ਹੈਮਸਟ੍ਰਿੰਗ ਇੰਜੁਰੀ ਤੋਂ ਬਾਅਦ ਸਰੀਰ ਨੂੰ ਕਾਫ਼ੀ ਦੇਖਭਾਲ ਦੀ ਜ਼ਰੂਰਤ

Tuesday, Apr 13, 2021 - 05:18 PM (IST)

ਹੈਮਸਟ੍ਰਿੰਗ ਇੰਜੁਰੀ ਤੋਂ ਬਾਅਦ ਸਰੀਰ ਨੂੰ ਕਾਫ਼ੀ ਦੇਖਭਾਲ ਦੀ ਜ਼ਰੂਰਤ

ਚੇਨਈ— ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਪਿਛਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੌਰਾਨ ਲੱਗੀ ਹੈਮਸਟ੍ਰਿੰਗ ਸੱਟ ਦੇ ਬਾਅਦ ਉਨ੍ਹਾਂ ਦੇ ਸਰੀਰ ਨੂੰ ਕਾਫ਼ੀ ਦੇਖਭਾਲ ਦੀ ਜ਼ਰੂਰਤ ਹੈ ਤਾਂ ਜੋ ਉਹ ਪੂਰੀ ਤਰ੍ਹਾਂ ਫ਼ਿੱਟ ਰਹਿਣ। ਰੋਹਿਤ ਪਿਛਲੇ ਸਾਲ ਆਈ. ਪੀ. ਐੱਲ. ਦੇ ਕੁਝ ਮੈਚਾਂ ਤੇ ਆਸਟਰੇਲੀਆਈ ਦੌਰੇ ਦੇ ਸ਼ੁਰੂਆਤੀ ਹਿੱਸੇ ਤੋਂ ਬਾਹਰ ਰਹੇ ਸਨ।

ਉਨ੍ਹਾਂ ਕਿਹਾ ਕਿ ਪਿਛਲੇ ਚਾਰ ਮਹੀਨੇ ਤੋਂ ਇਹੋ ਹੋ ਰਿਹਾ ਹੈ। ਮੈਂ ਪਿਛਲੇ ਆਈ. ਪੀ. ਐੱਲ.’ਚ ਸੱਟ ਦਾ ਸ਼ਿਕਾਰ ਹੋਇਆ ਸੀ ਲਿਹਾਜ਼ਾ ਆਪਣੇ ਸਰੀਰ ਦੇ ਹੇਠਲੇ ਹਿੱਸੇ ਦੀ ਕਾਫ਼ੀ ਦੇਖਭਾਲ ਦੀ ਜ਼ਰੂਰਤ ਹੈ।’’ ਪਹਿਲੇ ਮੈਚ ’ਚ ਮੁੰਬਈ ਇੰਡੀਅਨਜ਼ ਦੀ ਹਾਰ ਦੇ ਬਾਅਦ ਖਿਡਾਰੀਆਂ ਵੱਲੋਂ ਕੀਤੀ ਜਾ ਰਹੀ ਮਿਹਨਤ ਦੇ ਬਾਰੇ ’ਚ ਰੋਹਿਤ ਨੇ ਕਿਹਾ, ‘‘ਸਾਨੂੰ ਇਸ ’ਤੇ ਮਾਣ ਹੈ। ਅਸੀਂ ਫ਼ਿੱਟਨੈਸ ’ਤੇ ਕਾਫ਼ੀ ਮਿਹਨਤ ਕਰ ਰਹੇ ਹਾਂ। ਭਾਵੇਂ ਮੈਚ ਹਾਰੀਏ ਜਾਂ ਜਿੱਤੀਏ ਪਰ ਤਿਆਰੀ ਅਹਿਮ ਹੈ।


author

Tarsem Singh

Content Editor

Related News