WC ਤੋਂ ਭਾਰਤ ਦੇ ਬਾਹਰ ਹੋਣ ਤੋਂ ਬਾਅਦ ਰੋਹਿਤ ਨੂੰ ਵਨ-ਡੇ ਅਤੇ ਟੀ-20 ਕਪਤਾਨ ਬਣਾਉਣ ਦੀ ਮੰਗ ਉਠੀ
Saturday, Jul 13, 2019 - 05:25 PM (IST)
ਸਪੋਰਟਸ ਡੈਸਕ— ਆਈ.ਸੀ.ਸੀ. ਵਰਲਡ ਕੱਪ 2019 ਤੋਂ ਭਾਰਤ ਦੇ ਬਾਹਰ ਹੋਣ ਦੇ ਬਾਅਦ ਸਾਬਕਾ ਭਾਰਤੀ ਟੈਸਟ ਬੱਲੇਬਾਜ਼ ਵਸੀਮ ਜਾਫਰ ਦਾ ਮੰਨਣਾ ਹੈ ਕਿ ਰੋਹਿਤ ਸ਼ਰਮਾ ਨੂੰ ਹੁਣ ਵਨ-ਡੇ ਅਤੇ ਟੀ-20 ਟੀਮ ਦੀ ਕਪਤਾਨੀ ਸੌਂਪੀ ਜਾਣੀ ਚਾਹੀਦੀ ਹੈ। ਜਾਫਰ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਕਿਹਾ, ''ਇਹੋ ਸਹੀ ਸਮਾਂ ਹੈ ਕਿ ਰੋਹਿਤ ਸ਼ਰਮਾ ਨੂੰ ਹੁਣ ਵਨ-ਡੇ ਅਤੇ ਟੀ-20 ਟੀਮ ਦੀ ਕਪਤਾਨੀ ਸੌਂਪੀ ਜਾਵੇ? ਉਨ੍ਹਾਂ ਅੱਗੇ ਲਿਖਿਆ, ''ਮੈਂ ਚਾਹਾਂਗਾ ਕਿ ਉਹ 2023 ਵਰਲਡ ਕੱਪ 'ਚ ਭਾਰਤ ਦੀ ਕਪਤਾਨੀ ਕਰਨ।''
ਭਾਰਤ ਨੂੰ ਆਈ.ਸੀ.ਸੀ. ਵਰਲਡ ਕੱਪ-2019 ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਦੇ ਹੱਥੋਂ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਟੀਮ ਟੂਰਨਾਮੈਂਟ 'ਚੋਂ ਬਾਹਰ ਹੋ ਗਈ। ਭਾਰਤ ਦੇ ਵਰਲਡ ਕੱਪ 'ਚੋਂ ਬਾਹਰ ਹੋਣ ਦੇ ਬਾਅਦ ਪ੍ਰਸ਼ੰਸਕ ਵੀ ਕਾਫੀ ਨਿਰਾਸ਼ ਹਨ ਅਤੇ ਉਹ ਚਾਹੁੰਦੇ ਹਨ ਕਿ ਰੋਹਿਤ ਨੂੰ ਵਨ-ਡੇ ਟੀਮ ਦੀ ਕਪਤਾਨੀ ਮਿਲਣੀ ਚਾਹੀਦੀ ਹੈ।
Related News
ਰਾਜਾ ਵੜਿੰਗ ਨੇ ਸੰਸਦ ''ਚ ਚੁੱਕਿਆ ਪੰਜਾਬ ਦੇ ਕਿਸਾਨਾਂ ਦਾ ਮੁੱਦਾ ! ਕੇਂਦਰ ਤੋਂ ਕੀਤੀ 50,000 ਕਰੋੜ ਦੇ ਪੈਕੇਜ ਦੀ ਮੰਗ
