ਬੋਪੰਨਾ-ਸ਼ਰਨ ਦੀ ਜੋੜੀ ਪਹਿਲੇ ਰਾਊਂਡ ''ਚੋਂ ਬਾਹਰ

Tuesday, Aug 20, 2019 - 10:53 AM (IST)

ਬੋਪੰਨਾ-ਸ਼ਰਨ ਦੀ ਜੋੜੀ ਪਹਿਲੇ ਰਾਊਂਡ ''ਚੋਂ ਬਾਹਰ

ਸਾਊਥ ਕੈਰੋਲਿਨਾ— ਭਾਰਤ ਦੇ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਦੀ ਜੋੜੀ ਅਮਰੀਕੀ ਜੋੜੀ ਨਿਕੋਲਸ ਮੁਨਰੋ ਅਤੇ ਟੈਨਿਸ ਸੈਂਡਗ੍ਰੇਨ ਤੋਂ ਸਾਊਥ ਕੈਰੋਲਿਨਾ 'ਚ ਚਲ ਰਹੇ 717955 ਡਾਲਰ ਦੇ ਵਿੰਸਟਨ ਸਲੇਮ ਓਪਨ ਏ. ਟੀ. ਪੀ. 250 ਟੂਰਨਾਮੈਂਟ 'ਚ ਐਤਵਾਰ ਨੂੰ ਡਬਲਜ਼ ਮੁਕਾਬਲੇ ਦੇ ਪਹਿਲੇ ਦੌਰ 'ਚ ਹਾਹਕੇ ਬਾਹਰ ਹੋ ਗਈ। ਮੁਨਰੋ-ਸੈਂਡਗ੍ਰੇਨ ਦੀ ਜੋੜੀ ਨੇ ਭਾਰਤੀ ਜੋੜੀ ਨੂੰ ਸਿਰਫ 54 ਮਿੰਟ 'ਚ ਹੀ 6-3, 6-3 ਨਾਲ ਹਰਾ ਕੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ। ਬੋਪੰਨਾ ਅਤੇ ਸ਼ਰਨ ਦੀ ਜੋੜੀ ਨੂੰ ਇਸ ਪ੍ਰਦਰਸ਼ਨ ਤੋਂ 40 ਅੰਕ ਮਿਲੇ।


author

Tarsem Singh

Content Editor

Related News