ਵਿੰਡੀਜ਼ 'ਤੇ ਜਿੱਤ ਤੋਂ ਬਾਅਦ ਰੋਹਿਤ ਨੇ ਕੀਤੀ ਸ਼ਿਖਰ-ਖਲੀਲ ਦੀ ਸ਼ਲਾਘਾ

11/06/2018 11:58:11 PM

ਲਖਨਾਊ— ਭਾਰਤੀ ਟੀਮ ਨੇ ਵਿੰਡੀਜ਼ ਦੇ ਵਿਰੁੱਧ 3 ਮੈਚਾਂ ਦੀ ਸੀਰੀਜ਼ 'ਚ 2-0 ਨਾਲ ਬੜ੍ਹਤ ਬਣਾ ਲਈ ਹੈ। ਉਸ ਨੇ ਕੋਲਕਾਤਾ ਟੀਮ ਨੂੰ ਹਰਾਉਣ ਤੋਂ ਬਾਅਦ ਲਖਨਾਊ 'ਚ 71 ਦੌੜਾਂ ਨਾਲ ਹਰਾਇਆ। ਦਿਵਾਲੀ ਤੋਂ ਠੀਕ ਇਕ ਦਿਨ ਪਹਿਲਾਂ ਧਮਾਕਾ ਕਰਨ ਵਾਲੇ ਰੋਹਿਤ ਸ਼ਰਮਾ ਜਿੱਤ ਤੋਂ ਬਾਅਦ ਬਹੁਤ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਸ਼ਿਖਰ ਧਵਨ ਤੇ ਖਲੀਲ ਅਹਿਮਦ ਦੀ ਖੂਬ ਸ਼ਲਾਘਾ ਕੀਤੀ।

ਰੋਹਿਤ ਓਪਨਿੰਗ ਜੋੜੀਦਾਰ ਸ਼ਿਖਰ ਧਵਨ ਦੇ ਵਾਰੇ 'ਚ ਕਿਹਾ ਖੁਸ਼ੀ ਹੈ ਕਿ ਅਸੀਂ ਇਹ ਮੈਚ ਤੇ ਸੀਰੀਜ਼ ਦੋਵੇਂ ਆਪਣੇ ਨਾਂ ਕੀਤੇ। ਸ਼ਿਖਰ ਧਵਨ ਨੇ ਸ਼ਾਨਦਾਰ ਖੇਡ ਖੇਡਿਆ। ਜ਼ਿਕਰਯੋਗ ਹੈ ਕਿ ਰੋਹਿਤ 61 ਗੇਦਾਂ 'ਚ 6 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ ਜੇਤੂ 111 ਦੌੜਾਂ ਬਣਾਈਆਂ। ਇਹ ਉਸਦਾ ਟੀ-20 ਕੌਮਾਂਤਰੀ ਕਰੀਅਰ ਦਾ ਚੌਥਾ ਸੈਂਕੜਾ ਸੀ ਜੋ ਵਿਸ਼ਵ ਰਿਕਾਰਡ ਹੈ।
ਖਲੀਲ ਅਹਿਮਦ ਨੂੰ ਬੁਮਰਾਹ ਤੋਂ ਪਹਿਲੇ ਗੇਂਦਬਾਜ਼ੀ ਦਿੱਤੇ ਜਾਣ ਦੇ ਸਵਾਲ 'ਤੇ ਰੋਹਿਤ ਨੇ ਕਿਹਾ ਬੁਮਰਾਹ ਸਾਡੇ ਮੁਖ ਗੇਂਦਬਾਜ਼ਾਂ 'ਚੋਂ ਇਕ ਹੈ। ਅਸੀਂ ਉਸ ਨੂੰ ਟੀ-20 ਤੇ ਵਨ ਡੇ 'ਚ ਵੱਖਰੇ ਤੌਰ 'ਤੇ ਇਸਤੇਮਾਲ ਕਰਦੇ ਹਾਂ। ਦੂਜੇ ਪਾਸੇ ਨਵੀਂ ਗੇਂਦ ਦੇ ਨਾਲ ਖਲੀਲ ਕੁਝ ਵੱਖਰੇ ਅੰਦਾਜ਼ 'ਚ ਨਜ਼ਰ ਆਏ। ਇਹ ਟੀਮ ਦੇ ਲਈ ਬਹੁਤ ਮਦਦ ਕਰੇਗਾ। ਉਮੀਦ ਹੈ ਕਿ ਭਵਿੱਖ 'ਚ ਵੀਂ ਸਾਨੂੰ ਇਸ ਤਰ੍ਹਾਂ ਦਾ ਪ੍ਰਦਰਸ਼ਨ ਮਿਲੇਗਾ।
ਕਪਤਾਨ ਰੋਹਿਤ ਸ਼ਰਮਾ ਨੇ ਦੀਵਾਲੀ ਤੋਂ ਪਹਿਲਾਂ ਚੌਕੇ-ਛੱਕਿਆਂ ਨਾਲ ਧੂਮ-ਧੜੱਕਾ ਕਰਦਿਆਂ ਮੰਗਲਵਾਰ ਨੂੰ ਇੱਥੇ ਅਜੇਤੂ ਸੈਂਕੜਾ ਲਾਇਆ, ਜਿਸ ਨਾਲ ਭਾਰਤ ਨੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਵੈਸਟਇੰਡੀਜ਼ ਨੂੰ 71 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਤਿੰਨ ਮੈਚਾਂ ਦੀ ਲੜੀ ਵਿਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ।
ਰੋਹਿਤ ਨੇ ਨਵੇਂ ਬਣੇ ਅਟਲ ਬਿਹਾਰੀ ਵਾਜਪਾਈ ਸਟੇਡੀਅਮ ਵਿਚ 8 ਚੌਕੇ ਤੇ 7 ਛੱਕੇ ਲਾ ਕੇ 50 ਹਜ਼ਾਰ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਉਸ ਨੇ ਮਿਲੇ ਦੋ ਜੀਵਨਦਾਨਾਂ ਦਾ ਪੂਰਾ ਫਾਇਦਾ ਚੁੱਕ ਕੇ 61 ਗੇਂਦਾਂ 'ਤੇ ਅਜੇਤੂ 111 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ 8 ਚੌਕੇ ਤੇ 7 ਛੱਕੇ ਸ਼ਾਮਲ ਹਨ। ਉਸ ਨੇ ਸ਼ਿਖਰ ਧਵਨ (41 ਗੇਂਦਾਂ 'ਤੇ 43 ਦੌੜਾਂ) ਨਾਲ ਪਹਿਲੀ ਵਿਕਟ ਲਈ 123 ਦੌੜਾਂ ਜੋੜੀਆਂ, ਜਦਕਿ ਕੇ. ਐੱਲ. ਰਾਹੁਲ (14 ਗੇਂਦਾਂ 'ਤੇ ਅਜੇਤੂ 26 ਦੌੜਾਂ) ਨਾਲ ਤੀਜੀ ਵਿਕਟ ਲਈ ਸਿਰਫ 28 ਗੇਂਦਾਂ 'ਤੇ 62 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ।


Related News