ਕੋਹਲੀ ਦੀ ਖ਼ਰਾਬ ਫ਼ਾਰਮ ''ਤੇ ਰੋਹਿਤ ਨੇ ਦਿੱਤਾ ਬਿਆਨ, ਉਸ ਨੂੰ ਪਤਾ ਹੈ ਕਿ ਦਬਾਅ ਤੋਂ ਕਿਵੇਂ ਨਜਿੱਠਣਾ ਹੈ
Tuesday, Feb 15, 2022 - 04:20 PM (IST)
ਕੋਲਕਾਤਾ- ਵਿਰਾਟ ਕੋਹਲੀ ਦੀ ਖ਼ਰਾਬ ਫ਼ਾਰਮ ਨਾਲ ਜੁੜੀਆਂ ਚਿੰਤਾਵਾਂ ਨੂੰ ਖ਼ਾਰਜ ਕਰਦੇ ਹੋਏ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਨਾਲ ਜੁੜੀਆਂ ਗੱਲਾਂ ਖ਼ਤਮ ਹੋ ਜਾਣਗੀਆਂ ਤਾਂ ਸਾਰੀਆਂ ਚੀਜ਼ਾਂ ਆਪਣੇ ਆਪ ਠੀਕ ਹੋ ਜਾਣਗੀਆਂ।
ਵੈਸਟਇੰਡੀਜ਼ ਦੇ ਖ਼ਿਲਾਫ਼ ਬੁੱਧਵਾਰ ਨੂੰ ਇੱਥੇ ਸ਼ੁਰੂ ਹੋ ਰਹੀ ਟੀ-20 ਕੌਮਾਂਤਰੀ ਸੀਰੀਜ਼ ਤੋਂ ਪਹਿਲਾਂ ਜਦੋਂ ਰੋਹਿਤ ਤੋਂ ਕੋਹਲੀ ਦੇ ਵੱਡਾ ਸਕੋਰ ਬਣਾਉਣ 'ਚ ਅਸਫਲ ਰਹਿਣ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, 'ਮੈਨੂੰ ਲਗਦਾ ਹੈ ਕਿ ਇਸ ਦੀ ਸ਼ੁਰੂਆਤ ਤੁਹਾਡੇ ਲੋਕਾਂ ਦੇ ਨਾਲ ਹੁੰਦੀ ਹੈ।' ਉਨ੍ਹਾਂ ਕਿਹਾ, 'ਜੇਕਰ ਤੁਸੀਂ ਲੋਕ (ਮੀਡੀਆ) ਕੁਝ ਸਮਾਂ ਚੁੱਪ ਰਹਿ ਸਕੋ ਤਾਂ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ। ਜੇਕਰ ਤੁਹਾਡੇ ਵਲੋਂ ਗੱਲਾਂ ਬੰਦ ਹੋ ਜਾਣ ਤਾਂ ਬਾਕੀ ਸਾਰੀਆਂ ਚੀਜ਼ਾਂ ਦਾ ਧਿਆਨ ਰਖਿਆ ਜਾ ਸਕਦਾ ਹੈ।'
ਰੋਹਿਤ ਨੇ ਕਿਹਾ ਕਿ ਕੋਹਲੀ ਕਿਸੇ ਤਰ੍ਹਾਂ ਦੇ ਦਬਾਅ 'ਚ ਨਹੀਂ ਹਨ ਤੇ ਛੇਤੀ ਹੀ ਵੱਡੀ ਪਾਰੀ ਖੇਡਣਗੇ। ਕੋਹਲੀ ਦੀ ਫ਼ਾਰਮ ਨੂੰ ਲੈ ਕੇ ਲਗਾਤਾਰ ਸਵਾਲ ਪੁੱਛੇ ਜਾਣ 'ਤੇ ਰੋਹਿਤ ਨੇ ਕਿਹਾ, 'ਉਹ ਕਾਫੀ ਚੰਗੀ ਸਥਿਤੀ 'ਚ ਹਨ ਤੇ ਇਕ ਦਹਾਕੇ ਤੋਂ ਵਧ ਦੇ ਸਮੇਂ ਤੋਂ ਕੌਮਾਂਤਰੀ ਟੀਮ ਦਾ ਹਿੱਸਾ ਹਨ। ਉਸ ਨੇ ਕੌਮਾਂਤਰੀ ਕ੍ਰਿਕਟ 'ਚ ਇਂਨਾ ਜ਼ਿਆਦਾ ਸਮਾਂ ਗੁਜ਼ਾਰਿਆ ਹੈ ਕਿ ਉਸ ਨੂੰ ਪਤਾ ਹੈ ਕਿ ਦਬਾਅ ਦੀ ਸਥਿਤੀ ਤੋਂ ਕਿਵੇਂ ਨਜਿੱਠਣਾ ਹੈ।' ਉਨ੍ਹਾਂ ਕਿਹਾ, 'ਇਸ ਲਈ ਮੈਨੂੰ ਲਗਦਾ ਹੈ ਕਿ ਸਾਰੀਆਂ ਚੀਜ਼ਾਂ ਦੀ ਸ਼ੁਰੂਆਤ ਤੁਹਾਡੇ ਲੋਕਾਂ ਤੋਂ ਹੁੰਦੀ ਹੈ। ਜੇਕਰ ਤੁਸੀਂ ਲੋਕ ਕੁਝ ਸਮੇਂ ਲਈ ਚੁੱਪ ਰਹਿ ਸਕੋ ਤਾਂ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।