ਚੌਥੇ ਟੈਸਟ 'ਚ ਰੋਹਿਤ ਤੋੜ ਸਕਦੇ ਹਨ ਮੈਥਿਊ ਹੇਡਨ ਦਾ ਇਹ ਵੱਡਾ ਰਿਕਾਰਡ

Monday, Aug 30, 2021 - 10:56 PM (IST)

ਚੌਥੇ ਟੈਸਟ 'ਚ ਰੋਹਿਤ ਤੋੜ ਸਕਦੇ ਹਨ ਮੈਥਿਊ ਹੇਡਨ ਦਾ ਇਹ ਵੱਡਾ ਰਿਕਾਰਡ

ਨਵੀਂ ਦਿੱਲੀ- ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਲੰਡਨ ਦੇ ਓਵਲ ਮੈਦਾਨ 'ਤੇ ਇੰਗਲੈਂਡ ਵਿਰੁੱਧ ਚੌਥੇ ਟੈਸਟ ਵਿਚ 34 ਦੌੜਾਂ ਬਣਾਉਂਦੇ ਹੀ ਅੰਤਰਰਾਸ਼ਟਰੀ ਕ੍ਰਿਕਟ ਦਾ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲੈਣਗੇ। ਰੋਹਿਤ ਦੇ ਨਾਂ ਹੁਣ ਬਤੌਰ ਓਪਨਰ 10,966 ਦੌੜਾਂ (ਤਿੰਨਾਂ ਫਾਰਮੈੱਟ) ਬਣਾਉਣ ਦਾ ਰਿਕਾਰਡ ਹੈ। ਉਹ ਜੇਕਰ ਓਵਲ ਟੈਸਟ ਵਿਚ 34 ਦੌੜਾਂ ਬਣਾਉਂਦੇ ਹਨ ਤਾਂ ਸਭ ਤੋਂ ਘੱਟ ਪਾਰੀਆਂ ਵਿਚ 11 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਕ੍ਰਿਕਟਰ ਬਣ ਜਾਣਗੇ। ਪਹਿਲੇ ਨੰਬਰ 'ਤੇ ਸਚਿਨ ਤੇਂਦੁਲਕਰ ਹਨ, ਜਿਨ੍ਹਾਂ ਨੇ 11 ਹਜ਼ਾਰ ਦੇ ਲਈ 241 ਪਾਰੀਆਂ ਖੇਡੀਆਂ ਸਨ। ਜਦਕਿ ਰੋਹਿਤ ਹੁਣ ਤੱਕ 244 ਪਾਰੀਆਂ ਬਤੌਰ ਓਪਨਰ ਖੇਡ ਚੁੱਕੇ ਹਨ। ਉਹ ਇਸ ਮਾਮਲੇ ਵਿਚ ਮੈਥਿਊ ਹੇਡਨ ਨੂੰ ਪਿੱਛੇ ਛੱਡ ਸਕਦੇ ਹਨ। ਦੇਖੋ ਰਿਕਾਰਡ- 

ਇਹ ਖ਼ਬਰ ਪੜ੍ਹੋ- ਬਰਤਾਨੀਆ ਨੇ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਵ੍ਹੀਲਚੇਅਰ ਰਗਬੀ 'ਚ ਜਿੱਤਿਆ ਸੋਨ ਤਮਗਾ

ਓਪਨਰ ਦੇ ਤੌਰ 'ਤੇ 11 ਹਜ਼ਾਰ ਦੌੜਾਂ (ਘੱਟ ਪਾਰੀਆਂ)
241 ਸਚਿਨ ਤੇਂਦੁਲਕਰ, 251 ਮੈਥਿਊ ਹੇਡਨ, 258 ਸੁਨੀਲ ਗਾਵਸਕਰ, 261 ਗ੍ਰੀਨਿਜ, 262 ਗ੍ਰਾਮ ਸਮਿੱਥ, 263 ਗ੍ਰਾਹਮ ਗੂਚ, 267 ਡੇਵਿਡ ਵਾਰਨਰ, 271 ਸਈਦ ਅਨਵਰ, 273 ਵਰਿੰਦਰ ਸਹਿਵਾਗ, 273 ਐਲਿਸਟੇਅਰ ਕੁਕ, 286 ਗੈਰੀ ਕਰਸਟਨ, 286 ਤਿਲਕਰਤਨੇ ਦਿਲਸ਼ਾਨ, 289 ਕ੍ਰਿਸ ਗੇਲ , 290 ਹਰਸ਼ਲ ਗਿਬਸ, 291 ਐੱਮ. ਟੇਲਰ, 299 ਹੇਨਸ। ਦੱਸ ਦੇਈਏ ਕਿ ਰੋਹਿਤ ਨੇ 244 ਪਾਰੀਆਂ ਦੇ ਬਤੌਰ ਓਪਨਰ 10,966 ਦੌੜਾਂ ਬਣਾਈਆਂ ਹਨ।

ਇਹ ਖ਼ਬਰ ਪੜ੍ਹੋ-  ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਵਿਰੁੱਧ ਸੀਰੀਜ਼ ਲਈ ਵਨ ਡੇ ਤੇ ਟੀ20 ਟੀਮ ਦਾ ਕੀਤਾ ਐਲਾਨ

PunjabKesari
ਰੋਹਿਤ ਸ਼ਰਮਾ ਤੋਂ ਇਲਾਵਾ ਮਾਰਟਿਨ ਗੁਪਟਿਲ ਅਤੇ ਸ਼ਿਖਰ ਧਵਨ ਵੀ ਬਤੌਰ ਓਪਨਰ 10 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ। ਗੁਪਟਿਲ ਨੇ 320 ਪਾਰੀਆਂ ਵਿਚ 10,976 ਦੌੜਾਂ ਹਨ ਤਾਂ ਧਵਨ ਦੀਆਂ 266 ਪਾਰੀਆਂ ਵਿਚ 10,179 ਦੌੜਾਂ। ਇਸ ਤੋਂ ਇਲਾਵਾ ਕੋਈ ਵੀ ਐਕਟਿਵ ਸਲਾਮੀ ਬੱਲੇਬਾਜ਼ 8 ਹਜ਼ਾਰ ਤੋਂ ਜ਼ਿਆਦਾ ਦੌੜਾਂ ਨਹੀਂ ਬਣਾ ਸਕਿਆ ਹੈ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News