ਰੋਹਿਤ ਦੇ ਇਸ ਪਲਾਨ ਨਾਲ ਆਸਾਨੀ ਨਾਲ ਜਿੱਤ ਸਕਦਾ ਹੈ ਭਾਰਤ

03/08/2018 1:49:36 PM

ਨਵੀਂ ਦਿੱਲੀ, (ਬਿਊਰੋ)— ਭਾਰਤ ਦੇ ਵਿਰੁੱਧ ਕਮਜ਼ੋਰ ਸਮਝੀ ਜਾਣ ਵਾਲੀ ਸ਼੍ਰੀਲੰਕਾ ਦੀ ਟੀਮ ਨੇ ਤਿਕੋਣੀ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਆਸਾਨੀ ਨਾਲ ਜਿੱਤ ਦਰਜ ਕਰ ਲਈ ਸੀ। ਜਿਥੇ ਭਾਰਤ ਦੀ ਹਾਰ ਤੋਂ ਬਾਅਦ ਕਈ ਦਿੱਗਜ ਖਿਡਾਰੀ ਨਰਾਜ਼ ਨਜ਼ਰ ਆਏ, ਉਥੇ ਹੀ ਪ੍ਰਸ਼ੰਸਕ ਦੀ ਕਾਫੀ ਗੁੱਸੇ 'ਚ ਦਿਸੇ। ਵੀਰਵਾਰ ਨੂੰ ਭਾਰਤ ਬੰਗਲਾਦੇਸ਼ ਦੇ ਖਿਲਾਫ ਸੀਰੀਜ਼ ਦਾ ਦੂਜਾ ਮੁਕਾਬਲਾ ਖੇਡੇਗਾ। ਭਾਰਤ ਨੂੰ ਇਸ ਮੁਕਾਬਲੇ 'ਚ ਜਿੱਤ ਦਰਜ ਕਰਨ ਲਈ ਆਪਣੀ ਰਣਨੀਤੀ ਸਹੀ ਢੰਗ ਨਾਲ ਲਾਗੂ ਕਰਨੀ ਹੋਵੇਗੀ। ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਸ਼ਿਖਰ ਧਵਨ ਤੋਂ ਇਲਾਵਾ ਕੋਈ ਵੀ ਭਾਰਤੀ ਟੀਮ ਦਾ ਬੱਲੇਬਾਜ਼ ਨਹੀਂ ਚਲ ਸਕਿਆ, ਭਾਰਤ ਦੀ ਗੇਂਦਬਾਜ਼ੀ ਵੀ ਫਲਾਪ ਦਿਸੀ। ਭਾਰਤ ਨੇ ਪਹਿਲੇ ਮੁਕਾਬਲੇ 'ਚ ਸ਼੍ਰੀਲੰਕਾ ਨੂੰ 174 ਦਾ ਟੀਚਾ ਦਿੱਤਾ ਸੀ। ਜਿਸ ਨੂੰ ਸ਼੍ਰੀਲੰਕਾ ਦੇ ਕੁਸਲ ਪਰੇਰਾ ਨੇ 37 ਗੇਂਦਾਂ 'ਚ 66 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਬੌਨਾ ਸਾਬਤ ਕਰ ਦਿੱਤਾ ਸੀ। ਜਿੱਥੇ ਭਾਰਤ ਦਾ ਇਸ ਸੀਰੀਜ਼ 'ਚ ਦਬਦਬਾ ਮੰਨਿਆ ਜਾ ਰਿਹਾ ਸੀ। ਸ਼ੀਲੰਕਾ ਦੀ ਜਿੱਤ ਨੇ ਇਸ ਟੂਰਨਾਮੈਂਟ 'ਚ ਦਿਲਚਸਪੀ ਵਧਾ ਦਿੱਤੀ ਹੈ। 
