ਰੋਹਿਤ ਨੇ ਧੋਨੀ ਦੇ ਰਿਕਾਰਡ ਦੀ ਕੀਤੀ ਬਰਾਬਰੀ, ਬਣਾਇਆ ਵੱਡਾ ਰਿਕਾਰਡ
Tuesday, Nov 10, 2020 - 11:26 PM (IST)
ਦੁਬਈ- ਰੋਹਿਤ ਸ਼ਰਮਾ ਨੇ ਦਿੱਲੀ ਕੈਪੀਟਲਸ ਵਿਰੁੱਧ ਖੇਡੇ ਜਾ ਰਹੇ ਆਈ. ਪੀ. ਐੱਲ. ਦੇ ਫਾਈਨਲ ਮੈਚ 'ਚ ਆਪਣੇ ਨਾਂ ਵੱਡਾ ਰਿਕਾਰਡ ਦਰਜ ਕਰ ਲਿਆ ਹੈ। ਰੋਹਿਤ ਆਈ. ਪੀ. ਐੱਲ. 'ਚ 200 ਮੈਚ ਖੇਡਣ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਉਸ ਤੋਂ ਪਹਿਲਾਂ ਸਿਰਫ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਆਈ. ਪੀ. ਐੱਲ. ਦੇ 200 ਮੈਚ ਖੇਡ ਚੁੱਕੇ ਹਨ।
ਦਿੱਲੀ ਵਿਰੁੱਧ ਖੇਡੇ ਜਾ ਰਹੇ ਆਈ. ਪੀ. ਐੱਲ. ਦੇ ਫਾਈਨਲ ਮੁਕਾਬਲੇ 'ਚ ਰੋਹਿਤ ਨੇ ਇਸ ਨਵੇਂ ਮੁਕਾਮ ਨੂੰ ਹਾਸਲ ਕੀਤਾ। ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਮੈਚ ਖੇਡਣ ਦੇ ਮਾਮਲੇ 'ਚ ਉਹ ਧੋਨੀ ਤੋਂ ਪਿੱਛੇ ਹਨ। ਧੋਨੀ ਦੇ ਨਾਂ ਆਈ. ਪੀ. ਐੱਲ. 'ਚ 204 ਮੁਕਾਬਲੇ ਖੇਡਣ ਦਾ ਰਿਕਾਰਡ ਹੈ ਤੇ ਹੁਣ ਰੋਹਿਤ ਵੀ ਧੋਨੀ ਦੇ ਨਾਲ ਇਸ ਸੂਚੀ 'ਚ ਆ ਗਏ ਹਨ।
ਰੋਹਿਤ ਸ਼ਰਮਾ ਨੇ ਆਪਣਾ ਆਈ. ਪੀ. ਐੱਲ. ਦਾ 100ਵਾਂ ਮੈਚ ਵੀ ਦੁਬਈ ਦੇ ਇਸੇ ਸਟੇਡੀਅਮ ਸ਼ੇਖ ਜਾਇਦ 'ਚ ਖੇਡਿਆ ਸੀ। ਉਨ੍ਹਾਂ ਨੇ ਇਹ ਮੈਚ ਸਾਲ 2014 'ਚ ਖੇਡਿਆ ਸੀ। 6 ਸਾਲ ਬਾਅਦ ਰੋਹਿਤ ਨੇ ਆਪਣੇ ਆਈ. ਪੀ. ਐੱਲ. ਦਾ 200ਵਾਂ ਮੈਚ ਵੀ ਇਸੇ ਸਟੇਡੀਅਮ 'ਚ ਖੇਡਿਆ ਹੈ।
ਫਾਈਨਲ 'ਚ ਅਰਧ ਸੈਂਕੜਾ ਲਗਾਉਣ ਵਾਲੇ ਪਹਿਲੇ ਕਪਤਾਨ
ਰੋਹਿਤ ਸ਼ਰਮਾ ਆਈ. ਪੀ. ਐੱਲ. ਦੇ ਫਾਈਨਲ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਅਰਧ ਸੈਂਕੜਾ ਲਗਾਉਣ ਵਾਲੇ ਪਹਿਲੇ ਕਪਤਾਨ ਹਨ। ਉਨ੍ਹਾਂ ਨੇ ਸਾਲ 2015 ਦੇ ਫਾਈਨਲ 'ਚ ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ 50 ਦੌੜਾਂ ਦੀ ਪਾਰੀ ਖੇਡੀ ਸੀ। ਰੋਹਿਤ ਤੋਂ ਬਾਅਦ ਸਿਰਫ ਵਾਰਨਰ ਹੀ ਉਸਦਾ ਰਿਕਾਰਡ ਦੋਹਰਾ ਸਕੇ ਹਨ। ਵਾਰਨਰ ਨੇ ਸਾਲ 2016 'ਚ ਬੈਂਗਲੁਰੂ ਦੇ ਵਿਰੁੱਧ 69 ਦੌੜਾਂ ਦੀ ਪਾਰੀ ਖੇਡੀ ਸੀ।
ਇਹ ਵੀ ਪੜ੍ਹੋ: ਨਵੀਂ ਚੈਂਪੀਅਨ ਟ੍ਰੇਲਬਲੇਜ਼ਰਸ ਨੂੰ ਮਿਲਿਆ 25 ਲੱਖ ਦਾ ਇਨਾਮ
ਰੋਹਿਤ ਸ਼ਰਮਾ ਦਾ ਆਈ. ਪੀ. ਐੱਲ. ਰਿਕਾਰਡ
ਮੈਚ- 199
ਦੌੜਾਂ- 5162
ਸਭ ਤੋਂ ਜ਼ਿਆਦਾ ਸਕੋਰ- 109
ਅਰਧ ਸੈਂਕੜੇ-38
ਸੈਂਕੜਾ-1
ਚੌਕੇ-453
ਛੱਕੇ-209