ਰੋਹਿਤ, ਅਸ਼ਵਿਨ ਤੇ ਪੰਤ ਕ੍ਰਿਕਇੰਫੋ ਦੀ ''ਟੈਸਟ ਆਫ ਦਿ ਯੀਅਰ'' ਟੀਮ ''ਚ
Monday, Jan 03, 2022 - 03:45 AM (IST)
ਨਵੀਂ ਦਿੱਲੀ- ਨਿਊਜ਼ੀਲੈਂਡ ਨੇ ਭਾਵੇਂ ਹੀ ਟੈਸਟ ਵਿਚ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਹੋਵੇ ਤੇ ਟੀ-20 ਵਿਸ਼ਵ ਕੱਪ ਵਿਚ ਉਪ ਜੇਤੂ ਦੇ ਰੂਪ 'ਚ ਸਾਲ ਦਾ ਅੰਤ ਕੀਤਾ ਹੋਵੇ ਪਰ ਉਸ ਦੀ ਟੀਮ ਦੇ ਸਿਰਫ 2 ਖਿਡਾਰੀਆਂ ਨੂੰ ਹੀ ਕ੍ਰਿਕਇੰਫੋ ਦੀ ਵਨ ਡੇ, ਟੈਸਟ ਤੇ ਟੀ-20 'ਟੈਸਟ ਆਫ ਦਿ ਯੀਅਰ' ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਕਾਇਲ ਜੈਮੀਸਨ ਨੇ ਟੈਸਟ ਟੀਮ ਵਿਚ ਜਗ੍ਹਾ ਬਣਾਈ ਹੈ ਤੇ ਗਲੇਨ ਫਿਲਿਪਸ ਨੂੰ 'ਟੀ-20 ਟੀਮ ਆਫ ਦਿ ਯੀਅਰ' ਵਿਚ ਸ਼ਾਮਲ ਕੀਤਾ ਗਿਆ ਹੈ।
ਇਹ ਖ਼ਬਰ ਪੜ੍ਹੋ- SA v IND : ਦੂਜੇ ਟੈਸਟ ਮੈਚ 'ਚ ਅਸ਼ਵਿਨ ਤੋੜ ਸਕਦੇ ਹਨ ਇਨ੍ਹਾਂ ਦਿੱਗਜ ਗੇਂਦਬਾਜ਼ਾਂ ਦਾ ਰਿਕਾਰਡ
ਇੰਗਲੈਂਡ ਵਿਰੁੱਧ ਚੇਪਾਕ ਤੇ ਦਿ ਓਵਲ ਵਿਚ ਸੈਂਕੜਾ ਬਣਾਉਣ ਵਾਲਾ ਰੋਹਿਤ ਸ਼ਰਮਾ ਸਾਲ ਦਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਸਲਾਮੀ ਬੱਲੇਬਾਜ਼ ਹੈ। ਟੈਸਟ ਇਲੈਵਨ ਵਿਚ ਉਸਦੇ ਸਲਾਮੀ ਜੋੜੀਦਾਰ ਦਿਮੁਥ ਕਰੁਣਾਰਤਨੇ, ਰੋਹਿਤ ਤੋਂ ਸਿਰਫ 4 ਦੌੜਾਂ ਪਿੱਛੇ ਹੈ। ਨੰਬਰ 3 ਤੇ 4 'ਤੇ ਕ੍ਰਮਵਾਰ ਮਾਰਨਸ ਲਾਬੁਸ਼ੇਨ ਤੇ ਜੋ ਰੂਟ ਨੂੰ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ। ਰੂਟ ਟੈਸਟ ਇਲੈਵਨ ਦਾ ਕਪਤਾਨ ਹੈ। ਫਵਾਦ ਆਲਮ, ਜਿਸ ਨੇ ਇਸ ਸਾਲ 3 ਸੈਂਕੜਿਆਂ ਦੇ ਨਾਲ ਪਾਕਿਸਤਾਨ ਲਈ ਚੰਗਾ ਪ੍ਰਦਰਸ਼ਨ ਕੀਤਾ।
ਇਹ ਖ਼ਬਰ ਪੜ੍ਹੋ-ਇੰਗਲੈਂਡ ਟੀਮ ਨੇ ਰੱਦ ਕੀਤਾ ਆਪਣਾ ਟ੍ਰੇਨਿੰਗ ਸੈਸ਼ਨ, ਦੱਸੀ ਇਹ ਵਜ੍ਹਾ
ਉਸ ਨੂੰ ਟੈਸਟ ਟੀਮ ਵਿਚ ਨੰਬਰ 5 'ਤੇ ਜਗ੍ਹਾ ਦਿੱਤੀ ਹੈ। ਆਸਟਰੇਲੀਆ ਵਿਚ ਰਿਸ਼ਭ ਪੰਤ ਦੀਆਂ ਧਾਕੜ ਪਾਰੀਆਂ ਤੇ ਘਰੇਲੂ ਸੀਰੀਜ਼ ਵਿਚ ਇੰਗਲੈਂਡ ਵਿਰੁੱਧ ਕੀਤੇ ਗਏ ਵਧੀਆ ਪ੍ਰਦਰਸ਼ਨ ਦੇ ਕਾਰਨ ਉਸ ਨੂੰ ਟੈਸਟ ਟੀਮ ਦਾ ਵਿਕਟਕੀਪਰ ਬਣਾਇਆ ਗਿਆ ਹੈ। ਭਾਰਤੀ ਆਫ ਸਪਿਨਰ ਆਰ. ਅਸ਼ਵਿਨ ਨੂੰ ਇੰਗਲੈਂਡ ਵਿਚ ਇਕ ਵੀ ਟੈਸਟ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ, ਇਸਦੇ ਬਾਵਜੂਦ ਵੀ ਉਹ 2021 ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਰਿਹਾ। ਉਹ ਟੀਮ ਵਿਚ ਇਕਲੌਤਾ ਸਪਿਨਰ ਹੈ। ਹੁਸਨ ਅਲੀ, ਸ਼ਾਹੀਨ ਸ਼ਾਹ ਅਫਰੀਦੀ, ਓਲੀ ਰੌਬਿਨਸਨ ਤੇ ਜੈਮੀਸਨ ਦੇ ਨਾਲ ਪੇਸ਼ ਚੌਕੜੀ ਬਣਾ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।