ਰੋਹਿਤ ਨੇ ਆਪਣੇ ਕੈਰੇਬੀਆਈ ਪ੍ਰਸ਼ੰਸਕਾਂ ਨਾਲ ਡਾਂਸ ਦਾ ਰੱਜ ਕੇ ਆਨੰਦ ਮਾਣਿਆ ਵੀਡੀਓ
Tuesday, Sep 03, 2019 - 11:49 AM (IST)
ਕਿੰਗਸਟਨ : ਭਾਰਤ ਨੇ ਸੋਮਵਾਰ ਨੂੰ ਵੈਸਟਇੰਡੀਜ਼ ਨੂੰ ਦੂਜੇ ਟੈਸਟ ਵਿਚ 257 ਦੌੜਾਂ ਨਾਲ ਹਰਾ ਕੇ 2 ਮੈਚਾਂ ਦੀ ਸੀਰੀਜ਼ ’ਤੇ 2-0 ਨਾਲ ਕਬਜਾ ਕੀਤਾ। ਸਬੀਨਾ ਪਾਰਕ ’ਤੇ 468 ਦੌੜਾਂ ਦਾ ਪਿੱਛਾ ਕਰਦਿਆਂ ਮੈਚ ਦੇ ਚੌਥੇ ਦਿਨ ਵੈਸਟਇੰਡੀਜ਼ ਦੀ ਦੂਜੀ ਪਾਰੀ 210 ਦੌੜਾਂ ’ਤੇ ਸਿਮਟ ਗਈ। ਇਸ ਦੌਰਾਨ ਪਲੇਇੰਗ ਇਲੈਵਨ ਵਿਚ ਜਗ੍ਹਾ ਨਹੀਂ ਬਣਾ ਸਕੇ ਰੋਹਿਤ ਸ਼ਰਮਾ ਪਵੇਲੀਅਨ ਵਿਚ ਆਪਣੇ ਪ੍ਰਸ਼ੰਸਕਾਂ ਨਾਲ ਡਾਂਸ ਦਾ ਮਜ਼ਾ ਲੈਂਦੇ ਦਿਸੇ। ਭਾਰਤੀ ਵਨ ਡੇ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਟੈਸਟ ਸੀਰੀਜ਼ ਵਿਚ ਭਾਰਤ ਦੀ ਪਲੇਇੰਗ ਇਲੈਵਨ ਵਿਚ ਜਗ੍ਹਾ ਨਹੀਂ ਮਿਲ ਸਕੀ ਸੀ। ਰੋਹਿਤ ਦੀ ਫੈਨ ਫਾਲੋਇੰਗ ਪੂਰੀ ਦੁਨੀਆ ਵਿਚ ਹੈ ਅਤੇ ਕਿੰਗਸਨ ਵਿਚ ਇਸ ਤੋਂ ਅਛੂਤਾ ਨਹੀਂ ਹੈ। ਬੀ. ਸੀ. ਸੀ. ਆਈ. ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ’ਤੇ ਇਕ ਵੀਡੀਓ ਪੋਸਟ ਕੀਤਾ ਹੈ। ਇਸ ਵਿਚ ਰੋਹਿਤ ਆਪਣੇ 2 ਪ੍ਰਸ਼ੰਸਕਾਂ ਨੂੰ ਬੁਲਾਉਂਦੇ ਹਨ। ਇਨ੍ਹਾਂ ਵਿਚੋਂ ਇਕ ਪ੍ਰਸ਼ੰਸਕ ਕੈਰੇਬੀਆਈ ਖਿਡਾਰੀ ਡਵੇਨ ਬ੍ਰਾਵੋ ਦੇ ਗਾਣੇ ‘ਚੈਂਪੀਅਨ’ ਦੀ ਧੁੰਨ ’ਤੇ ਡਾਂਸ ਕਰਨਾ ਸ਼ੁਰੂ ਕਰ ਦਿੰਦਾ ਹੈ। ਰੋਹਿਤ ਦੇ ਬੋਲਣ ’ਤੇ ਦੂਜਾ ਪ੍ਰਸ਼ੰਸਕ ਵੀ ਡਾਂਸ ਕਰਨ ਲਗਦਾ ਹੈ। ਉਨ੍ਹਾਂ ਦੇ ਡਾਂਸ ਦਾ ਰੋਹਿਤ ਅਤੇ ਉੱਥੇ ਬੈਠੇ ਹੋਰ ਪ੍ਰਸ਼ੰਸਕ ਮਜ਼ਾ ਲੈਂਦੇ ਦਿਸਦੇ ਹਨ। ਖਾਸ ਗੱਲ ਇਹ ਸੀ ਕਿ ਇਨ੍ਹਾਂ ਦੋਵਾਂ ਪ੍ਰਸ਼ੰਸਕਾਂ ਨੇ ਭਾਰਤੀ ਟੀ-20 ਟੀਮ ਦੀ 45 ਨੰਬਰ ਵਾਲੀ ਰੋਹਿਤ ਸ਼ਰਮਾ ਦੀ ਜਰਸੀ ਪਾਈ ਹੁੰਦੀ ਹੈ।
This is awesome from @ImRo45 when he randomly pulled out two of his loyal fans from the crowd in Jamaica🕺🕺 #TeamIndia 😁👌👌 pic.twitter.com/PqRV1xtjgH
— BCCI (@BCCI) September 2, 2019
ਰੋਹਿਤ ਲਈ ਇੰਗਲੈਂਡ ਵਿਚ ਖਤਮ ਹੋਇਆ ਵਰਲਡ ਕੱਪ 2019 ਬੇਹੱਦ ਸ਼ਾਨਦਾਰ ਰਿਹਾ ਸੀ। ਉਹ ਵਰਲਡ ਕੱਪ ਵਿਚ ਜਬਰਦਸਤ ਫਾਰਮ ਵਿਚ ਦਿਸੇ ਅਤੇ ਉਸਨੇ ਰਿਕਾਰਡ 5 ਸੈਂਕੜੇ ਵੀ ਲਗਾਏ ਸੀ। ਵੈਸੇ ਤਾਂ ਵੈਸਟਇੰਡੀਜ਼ ਖਿਾਲਫ ਟੀ-20 ਅਤੇ ਵਨ ਡੇ ਸੀਰੀਜ਼ ਵਿਚ ਉਸਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਸੀ। ਉਸਨੇ ਟੀ-20 ਸੀਰੀਜ਼ ਵਿਚ 24 ਅਤੇ 67 ਦੌੜਾਂ ਬਣਾਈਆਂ ਸੀ। ਉਹ ਵਨ ਡੇ ਵਿਚ 10 ਅਤੇ 18 ਦੌੜਾਂ ਹੀ ਬਣਾ ਸਕੇ। ਰੋਹਿਤ ਨੂੰ ਟੈਸਟ ਟੀਮ ਦੇ ਪਲੇਇੰਗ ਇਲੈਵਨ ਵਿਚ ਜਗ੍ਹਾ ਨਹÄ ਦਿੱਤੀ ਗਈ ਜਦਕਿ ਕੇ. ਐੱਲ. ਰਾਹੁਲ ਨੂੰ ਪਾਰੀ ਦੀ ਸ਼ੁਰੂਆਤ ਦਾ ਜ਼ਿੰਮਾ ਦਿੱਤਾ ਗਿਆ ਸੀ।
