ਵਿਰਾਟ ਕੋਹਲੀ ਦੀ ਜਗ੍ਹਾ ਕਪਤਾਨੀ ਸੰਭਾਲਣ ਦੇ ਲਈ ਤਿਆਰ ਹਨ ਰੋਹਿਤ ਸ਼ਰਮਾ

Tuesday, Nov 09, 2021 - 08:58 PM (IST)

ਵਿਰਾਟ ਕੋਹਲੀ ਦੀ ਜਗ੍ਹਾ ਕਪਤਾਨੀ ਸੰਭਾਲਣ ਦੇ ਲਈ ਤਿਆਰ ਹਨ ਰੋਹਿਤ ਸ਼ਰਮਾ

ਨਵੀਂ ਦਿੱਲੀ- ਭਾਰਤੀ ਟੀਮ ਦੇ ਚੋਣਕਾਰਾਂ ਨੇ ਨਵੇਂ ਕੋਚ ਰਾਹੁਲ ਦ੍ਰਾਵਿੜ ਦੇ ਨਾਲ ਟੀ-20 ਅੰਤਰਰਾਸ਼ਟਰੀ ਟੀਮ ਦੇ ਨਵੇਂ ਕਪਤਾਨ ਨੂੰ ਲੈ ਕੇ ਕੋਈ ਚਰਚਾ ਨਹੀਂ ਕੀਤੀ ਹੈ ਪਰ ਮੌਜੂਦਾ ਕੋਚ ਰਵੀ ਸ਼ਾਸਤਰੀ ਤੇ ਕਪਤਾਨ ਵਿਰਾਟ ਕੋਹਲੀ ਨੇ ਇਸ ਅਹੁਦੇ ਦੇ ਲਈ ਰੋਹਿਤ ਸ਼ਰਮਾ ਦਾ ਸਮਰਥਨ ਕੀਤਾ ਹੈ। ਕੋਹਲੀ ਨੇ ਸਤੰਬਰ ਵਿਚ ਹੀ ਐਲਾਨ ਕੀਤਾ ਸੀ ਕਿ ਟੀ-20 ਵਿਸ਼ਵ ਕੱਪ 2021 ਤੋਂ ਬਾਅਦ ਉਹ ਟੀ-20 ਅੰਤਰਰਾਸ਼ਟਰੀ ਟੀਮ ਦੀ ਕਪਤਾਨੀ ਤੋਂ ਹਟ ਜਾਣਗੇ। ਮੁੱਖ ਕੋਚ ਰਵੀ ਸ਼ਾਸਤਰੀ, ਗੇਂਦਬਾਜ਼ੀ ਕੋਚ ਭਰਤ ਅਰੁਣ ਤੇ ਫੀਲਡਿੰਗ ਕੋਚ ਆਰ ਸ਼੍ਰੀਧਰ ਦੇ ਕਾਰਜਕਾਲ ਦੇ ਖਤਮ ਦੇ ਨਾਲ ਹੀ ਟੀਮ ਨੂੰ ਬਦਲਾਅ ਦੇ ਇਕ ਦੌਰ 'ਚੋਂ ਲੰਘਣਾ ਹੋਵੇਗਾ। ਨਾਮੀਬੀਆ ਦੇ ਵਿਰੁੱਧ ਭਾਰਤ ਦੇ ਆਖਰੀ ਮੈਚ ਦੇ ਟਾਸ ਤੋਂ ਬਾਅਦ ਕੋਹਲੀ ਨੇ ਕਿਹਾ ਕਿ ਭਾਰਤ ਦੀ ਕਪਤਾਨੀ ਕਰਨ ਦਾ ਮੌਕਾ 'ਇਕ ਸਨਮਾਨ ਦੀ ਤਰ੍ਹਾ' ਹੈ। ਨਾਲ ਹੀ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਰੋਹਿਤ ਉਸਦੇ ਉੱਤਰਾਧਿਕਾਰੀ ਬਣਨ ਦੇ ਲਈ ਤਿਆਰ ਹਨ।

ਇਹ ਖ਼ਬਰ ਪੜ੍ਹੋ- ਆਸਿਫ ਅਲੀ ਬਣੇ ICC ਦੇ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ, 3 ਮੈਚਾਂ 'ਚ ਬਣਾਈਆਂ ਸਨ 52 ਦੌੜਾਂ

