ਹਿੱਟਮੈਨ ਰੋਹਿਤ ਭਾਰਤ ਵਿਚ ਬਣੇ ਲਾ ਲਿਗਾ ਦੇ ਪਹਿਲੇ ਬ੍ਰਾਂਡ ਅੰਬੈਸਡਰ

12/12/2019 4:16:48 PM

ਮੁੰਬਈ : ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਭਾਰਤ ਵਿਚ ਵੱਕਾਰੀ ਲਾ ਲਿਗਾ ਫੁੱਟਬਾਲ ਲੀਗ ਦੇ ਪਹਿਲੇ ਗੈਰ ਫੁੱਟਬਾਲ ਖਿਡਾਰੀ ਬ੍ਰਾਂਡ ਅੰਬੈਸਡਰ ਨਿਯੁਕਤ ਕੀਤੇ ਗਏ ਹਨ। ਲਾ ਲਿਗਾ ਕਲੱਬ ਲਈ ਇਹ ਪਹਿਲਾ ਮੌਕਾ ਹੈ ਜਦੋਂ ਵਿਸ਼ਵ ਪੱਧਰ 'ਤੇ ਉਸ ਨੇ ਆਪਣੇ ਬ੍ਰਾਂਡ ਅੰਬੈਸਡਰ ਫੁੱਟਬਾਲ ਦੇ ਖੇਤਰ 'ਚੋਂ ਬਾਹਰ ਦਾ ਲਿਆ ਹੈ। ਰੋਹਿਤ ਭਾਰਤ ਵਿਚ ਇਸ ਲੀਗ ਦਾ ਚਿਹਰਾ ਹੋਣਗੇ।

PunjabKesari

ਦੁਨੀਆ ਦੇ ਚੋਟੀ ਫੁੱਟਬਾਲ ਕਲੱਬ ਸਪੇਨ ਦੇ ਲਾ ਲਿਗਾ ਨੇ ਭਾਰਤੀ ਟੀਮ ਦੇ ਸਟਾਰ ਓਪਨਰ ਰੋਹਿਤ ਦੇ ਨਾਲ ਹੱਥ ਮਿਲਾਇਆ। ਉਹ ਕਲੱਬ ਦੇ ਇਤਿਹਾਸ ਵਿਚ ਪਹਿਲੇ ਗੈਰ ਫੁੱਟਬਾਲਰ ਹਨ ਜਿਸ ਨੂੰ ਬ੍ਰਾਂਡ ਅੰਬੈਸਡਰ ਚੁਣਿਆ ਗਿਆ ਹੈ। ਸਾਲ 2017 ਤੋਂ ਹੀ ਭਾਰਤ ਵਿਚ ਲਾ ਲਿਗਾ ਨੇ ਵਿਸਥਾਰ ਲਈ ਕਈ ਕਦਮ ਚੁੱਕੇ ਹਨ। ਉੱਥੇ ਹੀ ਰੋਹਿਤ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਹਨ। ਉਹ ਆਈ. ਸੀ. ਸੀ. ਵਿਸ਼ਵ ਰੈਂਕਿੰਗ ਵਿਚ ਦੂਜੇ ਨੰਬਰ ਦੇ ਬੱਲੇਬਾਜ਼ ਹਨ, ਜਿਸ ਦੇ ਨਾਂ ਵਨ ਡੇ ਕੌਮਾਂਤਰੀ ਕ੍ਰਿਕਟ ਵਿਚ 3 ਦੋਹਰੇ ਸੈਂਕੜਿਆਂ ਦੀ ਉਪਲੱਬਧੀ ਦਰਜ ਹੈ। ਰੋਹਿਤ ਨੇ ਲਾ ਲਿਗਾ ਵਰਗੇ ਵੱਕਾਰੀ ਕਲੱਬ ਨਾਲ ਜੁੜਨ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, ''ਭਾਰਤ ਵਿਚ ਫੁੱਟਬਾਲ ਨੂੰ ਲੈ ਕੇ ਲੋਕਾਂ ਦਾ ਜਨੂੰਨ ਬਹੁਤ ਵਧਿਆ ਹੈ ਅਤੇ ਇਹ ਦੇਖਣਾ ਦਿਲਚਸਪ ਹੈ ਕਿ ਇਹ ਖੇਡ ਹੁਣ ਦੂਜੇ ਦਰਜੇ 'ਤੇ ਨਹੀਂ ਹੈ। ਮੈਂ ਲਾ ਲਿਗਾ ਨਾਲ ਜੁੜ ਕੇ ਬਹੁਤ ਖੁਸ਼ ਹਾਂ। ਇਹ ਦੇਖਣਾ ਚੰਗਾ ਹੈ ਕਿ ਸਪੈਨਿਸ਼ ਕਲੱਬ ਨੇ ਭਾਰਤੀ ਫੁੱਟਬਾਲ ਵਿਚ ਦਿਲਚਸਪੀ ਦਿਖਾਈ ਹੈ ਅਤੇ ਜ਼ਮੀਨੀ ਪੱਧਰ 'ਤੇ ਕਈ ਪ੍ਰੋਗਰਾਮ ਸ਼ੁਰੂ ਕੀਤੇ ਹਨ। ਮੈਂ ਭਾਰਤ ਵਿਚ ਫੁੱਟਬਾਲ ਨੂੰ ਪ੍ਰਸਿੱਧ ਖੇਡ ਬਣਾਉਣ ਲਈ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰਾਂਗਾ।''

PunjabKesari


Related News