ਸਿਰਾਜ ਦਾ ਪਲੇਅਰ ਆਫ ਦਿ ਮੈਚ ਪੁਰਸਕਾਰ ਜਿੱਤਣ ਤੋਂ ਬਾਅਦ ਖੁਲਾਸਾ, ਕਿਹਾ- ਰੋਹਿਤ ਭਰਾ ਨੇ ਦਿੱਤਾ ਸੀ ਸੁਝਾਅ

Tuesday, Jul 25, 2023 - 12:12 PM (IST)

ਸਿਰਾਜ ਦਾ ਪਲੇਅਰ ਆਫ ਦਿ ਮੈਚ ਪੁਰਸਕਾਰ ਜਿੱਤਣ ਤੋਂ ਬਾਅਦ ਖੁਲਾਸਾ, ਕਿਹਾ- ਰੋਹਿਤ ਭਰਾ ਨੇ ਦਿੱਤਾ ਸੀ ਸੁਝਾਅ

ਸਪੋਰਟਸ ਡੈਸਕ— ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਗਿਆ ਦੂਜਾ ਟੈਸਟ ਮੈਚ ਡਰਾਅ ਰਿਹਾ ਅਤੇ ਮੇਜ਼ਬਾਨ ਟੀਮ (ਭਾਰਤ) ਨੇ ਪਹਿਲਾ ਮੈਚ ਜਿੱਤ ਦੀ ਬਦੌਲਤ ਸੀਰੀਜ਼ 1-0 ਨਾਲ ਆਪਣੇ ਨਾਂ ਕੀਤਾ। ਮੈਚ 'ਚ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਦੀ ਗੈਰ-ਮੌਜੂਦਗੀ 'ਚ ਮੁਹੰਮਦ ਸਿਰਾਜ ਨੇ ਤੇਜ਼ ਗੇਂਦਬਾਜ਼ੀ ਯੂਨਿਟ ਦਾ ਮਾਰਗਦਰਸ਼ਨ ਕਰਦੇ ਹੋਏ ਟੈਸਟ ਦਾ ਪਹਿਲਾ ਪਲੇਅਰ ਆਫ ਦਿ ਮੈਚ ਪੁਰਸਕਾਰ ਹਾਸਲ ਕੀਤਾ। ਸਿਰਾਜ ਨੇ ਮੈਚ ਤੋਂ ਬਾਅਦ ਕਿਹਾ ਕਿ ਰੋਹਿਤ ਭਾਈ ਨੇ ਦਬਾਅ ਨਾ ਲੈਣ ਦਾ ਸੁਝਾਅ ਦਿੱਤਾ ਸੀ।

ਇਹ ਵੀ ਪੜ੍ਹੋ- ਰਵੀਸ਼ੰਕਰ ਨੂੰ ਭਾਰਤੀ ਤੀਰਅੰਦਾਜ਼ੀ ਦਾ ਹਾਈ ਪਰਫਾਰਮੈਂਸ ਕੋਚ ਕੀਤਾ ਗਿਆ ਨਿਯੁਕਤ
ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਵਰਗੇ ਖਿਡਾਰੀਆਂ ਦੀ ਗੈਰ-ਮੌਜੂਦਗੀ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਿਰਾਜ ਨੇ ਕਿਹਾ ਕਿ ਉਹ ਕਦੇ ਦਬਾਅ 'ਚ ਨਹੀਂ ਸਨ। ਉਨ੍ਹਾਂ ਨੇ ਕਿਹਾ, 'ਟੈਸਟ 'ਚ ਇਹ ਮੇਰਾ ਪਹਿਲਾ ਮੈਨ ਆਫ ਦਿ ਮੈਚ ਪੁਰਸਕਾਰ ਹੈ। ਮੈਂ ਬਹੁਤ ਖੁਸ਼ ਹਾਂ। ਇੱਥੇ ਤੇਜ਼ ਗੇਂਦਬਾਜ਼ਾਂ ਦੇ ਲਈ ਜ਼ਿਆਦਾ ਮਦਦ ਨਹੀਂ ਮਿਲੀ ਸੀ। ਮੈਂ ਆਪਣੀਆਂ ਯੋਜਨਾਵਾਂ ਨੂੰ ਸਰਲ ਰੱਖਿਆ ਅਤੇ ਸਹੀ ਤਰੀਕੇ ਨਾਲ ਉਸੇ ਮੈਦਾਨ 'ਚ ਉਤਰਿਆ। ਸਿਰਾਜ ਨੇ ਕਿਹਾ, 'ਜਦੋਂ ਤੁਸੀਂ ਅਜਿਹੇ ਹਾਲਾਤ 'ਚ ਵਿਕਟ ਲੈਂਦੇ ਹੋ ਤਾਂ ਤੁਹਾਡਾ ਆਤਮਵਿਸ਼ਵਾਸ ਕਾਫ਼ੀ ਵਧ ਜਾਂਦਾ ਹੈ। ਰੋਹਿਤ ਭਾਈ ਨੇ ਮੈਨੂੰ ਆਪਣੇ ਆਪ 'ਤੇ ਵਿਸ਼ਵਾਸ ਕਰਨ, ਕੋਈ ਦਬਾਅ ਨਾ ਲੈਣ ਦਾ ਸੁਝਾਅ ਦਿੱਤਾ।

ਇਹ ਵੀ ਪੜ੍ਹੋ- ਹਸੀਨ ਜਹਾਂ ਦੀ ਅਸਲੀ ਉਮਰ ਆਈ ਸਾਹਮਣੇ, ਮੁਹੰਮਦ ਸ਼ਮੀ ਤੋਂ ਨਿਕਲੀ 10 ਸਾਲ ਵੱਡੀ
ਧਿਆਨ ਦੇਣ ਯੋਗ ਹੈ ਕਿ ਸਿਰਾਜ ਨੂੰ ਪਹਿਲੀ ਪਾਰੀ 'ਚ ਕੋਈ ਵਿਕਟ ਨਹੀਂ ਮਿਲੀ ਪਰ ਦੂਜੀ ਪਾਰੀ 'ਚ ਉਹ ਵੈਸਟਇੰਡੀਜ਼ ਦੇ ਬੱਲੇਬਾਜ਼ਾਂ 'ਤੇ ਕਹਿਰ ਬਣ ਕੇ ਟੁੱਟੇ ਅਤੇ ਪੰਜ ਵਿਕਟਾਂ ਲੈ ਕੇ ਪੂਰੀ ਟੀਮ ਨੂੰ ਤਬਾਹ ਕਰ ਦਿੱਤਾ। ਭਾਰਤ ਦੇ ਮੈਚ ਜਿੱਤਣ ਦੀਆਂ ਉਮੀਦਾਂ ਵੀ ਸਨ ਪਰ ਮੀਂਹ ਕਾਰਨ ਮੈਚ ਨੂੰ ਰੱਦ ਕਰਨਾ ਪਿਆ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News