ਰੋਹਿਤ ਨੇ KKR ਦੇ ਵਿਰੁੱਧ ਬਣਾਇਆ ਵੱਡਾ ਰਿਕਾਰਡ, ਅਜਿਹੇ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼

Thursday, Sep 23, 2021 - 10:20 PM (IST)

ਆਬੂ ਧਾਬੀ- ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਟਾਸ ਹਾਰ ਕੇ ਮੁੰਬਈ ਇੰਡੀਅਨਜ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਦੇ ਲਈ ਆਈ। ਮੁੰਬਈ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਕਵਿੰਟਨ ਡੀ ਕਾਕ ਨੇ ਪਾਵਰ ਪਲੇਅ ਦਾ ਫਾਇਦਾ ਚੁੱਕਿਆ ਤੇ ਕੋਲਕਾਤਾ ਦੇ ਗੇਂਦਬਾਜ਼ਾਂ ਦੀ ਖੂਬ ਕਲਾਸ ਲਗਾਈ। ਰੋਹਿਤ ਸ਼ਰਮਾ ਕੋਲਕਾਤਾ ਦੇ ਵਿਰੁੱਧ 33 ਦੌੜਾਂ ਬਣਾ ਕੇ ਆਊਟ ਹੋਏ ਪਰ ਆਊਟ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਨਾਂ ਇਕ ਰਿਕਾਰਡ ਬਣਾ ਲਿਆ ਹੈ। ਰੋਹਿਤ ਸ਼ਰਮਾ ਆਈ. ਪੀ. ਐੱਲ. ਵਿਚ ਇਕ ਟੀਮ ਦੇ ਵਿਰੁੱਧ ਇਕ ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ।

ਇਹ ਖ਼ਬਰ ਪੜ੍ਹੋ- ਲੈਅ 'ਚ ਚੱਲ ਰਹੀ ਆਸਟਰੇਲੀਆਈ ਬੱਲੇਬਾਜ਼ ਦੇ ਲੱਗੀ ਸੱਟ, ਭਾਰਤ ਵਿਰੁੱਧ ਖੇਡਣਾ ਸ਼ੱਕੀ

PunjabKesari
ਰੋਹਿਤ ਸ਼ਰਮਾ ਦਾ ਬੱਲਾ ਕੋਲਕਾਤਾ ਦੇ ਵਿਰੁੱਧ ਖੂਬ ਚੱਲਦਾ ਹੈ। ਇਹੀ ਕਾਰਨ ਹੈ ਕਿ ਜਦੋ ਵੀ ਮੁੰਬਈ ਤੇ ਕੋਲਾਕਾਤਾ ਦੇ ਵਿਚਾਲੇ ਮੈਚ ਹੁੰਦਾ ਹੈ ਤਾਂ ਸਾਰਿਆਂ ਦੀਆਂ ਨਜ਼ਰਾਂ ਰੋਹਿਤ ਸ਼ਰਮਾਂ 'ਤੇ ਹੁੰਦੀਆਂ ਹਨ। ਰੋਹਿਤ ਨੇ ਕੋਲਕਾਤਾ ਦੇ ਵਿਰੁੱਧ ਆਈ. ਪੀ. ਐੱਲ. 'ਚ ਆਪਣੀਆਂ ਇਕ ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ ਅਤੇ ਉਹ ਆਈ. ਪੀ. ਐੱਲ. ਵਿਚ ਕਿਸੇ ਵੀ ਇਕ ਟੀਮ ਦੇ ਵਿਰੁੱਧ ਸਭ ਤੋਂ ਜ਼ਿਆਦਾ ਦੌੜਾ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਆਈ. ਪੀ. ਐੱਲ. ਵਿਚ ਰੋਹਿਤ ਸ਼ਰਮਾ ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਕਿਸੇ ਵੀ ਟੀਮ ਦੇ ਵਿਰੁੱਧ ਇਕ ਹਜ਼ਾਰ ਦੌੜਾਂ ਨਹੀਂ ਬਣਾ ਸਕਿਆ ਹੈ। ਦੇਖੋ ਰਿਕਾਰਡ-

ਇਹ ਖ਼ਬਰ ਪੜ੍ਹੋ- ਜੂਨੀਅਰ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਓਡੀਸ਼ਾ : ਪਟਨਾਇਕ

PunjabKesari
ਆਈ. ਪੀ. ਐੱਲ. ਵਿਚ ਇਕ ਟੀਮ ਦੇ ਵਿਰੁੱਧ ਸਭ ਤੋਂ ਜ਼ਿਆਦਾ ਦੌੜਾਂ
1000+ - ਰੋਹਿਤ ਸ਼ਰਮਾ ਬਨਾਮ ਕੇ. ਕੇ. ਆਰ*
 943 - ਵਾਰਨਰ ਬਨਾਮ ਪੰਜਾਬ ਕਿੰਗਜ਼
 915 - ਵਾਰਨਰ ਬਨਾਮ ਕੇ. ਕੇ. ਆਰ
 909 - ਵਿਰਾਟ ਬਨਾਮ ਦਿੱਲੀ ਕੈਪੀਟਲਸ
 895 - ਵਿਰਾਟ ਬਨਾਮ ਚੇਨਈ ਸੁਪਰ ਕਿੰਗਜ਼

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News