ਪੈਰਿਸ ਓਲੰਪਿਕ ’ਚ ਬਾਲਾਜੀ ਜਾਂ ਯੂਕੀ ਨਾਲ ਜੋੜੀ ਬਣਾਏਗਾਾ ਰੋਹਨ

05/20/2024 7:49:01 PM

ਨਵੀਂ ਦਿੱਲੀ, (ਭਾਸ਼ਾ)– ਭਾਰਤ ਦੇ ਚੋਟੀ ਦੇ ਡਬਲਜ਼ ਖਿਡਾਰੀ ਰੋਹਨ ਬੋਪੰਨਾ ਪੈਰਿਸ ਓਲੰਪਿਕ ਵਿਚ ਐੱਨ. ਸ਼੍ਰੀਰਾਮ ਬਾਲਾਜੀ ਜਾਂ ਯੂਕੀ ਭਾਂਬਰੀ ਦੇ ਨਾਲ ਜੋੜੀ ਬਣਾਏਗਾ ਤੇ ਅਖਿਲ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ਨਾਲ ਉਸ ਨੂੰ ਮਨਜ਼ੂਰੀ ਮਿਲਣਾ ਤੈਅ ਹੈ। ਵਿਸ਼ਵ ਡਬਲਜ਼ ਰੈਂਕਿੰਗ ਵਿਚ ਚੌਥੇ ਸਥਾਨ ’ਤੇ ਕਾਬਜ਼ 44 ਸਾਲ ਦੇ ਬੋਪੰਨਾ ਟਾਪ-10 ਵਿਚ ਹੋਣ ਕਾਰਨ ਆਪਣਾ ਜੋੜੀਦਾਰ ਚੁਣ ਸਕਦਾ ਹੈ। ਪੈਰਿਸ ਓਲੰਪਿਕ ਵਿਚ ਪੁਰਸ਼ ਡਬਲਜ਼ ਡਰਾਅ ਵਿਚ 32 ਟੀਮਾਂ ਹੋਣਗੀਆਂ, ਜਿਸ ਵਿਚ ਇਕ ਦੇਸ਼ ਵੱਧ ਤੋਂ ਵੱਧ 2 ਟੀਮਾਂ ਰੱਖ ਸਕਦਾ ਹੈ। ਕੁਆਲੀਫਿਕੇਸ਼ਨ ਲਈ ਯੋਗ ਹੋਵੇਗੀ।

ਏ. ਆਈ. ਟੀ. ਏ. ਸੂਤਰਾਂ ਅਨੁਸਾਰ ਬੋਪੰਨਾ ਨੇ ਪੈਰਿਸ ਓਲੰਪਿਕ ਲਈ ਉਸਦੇ ਜੋੜੀਦਾਰ ਦੇ ਤੌਰ ’ਤੇ ਟਾਰਗੈੱਟ ਓਲੰਪਿਕ ਪੋਡੀਅਮ ਯੋਜਨਾ (ਟਾਪਸ) ਵਿਚ ਸ਼ਾਮਲ ਕਰਨ ਲਈ ਏ. ਆਈ. ਟੀ. ਏ. ਨੂੰ ਬਾਲਾਜੀ ਤੇ ਭਾਂਬਰੀ ਦਾ ਨਾਂ ਭੇਜਿਆ ਹੈ। ਏ. ਆਈ. ਟੀ. ਏ. ਜਨਰਲ ਸਕੱਤਰ ਅਨਿਲ ਧੂਪਰ ਨੇ ਕਿਹਾ, ‘‘ਆਮ ਤੌਰ ’ਤੇ ਖਿਡਾਰੀ ਆਪਣਾ ਜੋੜੀਦਾਰ ਖੁਦ ਚੁਣਦਾ ਹੈ। ਚੋਣ ਕਮੇਟੀ ਉਸ ਨਾਲ ਬਦਲ ਪੁੱਛੇਗੀ ਤੇ ਉਸ ਨਾਲ ਗੱਲ ਕੀਤੀ ਜਾਵੇਗੀ। ਰੋਹਨ ਜਿਸਦੇ ਨਾਲ ਵੀ ਖੇਡਣਾ ਚਾਹੇਗਾ, ਉਸ ’ਤੇ ਵਿਚਾਰ ਕੀਤਾ ਜਾਵੇਗਾ।’’

