ਰੋਹਿਤ ਵਨ ਡੇ ਸੀਰੀਜ਼ ਤੋਂ ਬਾਹਰ, ਰਾਹੁਲ ਕਪਤਾਨ ਤਾਂ ਬੁਮਰਾਹ ਉਪ ਕਪਤਾਨ ਬਣੇ
Friday, Dec 31, 2021 - 10:30 PM (IST)
ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਜੇ ਵੀ ਫਿੱਟ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਬੀ. ਸੀ. ਸੀ. ਆਈ ਦੇ ਚੋਣਕਾਰਾਂ ਨੇ ਦੱਖਣੀ ਅਫਰੀਕਾ ਵਿਚ ਹੋਣ ਵਾਲੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 'ਚ ਨਹੀਂ ਚੁਣਿਆ। ਹਾਲਾਂਕਿ ਰੋਹਿਤ ਦੀ ਮੁੱਢਲੀ ਰਿਪੋਰਟ ਸਹੀ ਸੀ ਪਰ ਉਹ ਫਾਈਨਲ ਰਿਪੋਰਟ ਪਾਸ ਨਹੀਂ ਕਰ ਸਕੇ। ਉਸਦੀ ਜਗ੍ਹਾ ਹੁਣ ਕੇ. ਐੱਲ. ਰਾਹੁਲ ਨੂੰ ਵਨ ਡੇ ਟੀਮ ਦੀ ਕਪਤਾਨੀ ਮਿਲਣ ਦੀ ਪੂਰੀ ਉਮੀਦ ਹੈ। ਭਾਰਤੀ ਟੀਮ ਨੇ ਦੱਖਣੀ ਅਫਰੀਕਾ 'ਚ 19 ਜਨਵਰੀ ਤੋਂ ਵਨ ਡੇ ਸੀਰੀਜ਼ ਦੀ ਸ਼ੁਰੂਆਤ ਕਰਨੀ ਹੈ। ਪਹਿਲਾ ਤੇ ਦੂਜਾ ਵਨ ਡੇ 19 ਤੇ 21 ਜਨਵਰੀ ਨੂੰ ਪਰਲ ਦੇ ਮੈਦਾਨ 'ਤੇ ਖੇਡਿਆ ਜਾਵੇਗਾ। ਜਦਕਿ ਆਖਰੀ ਵਨ ਡੇ ਕੇਪਟਾਊਨ ਦੇ ਮੈਦਾਨ 'ਤੇ 23 ਜਨਵਰੀ ਨੂੰ।
ਇਹ ਖ਼ਬਰ ਪੜ੍ਹੋ- ਰੂਟ, ਵਿਲੀਅਮਸਨ, ਰਿਜ਼ਵਾਨ, ਅਫਰੀਦੀ ICC ਸਰਵਸ੍ਰੇਸ਼ਠ ਪੁਰਸ਼ ਕ੍ਰਿਕਟਰ ਦੇ ਪੁਰਸਕਾਰ ਦੀ ਦੌੜ 'ਚ
ਵਨ ਡੇ ਸੀਰੀਜ਼ ਦੇ ਲਈ ਭਾਰਤੀ ਟੀਮ-
ਕੇ. ਐੱਲ. ਰਾਹੁਲ (ਕਪਤਾਨ), ਸ਼ਿਖਰ ਧਵਨ, ਰਿਤੂਰਾਜ ਗਾਇਕਵਾੜ, ਵਿਰਾਟ ਕੋਹਲੀ, ਸੂਰਯ ਕੁਮਾਰ ਯਾਦਵ, ਸ਼੍ਰੇਅਸ ਅਈਅਰ, ਵੈਂਕਟੇਸ਼ ਅਈਅਰ, ਰਿਸ਼ਭ ਪੰਤ (ਵਿਕਟਕੀਪਰ) ਈਸ਼ਾਨ ਕਿਸ਼ਨ (ਵਿਕਟਕੀਪਰ), ਯੁਜੀ ਚਾਹਲ, ਆਰ ਅਸ਼ਵਿਨ, ਡਬਲਯੂ ਸੁੰਦਰ, ਜਸਪ੍ਰੀਤ ਬੁਮਰਾਹ (ਉਪ-ਕਪਤਾਨ), ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਪ੍ਰਸਿੱਧ ਕ੍ਰਿਸ਼ਨਾ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ।
ਇਹ ਖ਼ਬਰ ਪੜ੍ਹੋ- ਰੀਓ 2016 ਤੋਂ ਟੋਕੀਓ 2020 ਤੱਕ ਅਸੀਂ ਕਾਫੀ ਸੁਧਾਰ ਕੀਤਾ : ਰਾਣੀ ਰਾਮਪਾਲ
ਵਨ ਡੇ ਕਪਤਾਨੀ ਦਾ ਇੰਤਜ਼ਾਰ ਕਰਨਗੇ ਰੋਹਿਤ ਸ਼ਰਮਾ
ਰੋਹਿਤ ਸ਼ਰਮਾ ਨੂੰ ਵਨ ਡੇ ਦਾ ਮੌਜੂਦਾ ਕਪਤਾਨ ਬਣਾਉਣ ਤੋਂ ਬਾਅਦ ਦੱਖਣੀ ਅਫਰੀਕਾ ਦੇ ਵਿਰੁੱਧ ਪਹਿਲੀ ਸੀਰੀਜ਼ ਖੇਡਣੀ ਸੀ। ਇਸ ਦੇ ਚੱਲਦੇ ਰਾਸ਼ਟਰੀ ਕ੍ਰਿਕਟ ਅਕਾਦਮੀ ਵਿਚ ਰੋਹਿਤ ਲੰਬੇ ਸਮੇਂ ਤੋਂ ਖੂਬ ਮਿਹਨਤ ਵੀ ਕਰ ਰਹੇ ਸਨ। ਪਹਿਲਾਂ ਰਿਪੋਰਟ ਸੀ ਕਿ ਉਨ੍ਹਾਂ ਨੇ ਪ੍ਰਾਥਮਿਕ ਫਿੱਟਨੈਸ ਟੈਸਟ ਪਾਸ ਕਰ ਲਿਆ ਹੈ ਪਰ ਫਾਈਨਲ ਟੈਸਟ ਵਿਚ ਉਹ ਪਾਸ ਨਹੀਂ ਹੋ ਸਕੇ, ਜਿਸ ਕਾਰਨ ਉਸਦੀ ਬਤੌਰ ਕਪਤਾਨ ਮੈਦਾਨ ਵਿਚ ਉਤਰਨ ਦੀ ਇੱਛਾ ਥੋੜੀ ਹੋਰ ਅਗੇ ਹੋ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।