ਰੋਹਿਤ ਸ਼ਰਮਾ ਦੇ ਟੀ20 ''ਚ 3000 ਦੌੜਾਂ ਪੂਰੀਆਂ, ਸਿਰਫ ਇਹ 2 ਬੱਲੇਬਾਜ਼ ਹੀ ਹਨ ਅੱਗੇ

Monday, Nov 08, 2021 - 11:13 PM (IST)

ਦੁਬਈ- ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ ਆਪਣੀਆਂ 3000 ਦੌੜਾਂ ਪੂਰੀਆਂ ਕਰ ਲਈਆਂ ਹਨ ਤੇ ਇਹ ਉਪਲੱਬਧੀ ਹਾਸਲ ਕਰਨ ਵਾਲੇ ਉਹ ਦੁਨੀਆ ਦੇ ਤੀਜੇ ਬੱਲੇਬਾਜ਼ ਬਣ ਗਏ ਹਨ। ਰੋਹਿਤ ਨੇ ਨਾਮੀਬੀਆ ਦੇ ਵਿਰੁੱਧ ਟੀ-20 ਵਿਸ਼ਵ ਕੱਪ ਦੇ ਆਖਰੀ ਗਰੁੱਪ ਮੁਕਾਬਲੇ ਵਿਚ ਤੀਜੇ ਓਵਰ ਦੀ ਪਹਿਲੀ ਗੇਂਦ 'ਤੇ ਚੌਕਾ ਲਗਾਇਆ ਤੇ ਤਿੰਨ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਇਸ ਮੈਚ ਤੋਂ ਪਹਿਲਾਂ ਰੋਹਿਤ ਸ਼ਰਮਾ ਦੇ ਖਾਤੇ ਵਿਚ 115 ਮੈਚਾਂ ਵਿਚ 2982 ਦੌੜਾਂ ਸਨ। ਰੋਹਿਤ ਸ਼ਰਮਾ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 94 ਮੈਚਾਂ ਵਿਚ 3227 ਦੌੜਾਂ ਤੇ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਨੇ 107 ਮੈਚਾਂ ਵਿਚ 3115 ਦੌੜਾਂ ਬਣਾਈਆਂ ਹਨ।

PunjabKesari
ਸਭ ਤੋਂ ਜ਼ਿਆਦਾ ਟੀ-20 ਦੌੜਾਂ
3227 - ਵਿਰਾਟ ਕੋਹਲੀ
3115 - ਮਾਰਟਿਨ ਗੁਪਟਿਲ 
3045 - ਰੋਹਿਤ ਸ਼ਰਮਾ
2603 - ਆਰੋਨ ਫਿੰਚ

ਇਹ ਖ਼ਬਰ ਪੜ੍ਹੋ- ਆਸਟਰੇਲੀਆ 24 ਸਾਲ ਬਾਅਦ ਪਾਕਿ 'ਚ ਖੇਡੇਗਾ 3 ਟੈਸਟ ਤੇ 3 ਵਨ ਡੇ ਮੈਚ


ਸਭ ਤੋਂ ਤਿੰਨ 3 ਹਜ਼ਾਰ ਦੌੜਾਂ (ਘੱਟ ਪਾਰੀਆਂ)
79- ਵਿਰਾਟ ਕੋਹਲੀ
101- ਮਾਰਟਿਨ ਗੁਪਟਿਲ
108- ਰੋਹਿਤ ਸ਼ਰਮਾ

ਇਹ ਖ਼ਬਰ ਪੜ੍ਹੋ- ਵਿਰਾਟ ਕੋਹਲੀ ਦੇ ਬਤੌਰ ਕਪਤਾਨ 50 ਟੀ20 ਮੈਚ ਪੂਰੇ, ਕਹੀ ਇਹ ਗੱਲ

PunjabKesari
ਟੀ-20 ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ 50 ਪਲਸ ਸਕੋਰ
10- ਵਿਰਾਟ ਕੋਹਲੀ
09- ਕ੍ਰਿਸ ਗੇਲ
08- ਰੋਹਿਤ ਸ਼ਰਮਾ
07- ਮਹੇਲਾ ਜੈਵਰਧਨੇ
06- ਤਿਲਕਰਤਨੇ ਦਿਲਸ਼ਾਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News