ਬਾਲਾਜੀ ਨੇ ਹਾਲ ਹੀ ਵਿਚ ਜਰਮਨੀ ਦੇ ਆਂਦ੍ਰੇ ਬੇਜੇਮੈਨ ਦੇ ਨਾਲ ਕੈਲਗਿਯਾਰੀ ਚੈਲੰਜਰ ਟੂਰਨਾਮੈਂਟ ਸੀ। ਉੱਥੇ ਹੀ, ਭਾਂਬਰੀ ਨੇ ਫਰਾਂਸ ਦੇ ਅਲਬਾਨੋ ਓਲਿਵੇਤੀ ਦੇ ਨਾਲ ਅਪ੍ਰੈਲ ਵਿਚ ਮਿਊਨਿਖ ਵਿਚ ਏ. ਟੀ. ਪੀ. 250 ਟੂਰਨਾਮੈਂਟ ਜਿੱਤਿਆ ਤੇ ਇਸ ਮਹੀਨੇ ਬੋਰਡੋ ਚੈਲੰਜਰ ਦੇ ਸੈਮੀਫਾਈਨਲ ਵਿਚ ਪਹੁੰਚਿਆ। ਭਾਰਤੀ ਟੈਨਿਸ ਵਿਚ ਓਲੰਪਿਕ ਜਾਂ ਬਹੁ ਖੇਡ ਆਯੋਜਨਾਂ ਵਿਚ ਨਾਮਜ਼ਦਗੀ ਨੂੰ ਲੈ ਕੇ ਹਮੇਸ਼ਾ ਵਿਵਾਦ ਰਿਹਾ ਹੈ। ਸਾਲ 2012 ਵਿਚ ਮਹੇਸ਼ ਭੂਪਤੀ ਤੇ ਬੋਪੰਨਾ ਦੋਵਾਂ ਨੇ ਲੀਏਂਡਰਸ ਪੇਸ ਦੇ ਨਾਲ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪੇਸ ਨੇ ਵਿਸ਼ਣੂ ਵਰਧਨ ਨੂੰ ਜੋੜੀਦਾਰ ਬਣਾਇਆ ਸੀ। ਇਸ ਤੋਂ ਬਾਅਦ ਮਿਕਸਡ ਡਬਲਜ਼ ਵਿਚ ਸਾਨੀਆ ਮਿਰਜ਼ਾ ਨੂੰ ਪੇਸ ਦੇ ਨਾਲ ਖੇਡਣ ਲਈ ਕਿਹਾ ਗਿਆ ਕਿ ਦੇਸ਼ ਦੀ ਚੋਟੀ ਦੀ ਮਹਿਲਾ ਖਿਡਾਰੀ ਸਾਨੀਆ ਨੇ ਪੇਸ ਨੂੰ ਤਸੱਲੀ ਦੇਣ ਲਈ ਉਸਦਾ ਇਸਤੇਮਾਲ ਕਰਨ ’ਤੇ ਏ. ਆਈ. ਟੀ. ਏ. ਨੂੰ ਲੰਬੇ ਹੱਥੀਂ ਲਿਆ ਸੀ।

ਏਸ਼ੀਆਈ ਖੇਡਾਂ 2018 ਵਿਚ ਪੇਸ ਨੇ 2 ਦਿਨ ਪਹਿਲਾਂ ਇਹ ਕਹਿ ਕੇ ਨਾਂ ਵਾਪਸ ਲੈ ਲਿਆ ਸੀ ਕਿ ਏ. ਆਈ. ਟੀ. ਏ. ਨੇ ਉਸ ਨੂੰ ਮਾਹਿਰ ਜੋੜੀਦਾਰ ਨਹੀਂ ਦਿੱਤਾ ਹੈ। ਏ. ਆਈ. ਟੀ. ਏ. ਨੇ ਬੋਪੰਨਾ ਦਾ ਜੋੜੀਦਾਰ ਦਿਵਿਸ਼ ਸ਼ਰਣ ਨੂੰ ਬਣਾਇਆ ਸੀ, ਜਿਸ ਨਾਲ ਪੇਸ ਨੂੰ ਸਿੰਗਲਜ਼ ਖਿਡਾਰੀ ਦੇ ਨਾਲ ਖੇਡਣਾ ਪਿਆ। ਬੋਪੰਨਾ ਦਾ ਇਹ ਓਲੰਪਿਕ ਤਮਗਾ ਜਿੱਤਣ ਦਾ ਆਖਰੀ ਮੌਕਾ ਹੋਵੇਗਾ, ਜਿਹੜਾ 2016 ਰੀਓ ਖੇਡਾਂ ਵਿਚ ਮਿਕਸਡ ਡਬਲਜ਼ ਵਿਚ ਸਾਨੀਆ ਦੇ ਨਾਲ ਤਮਗੇ ਤੋਂ ਖੁੰਝ ਗਿਆ ਸੀ।
 


Tarsem Singh

Content Editor

Related News