਭਾਰਤ ਦੀ ਦੂਜੀ ਸਲਾਮੀ ਜੋੜੀ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਕਮਾਲ ਸਿਰਫ਼ ਸਚਿਨ ਤੇਂਦੁਲਕਰ ਤੇ ਸੌਰਵ ਗਾਂਗੁਲ ਦੀ ਮਸ਼ਹੂਰ ਸਲਾਮੀ ਜੋੜੀ ਹੀ ਕਰ ਸਕੀ ਸੀ। ਭਾਰਤੀ ਕ੍ਰਿਕਟ ਦੇ ਇਤਿਹਾਸ ’ਚ ਸਚਿਨ ਤੇ ਗਾਂਗੁਲੀ ਦੀ ਜੋੜੀ ਸਭ ਤੋਂ ਸਫਲ ਸੀ।
ਇਹ ਵੀ ਪੜ੍ਹੋ : ਵੈਸਟਇੰਡੀਜ਼-ਆਸਟਰੇਲੀਆ ਵਰਗਾ ਦਬਦਬਾ ਬਣਾ ਸਕਦੈ ਭਾਰਤ : ਇਆਨ ਚੈਪਲ
ਸਚਿਨ ਤੇ ਗਾਂਗੁਲੀ ਦੀ ਜੋੜੀ ਨੇ ਮਿਲ ਕੇ ਭਾਰਤੀ ਟੀਮ ਲਈ ਕਈ ਮੈਚ ਜੇਤੂ ਸਾਂਝੇਦਾਰੀਆਂ ਕੀਤੀਆਂ ਤੇ 176 ਪਾਰੀਆਂ ’ਚ ਕੁਲ ਮਿਲਾ ਕੇ 8227 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਿਤ ਤੇ ਧਵਨ ਦੀ ਜੋੜੀ ਨੇ 32ਵੀਂ ਵਾਰ 50 ਤੋਂ ਵੱਧ ਦੀ ਸਾਂਝੇਦਾਰੀ ਨਿਭਾਈ ਤੇ ਸਭ ਤੋਂ ਜ਼ਿਆਦਾ ਵਾਰ ਇੰਨੀਆਂ ਦੌੜਾਂ ਦੀ ਸਾਂਝੇਦਾਰੀ ਕਰਨ ਦੇ ਮਾਮਲੇ ’ਚ ਡੇਵਿਡ ਬੂਨ ਤੇ ਜਿਓਫ਼ ਮਾਰਸ਼ ਦੀ ਆਸਟਰੇਲੀਆਈ ਜੋੜੀ ਦੀ ਬਰਾਬਰੀ ਕਰ ਲਈ ਹੈ। ਹਾਲਾਂਕਿ ਇਸ ਮਾਮਲੇ ’ਚ ਐਡਮ ਗਿਲਕ੍ਰਿਸਟ ਤੇ ਮੈਥਿਊ ਦੀ ਜੋੜੀ 45 ਵਾਰ ਇਹ ਕਾਰਨਾਮਾ ਕਰ ਚੁੱਕੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।