ਬੋਪੰਨਾ ਤੇ ਸਕੂਗੋਰ ਵਾਕਓਵਰ ਮਿਲਣ ’ਤੇ ਕੁਆਰਟਰ ਫ਼ਾਈਨਲ ’ਚ
Sunday, Jun 06, 2021 - 08:49 PM (IST)
ਪੈਰਿਸ— ਭਾਰਤ ਦੇ ਰੋਹਨ ਬੋਪੰਨਾ ਤੇ ਉਨ੍ਹਾਂ ਦੇ ਜੋੜੀਦਾਰ ਕ੍ਰੋਏਸ਼ੀਆ ਦੇ ਫ਼ਰਾਂਕੋ ਸਕੂਗੋਰ ਨੇ ਐਤਵਾਰ ਨੂੰ ਆਪਣੀ ਵਿਰੋਧੀ ਜੋੜੀ ਤੋਂ ਵਾਕ ਓਵਰ ਮਿਲਣ ਨਾਲ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ਼ਰੈਂਚ ਓਪਨ ਦੇ ਪੁਰਸ਼ ਡਬਲਜ਼ ਦੇ ਕੁਆਰਟਰ ਫ਼ਾਈਨਲ ’ਚ ਜਗ੍ਹਾ ਬਣਾ ਲਈ ਹੈ। ਬੋਪੰਨਾ ਦੇ ਸਕੂਗਰ ਨੂੰ ਤੀੇਜੇ ਦੌਰ ’ਚ ਸਾਲਵਾਡੋਰ ਦੇ ਮਾਰਸੋਲੋ ਅਰਾਵੇਲੋ ਤੇ ਹਾਲੈਂਡ ਦੇ ਮਾਤਵੇ ਮਿਡਲਕੂਪ ਤੋਂ ਵਾਕਓਵਰ ਮਿਲ ਗਿਆ ਜਿੱਥੇ ਉਨ੍ਹਾਂ ਦਾ ਮੁਕਾਬਲਾ ਸਪੇਨ ਦੇ ਪਾਬਲੋ ਇੰਦੁਜਾਰ ਤੇ ਪੇਡਰੋ ਮਾਟਿਨਰੇਜ ਨਾਲ ਹੋਵੇਗਾ।