Ind vs Aus : 2 ਛੱਕੇ ਲਾਉਂਦਿਆਂ ਹੀ ਰੋਹਿਤ ਬਣਨਗੇ ਟੀ-20 ਦੇ 'ਸਿਕਸਰ ਕਿੰਗ'

02/23/2019 4:02:32 PM

ਨਵੀਂ ਦਿੱਲੀ : ਭਾਰਤ ਅਤੇ ਆਸਟਰੇਲੀਆ ਵਿਚਾਲੇ ਐਤਵਾਰ ਤੋਂ ਵਿਸ਼ਾਖਾਪਟਨਮ ਵਿਚ 2 ਟੀ-20 ਮੈਚਾਂ ਦੀ ਸੀਰੀਜ਼ ਦਾ ਆਗਾਜ਼ ਹੋਣ ਜਾ ਰਿਹਾ ਹੈ। ਸੀਰੀਜ਼ ਵਿਚ ਭਾਰਤੀ ਟੀਮ ਦਾ ਪਲੜਾ ਭਾਰੀ ਦਿਸ ਰਿਹਾ ਹੈ। ਨਿਊਜ਼ੀਲੈਂਡ ਖਿਲਾਫ ਭਾਰਤ ਨੂੰ ਭਾਂਵੇ ਹੀ ਪਿਛਲੇ ਟੀ-20 ਸੀਰੀਜ਼ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ ਪਰ ਇਸ ਸੀਰੀਜ਼ ਦੌਰਾਨ ਉਹ ਫੇਵਰੇਟ ਬਣੀ ਹੋਈ ਹੈ। ਆਸਟਰੇਲੀਆ ਖਿਲਾਫ ਪਹਿਲੇ ਟੀ-20 ਮੈਚ ਵਿਚ ਭਾਰਤੀ ਟੀ-20 ਟੀਮ ਟੀਮ ਦੇ ਉਪ-ਕਪਤਾਨ ਰੋਹਿਤ ਸ਼ਰਮਾ ਦੇ ਪ੍ਰਦਰਸ਼ਨ 'ਤੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਹੋਣਗੀਆਂ। ਰੋਹਿਤ ਦੇ ਕੋਲ ਪਹਿਲੇ ਹੀ ਮੈਚ ਵਿਚ ਇਕ ਵੱਡਾ ਰਿਕਾਰਡ ਆਪਣੇ ਨਾਂ ਕਰਨ ਦਾ ਮੌਕਾ ਹੋਵੇਗਾ। ਨਿਊਜ਼ੀਲੈਂਡ ਦੌਰੇ 'ਤੇ ਟੀ-20 ਸੀਰੀਜ਼ ਵਿਚ ਰੋਹਿਤ ਸ਼ਰਮਾ ਦੇ ਬੱਲੇ ਤੋਂ ਇਕ ਅਰਧ ਸੈਂਕੜਾ ਨਿਕਲਿਆ ਸੀ। ਰੋਹਿਤ ਨੇ 3 ਮੈਚਾਂ ਦੀ ਟੀ-20 ਸੀਰੀਜ਼ ਵਿਚ 50 ਅਤੇ 38 ਦੌੜਾਂ ਦੀਆਂ ਛੋਟੀਆਂ ਪਾਰੀਆਂ ਖੇਡੀਆਂ ਸੀ। ਰੋਹਿਤ ਸ਼ਰਮਾ ਨੇ ਆਪਣੇ ਟੀ-20 ਕਰੀਅਰ ਦੌਰਾਨ ਹੁਣ ਤੱਕ ਕੁਲ 102 ਛੱਕੇ ਲਾਏ ਹਨ। ਆਸਟਰੇਲੀਆ ਖਿਲਾਫ ਜੇਕਰ ਉਹ 2 ਛੱਕੇ ਮਾਰ ਲੈਂਦੇ ਹਨ ਤਾਂ ਉਹ ਇਕ ਨਵਾਂ ਇਤਿਹਾਸ ਬਣਾ ਲੈਣਗੇ।

PunjabKesari

ਦਰਅਸਲ 2 ਛੱਕੇ ਹੋਰ ਲਾਉਂਦਿਆਂ ਹੀ ਰੋਹਿਤ ਸ਼ਰਮਾ ਟੀ-20 ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਵੱਧ ਛੱਕੇ ਲਾਉਣ ਵਾਲੇ ਬੱਲੇਬਾਜ਼ ਬਣ ਜਾਣਗੇ। ਰੋਹਿਤ ਤੋਂ ਅੱਗੇ ਇਸ ਸਮੇਂ ਕ੍ਰਿਸ ਗੇਲ ਅਤੇ ਮਾਰਟਿਨ ਗੁਪਟਿਲ ਹਨ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਦੇ ਨਾਂ 103-103 ਛੱਕਿਆਂ ਦਾ ਰਿਕਾਰਡ ਦਰਜ ਹੈ। ਰੋਹਿਤ ਸ਼ਰਮਾ ਦੇ ਪਿੱਛੇ ਨਿਊਜ਼ੀਲੈਂਡ ਦੇ ਹੀ ਧਾਕੜ ਸਲਾਮੀ ਬੱਲੇਬਾਜ਼ ਕੌਲਿਨ ਮੁਨਰੋ ਦਾ ਨਾਂ ਹੈ। ਮੁਨਰੋ ਨੇ ਹੁਣ ਤੱਕ ਕੁਲ 92 ਛੱਕੇ ਲਾਏ ਹਨ ਅਤੇ ਉਹ ਮੌਜੂਦਾ ਸਮੇਂ ਵਿਚ ਰੋਹਿਤ ਤੋਂ 10 ਛੱਕੇ ਪਿੱਛੇ ਹਨ।

PunjabKesari

ਰੋਹਿਤ ਜੇਕਰ ਆਸਟਰੇਲੀਆ ਖਿਲਾਫ ਇਹ ਰਿਕਾਰਡ ਬਣਾਉਣ 'ਚ ਸਫਲ ਹੋ ਜਾਂਦੇ ਹਨ ਤਾਂ ਉਹ ਟੀ-20 ਕ੍ਰਿਕਟ ਦੇ ਨਵੇਂ ਸਿਕਸਰ ਕਿੰਗ ਬਣ ਜਾਣਦੇ। ਭਾਰਤ ਲਈ ਟੀ-20 ਅਤੇ ਵਨ ਡੇ ਮੈਚਾਂ ਵਿਚ ਓਪਨਿੰਗ ਕਰਨ ਵਾਲੇ ਰੋਹਿਤ ਸ਼ਰਮਾ ਆਪਣੀ ਧਮਾਕੇਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਆਸਟਰੇਲੀਆ ਸੀਰੀਜ਼ ਤੋਂ ਬਾਅਦ ਰੋਹਿਤ ਸ਼ਰਮਾ ਇਕ ਵਾਰ ਫਿਰ ਇਸ ਸੀਜ਼ਨ ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਸ ਦੀ ਕਪਤਾਨੀ ਕਰਦੇ ਦਿਸਣਗੇ।


Related News