ਕਪਤਾਨ ਰੋਹਿਤ ਸ਼ਰਮਾ ਦੇ ਅਨੁਸਾਰ ਭਾਰਤ ਖਰਾਬ ਸ਼ੁਰੂਆਤ ਦੇ ਬਾਅਦ ਠੀਕ-ਠਾਕ ਟੀਚਾ ਦੇਣ 'ਚ ਕਾਮਯਾਬ ਰਿਹਾ ਸੀ। ਰੋਹਿਤ ਦੇ ਅਨੁਸਾਰ ਗੇਂਦਬਾਜ਼ਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਪਰ ਕਈ ਵਾਰ ਹਾਲਾਤ ਤੁਹਾਡੇ ਪੱਖ 'ਚ ਨਹੀਂ ਹੁੰਦੇ। ਹੁਣ ਇਹ ਦੇਖਣਾ ਹੋਵੇਗਾ ਰੋਹਿਤ ਅਤੇ ਧਵਨ ਬੰਗਲਾਦੇਸ਼ ਦੇ ਖਿਲਾਫ ਕਿਸ ਤਰ੍ਹਾਂ ਦੀ ਸ਼ੁਰੂਆਤ ਕਰਦੇ ਹਨ। ਇਸ ਮੈਚ 'ਚ ਸਪਿਨ ਗੇਂਦਬਾਜ਼ੀ ਦੇ ਲਈ ਚਾਹਲ ਦੇ ਨਾਲ ਅਕਸ਼ਰ ਪਟੇਲ ਨੂੰ ਮੌਕਾ ਦਿੱਤਾ ਜਾ ਸਕਦਾ ਹੈ ਕਿਊਂਕਿ ਉਹ ਇਸ ਸਮੇਂ ਟੀਮ ਦੇ ਸਭ ਤੋਂ ਤਜ਼ਰਬੇਕਾਰ ਸਪਿਨਰ ਹਨ ਅਤੇ ਬੱਲੇਬਾਜ਼ ਦਾ ਕਿਰਦਾਰ ਵੀ ਨਿਭਾ ਸਕਦੇ ਹਨ। ਲੋਕੇਸ਼ ਰਾਹੁਲ ਨੂੰ ਵੀ ਪਹਿਲੇ ਮੈਚ 'ਚ ਪਲੇਇੰਗ ਇਲੈਵਨ ਨਹੀਂ ਚੁਣਿਆ ਗਿਆ ਸੀ। ਭਾਰਤ ਦੀ ਸਲਾਮੀ ਜੋੜੀ ਤੈਅ ਹੈ ਤਾਂ ਇਹ ਦੇਖਣਾ ਹੋਵੇਗਾ ਕਿ ਜੇਕਰ ਰਾਹੁਲ ਨੂੰ ਮੌਕਾ ਮਿਲਦਾ ਹੈ ਤਾਂ ਕਿਸ ਨੰਬਰ 'ਤੇ ਬੱਲੇਬਾਜ਼ੀ ਕਰਨਗੇ। ਉਥੇ ਹੀ ਵਾਸ਼ਿੰਗਟਨ ਸੁੰਦਰ ਨੇ ਸ਼੍ਰੀਲੰਕਾ ਖਿਲਾਫ ਸੱਤ ਦੀ ਔਸਤ ਨਾਲ ਦੌੜਾਂ ਖਰਚ ਕੀਤੀਆਂ ਅਤੇ 2 ਵਿਕਟਾਂ ਹਾਸਲ ਕੀਤੀਆਂ ਸਨ। ਸੁੰਦਰ ਪਹਿਲੇ ਮੈਚ 'ਚ ਸਭ ਤੋਂ ਸਫਲ ਗੇਂਦਬਾਜ਼ ਰਹੇ ਸਨ। ਬੁਮਰਾਹ ਅਤੇ ਭੁਵਨੇਸ਼ਵਰ ਦੀ ਗੈਰਹਾਜ਼ਰੀ 'ਚ ਸ਼ਾਰਦੁਲ ਠਾਕੁਰ ਅਤੇ ਜੈਅ ਦੇਵ ਉਨਾਦਕਟ ਨੂੰ ਆਖਰੀ ਓਵਰਾਂ 'ਚ ਗੇਂਦਬਾਜ਼ੀ ਸੁਧਾਰਨ ਦੀ ਜ਼ਰੂਰਤ ਹੈ।


Related News