ਇਸ ਟੈਨਿਸ ਖਿਡਾਰੀ ਦਾ ਮੈਚ ਦੇਖਣ ਪਹੁੰਚੇ ਰੋਹਿਤ ਸ਼ਰਮਾ ਅਤੇ ਦਿਨੇਸ਼ ਕਾਰਤਿਕ
Friday, Jan 18, 2019 - 12:46 PM (IST)

ਮੈਲਬੋਰਨ— ਭਾਰਤੀ ਵਨ ਡੇ ਉਪ ਕਪਤਾਨ ਰੋਹਿਤ ਸ਼ਰਮਾ ਅਤੇ ਦਿਨੇਸ਼ ਕਾਰਤਿਕ ਨੇ ਮੈਲਬੋਰਨ 'ਚ ਆਸਟਰੇਲੀਆ ਖਿਲਾਫ ਤੀਜੇ ਵਨ ਡੇ ਤੋਂ ਪਹਿਲਾਂ ਫੁਰਸਤ ਦਾ ਲਾਹਾ ਲੈਂਦੇ ਹੋਏ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ 'ਚ ਸਪੇਨ ਦੇ ਦਿੱਗਜ ਖਿਡਾਰੀ ਰਾਫੇਲ ਨਡਾਲ ਦਾ ਮੈਚ ਦੇਖਿਆ।
ਰੋਹਿਤ ਅਤੇ ਕਾਰਤਿਕ ਦੇ ਨਾਲ ਨਡਾਲ ਦਾ ਮੈਚ ਦੇਖਣ ਹਰਫਨਮੌਲਾ ਵਿਜੇ ਸ਼ੰਕਰ ਵੀ ਪਹੁੰਚੇ। ਸਾਲ ਦੇ ਪਹਿਲੇ ਗ੍ਰੈਂਡ ਸਲੈਮ ਟੂਰਨਾਮੈਂਟ ਨੂੰ ਦੇਖਣ ਪਹੁੰਚੇ ਰੋਹਿਤ ਨੇ ਇਸ ਪਲ ਨੂੰ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ 'ਚ ਰੋਹਿਤ ਅਤੇ ਕਾਰਤਿਕ ਆਸਟਰੇਲੀਅਨ ਓਪਨ ਦੀ ਦਰਸ਼ਕਾਂ ਦੀ ਗੈਲਰੀ 'ਚ ਨਜ਼ਰ ਆਏ ਹਨ।