PunjabKesari
ਕੋਹਲੀ ਨੇ ਕਿਹਾ ਕਿ ਇਹ ਮੇਰੇ ਲਈ ਸਨਮਾਨ ਦੀ ਗੱਲ ਹੈ। ਮੈਨੂੰ ਮੌਕਾ ਦਿੱਤਾ ਗਿਆ ਤੇ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਇਹ ਮੇਰੇ ਲਈ ਜਗ੍ਹਾ ਬਣਾਉਣ ਤੇ ਅੱਗੇ ਆਉਣ ਵਾਲੀਆਂ ਚੀਜ਼ਾਂ ਨੂੰ ਤਰਜੀਹ ਗੇਣ ਦਾ ਸਮਾਂ ਹੈ ਤੇ ਬਦਕਿਸਮਤੀ ਨਾਲ, ਖੇਡ ਦੇ ਸਭ ਤੋਂ ਛੋਟੇ ਸਵਰੂਪ ਨੂੰ ਲੰਬੇ ਸਵਰੂਪਾਂ ਨੂੰ ਰਸਤਾ ਦੇਣਾ ਹੋਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਨੂੰ ਟੀਮ ਦੇ ਪ੍ਰਦਰਸ਼ਨ 'ਤੇ ਮਾਣ ਹੈ ਤੇ ਇੰਨੇ ਸਾਲਾ ਤੱਕ ਟੀ-20 ਸਵਰੂਪ ਵਿਚ ਭਾਰਤੀ ਕ੍ਰਿਕਟ ਟੀਮ ਦੀ ਅਗਵਾਈ ਕਰਨ ਦਾ ਮੌਕਾ ਦੇਣ ਦੇ ਲਈ ਮੈਂ ਸ਼ੁਕਰਗੁਜ਼ਾਰ ਹਾਂ। ਹੁਣ ਨਵੇਂ ਲੀਡਰਸ਼ਿਪ ਦੇ ਲਈ ਇਸ ਟੀਮ ਨੂੰ ਅੱਗੇ ਵਧਾਉਣ ਦਾ ਸਮਾਂ ਆ ਗਿਆ ਹੈ।

PunjabKesari
ਵਿਰਾਟ ਨੇ ਕਿਹਾ ਕਿ ਰੋਹਿਤ ਇੱਥੇ ਹਨ, ਉਹ ਕੁਝ ਸਮੇਂ ਤੋਂ ਚੀਜ਼ਾਂ ਨੂੰ ਦੇਖ ਰਹੇ ਹਨ। ਅਸੀਂ ਹਮੇਸ਼ਾ ਸੀਨੀਅਰ ਖਿਡਾਰੀ ਦੇ ਤੌਰ 'ਤੇ ਟੀਮ ਵਿਚ ਰਹਾਂਗੇ ਪਰ ਇਹ ਭਵਿੱਖ ਵਿਚ ਭਾਰਤੀ ਕ੍ਰਿਕਟ ਦੇ ਲਈ ਅਹਿਮ ਪਲ ਹੈ। ਇਸ ਵਿਚ ਸ਼ਾਸਤਰੀ ਨੇ ਕਿਹਾ ਕਿ ਰੋਹਿਤ ਟੀ-20 ਅੰਤਰਰਾਸ਼ਟਰੀ ਕਪਤਾਨ ਦੇ ਰੂਪ ਵਿਚ ਅਹੁਦਾ ਸੰਭਾਲਣ ਦੇ ਲਈ ਤਿਆਰ ਹਨ ਤੇ ਸੁਝਾਅ ਦਿੱਤਾ ਕਿ ਆਈ. ਪੀ. ਐੱਲ. ਵਲੋਂ ਪ੍ਰਦਰਸ਼ਿਤ ਪ੍ਰਤਿਭਾ ਦੀ ਡੂੰਘਾਈ ਦੇ ਕਾਰਨ ਭਾਰਤ ਦੇ ਕੋਲ ਇਸ ਸਵਰੂਪ ਵਿਚ ਹਮੇਸ਼ਾ ਇਕ ਮਜ਼ਬੂਤ ਟੀਮ ਹੋਵੇਗੀ।

ਇਹ ਖ਼ਬਰ ਪੜ੍ਹੋ- ਪਹਿਲੀ ਵਾਰ ਅੰਤਰਰਾਸ਼ਟਰੀ ਟੂਰਨਾਮੈਂਟ 'ਚ ਬ੍ਰਾਜ਼ੀਲ ਨਾਲ ਭਿੜੇਗੀ ਭਾਰਤੀ ਮਹਿਲਾ ਫੁੱਟਬਾਲ ਟੀਮ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News